ਚੀਨੀ ਉਤਪਾਦਨ ਅਨੁਮਾਨ 'ਚ 40 ਲੱਖ ਟਨ ਦੀ ਕਟੌਤੀ !
Published : Oct 29, 2018, 5:28 pm IST
Updated : Oct 29, 2018, 5:37 pm IST
SHARE ARTICLE
Indian Sugar Mills Association
Indian Sugar Mills Association

ਦੇਸ਼ ਵਿਚ ਚੀਨੀ ਮਿੱਲਾਂ ਦੇ ਸੰਗਠਨ ਇੰਡੀਅਨ ਸ਼ੂਗਰ ਮਿਲਜ਼ ਐਸੋਸੀਏਸ਼ਨ (ISMA) ਨੇ ਚਾਲੂ ਵਿੱਤ ਸਾਲ 2018 - 19 ਲਈ ਚੀਨੀ ਦੇ ਉਤਪਾਦਨ ਅਨੁਮਾਨ ਵਿਚ ਲਗਭਗ ...

ਨਵੀਂ ਦਿੱਲੀ (ਭਾਸ਼ਾ): ਦੇਸ਼ ਵਿਚ ਚੀਨੀ ਮਿੱਲਾਂ ਦੇ ਸੰਗਠਨ ਇੰਡੀਅਨ ਸ਼ੂਗਰ ਮਿਲਜ਼ ਐਸੋਸੀਏਸ਼ਨ (ISMA) ਨੇ ਚਾਲੂ ਵਿੱਤ ਸਾਲ 2018 - 19 ਲਈ ਚੀਨੀ ਦੇ ਉਤਪਾਦਨ ਅਨੁਮਾਨ ਵਿਚ ਲਗਭਗ 40 ਲੱਖ ਟਨ ਦੀ ਕਟੌਤੀ ਕੀਤੀ ਹੈ। ISMA ਦੇ ਵੱਲੋਂ ਕਿਹਾ ਗਿਆ ਹੈ ਕਿ 2018 - 19 ਸੀਜਨ ਦੇ ਦੌਰਾਨ ਦੇਸ਼ ਵਿਚ 315 ਲੱਖ ਟਨ ਚੀਨੀ ਦਾ ਉਤਪਾਦਨ ਹੋਣ ਦਾ ਅਨੁਮਾਨ ਹੈ, ਇਸ ਤੋਂ ਪਹਿਲਾਂ ਜੁਲਾਈ ਵਿਚ ਐਸੋਸੀਏਸ਼ਨ ਨੇ ਜਦੋਂ ਪੂਰਵ ਅਨੁਮਾਨ ਜਾਰੀ ਕੀਤਾ ਸੀ ਤਾਂ 350 - 355 ਲੱਖ ਟਨ ਚੀਨੀ ਪੈਦਾ ਹੋਣ ਦਾ ਸ਼ੱਕ ਜ਼ਾਹਿਰ ਕੀਤਾ ਸੀ।

SugarSugar

ਪਿਛਲੇ ਸੀਜਨ 2017 - 18 ਦੇ ਦੌਰਾਨ ਦੇਸ਼ ਵਿਚ 322.5 ਲੱਖ ਟਨ ਚੀਨੀ ਦਾ ਉਤਪਾਦਨ ਹੋਇਆ ਹੈ। ISMA ਨੇ ਕਿਹਾ ਹੈ ਕਿ ਚੀਨੀ ਦਾ ਸਭ ਤੋਂ ਵੱਡਾ ਉਤਪਾਦਕ ਰਾਜ ਉੱਤਰ ਪ੍ਰਦੇਸ਼ ਵਿਚ ਇਸ ਸਾਲ 121 ਲੱਖ ਟਨ ਚੀਨੀ ਪੈਦਾ ਹੋਣ ਦਾ ਅਨੁਮਾਨ ਹੈ, ਜੁਲਾਈ ਦੇ ਦੌਰਾਨ ਉੱਤਰ ਪ੍ਰਦੇਸ਼ ਵਿਚ 130 - 135 ਲੱਖ ਟਨ ਉਤਪਾਦਨ ਦਾ ਅਨੁਮਾਨ ਜਾਰੀ ਕੀਤਾ ਗਿਆ ਸੀ। ਪਿਛਲੇ ਸੀਜਨ ਦੇ ਦੌਰਾਨ ਉੱਤਰ ਪ੍ਰਦੇਸ਼ ਵਿਚ 120.45 ਲੱਖ ਟਨ ਚੀਨੀ ਪੈਦਾ ਹੋਈ ਸੀ। ਮਹਾਰਾਸ਼ਟਰ ਦੀ ਗੱਲ ਕਰੀਏ ਤਾਂ ਉੱਥੇ ਇਸ ਸਾਲ ISMA ਨੇ 110 - 115 ਲੱਖ ਟਨ ਚੀਨੀ ਪੈਦਾ ਹੋਣ ਦਾ ਅਨੁਮਾਨ ਲਗਾਇਆ ਹੈ

