ਹੁਣ ਬਿਨਾਂ ਦਸਤਾਵੇਜ਼ ਤੋਂ ਬਣੇਗਾ ਆਧਾਰ ਕਾਰਡ! UIDAI ਨੇ ਸ਼ੁਰੂ ਕੀਤੀ ਨਵੀਂ ਸੁਵਿਧਾ!
Published : Dec 2, 2019, 11:06 am IST
Updated : Dec 2, 2019, 11:06 am IST
SHARE ARTICLE
Now you can apply for aadhaar card without documents uidai
Now you can apply for aadhaar card without documents uidai

ਆਧਾਰ ਕਾਰਡ ਲਈ ਪਹਿਚਾਣ ਪੱਤਰ ਅਤੇ ਐਡਰੈਸ ਪਰੂਫ ਵਰਗੇ ਦਸਤਾਵੇਜ਼ ਦੀ ਜ਼ਰੂਰਤ ਹੁੰਦੀ ਹੈ।

ਨਵੀਂ ਦਿੱਲੀ: ਆਧਾਰ ਕਾਰਡ ਹਰ ਵਿਅਕਤੀ ਲਈ