SugarSugar

ਜਦੋਂ ਕਿ ਪਿਛਲੇ ਸਾਲ ਉੱਥੇ ਉੱਤੇ 107.23 ਲੱਖ ਟਨ ਚੀਨੀ ਪੈਦਾ ਹੋਈ ਹੈ। ਹਾਲਾਂਕਿ ਕਰਨਾਟਕ ਵਿਚ ਉਤਪਾਦਨ ਅਨੁਮਾਨ ਨੂੰ ਜੁਲਾਈ ਦੇ 44.8 ਲੱਖ ਟਨ ਤੋਂ ਘਟਾ ਕੇ ਹੁਣ 42 ਲੱਖ ਟਨ ਕੀਤਾ ਗਿਆ ਹੈ। ਕੁਲ ਮਿਲਾ ਕੇ ਜੇਕਰ ਪਿਛਲੇ ਸਾਲ ਵਰਗੇ ਹਾਲਾਤ ਰਹੇ ਤਾਂ ਦੇਸ਼ ਦਾ ਕੁਲ ਉਤਪਾਦਨ 320 ਲੱਖ ਟਨ ਰਹਿ ਸਕਦਾ ਹੈ। ਹਾਲਾਂਕਿ ISMA ਦਾ ਕਹਿਣਾ ਹੈ ਕਿ ਇਸ ਸਾਲ ਜੇਕਰ ਚੀਨੀ ਮਿੱਲਾਂ ਇਥਨਾਲ ਉਤਪਾਦਨ ਲਈ ਗੰਨੇ ਦੀ ਖਪਤ ਨੂੰ ਵਧਾਉਂਦੀਆਂ ਹਨ ਤਾਂ ਉਤਪਾਦਨ ਅਨੁਮਾਨ ਵਿਚ ਕਮੀ ਆ ਸਕਦੀ ਹੈ।

Sugar MillsSugar Mills

ISMA ਦੇ ਮੁਤਾਬਕ ਇਥਨਾਲ ਖਰੀਦ ਲਈ ਹੁਣ ਤੱਕ ਜੋ ਵੀ ਟੈਂਡਰ ਜਾਰੀ ਹੋਏ ਹਨ, ਉਨ੍ਹਾਂ ਦੇ ਆਧਾਰ ਉੱਤੇ ਜੇਕਰ ਗੰਨੇ ਦੀ ਖਪਤ ਹੁੰਦੀ ਹੈ ਤਾਂ ਚੀਨੀ ਉਤਪਾਦਨ ਵਿਚ ਜ਼ਿਆਦਾ ਤੋਂ ਜ਼ਿਆਦਾ 4 - 5 ਲੱਖ ਟਨ ਦੀ ਕਮੀ ਆ ਸਕਦੀ ਹੈ, ਯਾਨੀ ਇਸ ਸਾਲ ਕੁਲ ਚੀਨੀ ਉਤਪਾਦਨ 315 ਲੱਖ ਟਨ ਦੇ ਕਰੀਬ ਰਹਿਣ ਦਾ ਅਨੁਮਾਨ ਹੈ।ISMA ਦੇ ਮੁਤਾਬਕ ਪਿਛਲੇ ਸਾਲ ਦਾ ਲਗਭਗ 107 ਲੱਖ ਟਨ ਚੀਨੀ ਦਾ ਸਟਾਕ ਬਚਿਆ ਹੋਇਆ ਹੈ ਅਤੇ ਇਸ ਸਾਲ ਦੀ ਖਪਤ 255 - 260 ਲੱਖ ਟਨ ਦੇ ਵਿਚ ਅਨੁਮਾਨਿਤ ਹੈ, ਇਸ ਤੋਂ ਇਲਾਵਾ ਜੇਕਰ ਉਦਯੋਗ 2018 - 19 ਦੇ ਦੌਰਾਨ 40 - 50 ਲੱਖ ਟਨ ਚੀਨੀ ਨਿਰਿਯਾਤ ਕਰਨ ਵਿਚ ਕਾਮਯਾਬ ਹੁੰਦਾ ਹੈ ਤਾਂ ਅਗਲੇ ਸੀਜ਼ਨ 2019 - 20 ਲਈ 112 - 127 ਲੱਖ ਟਨ ਸਟਾਕ ਬੱਚ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement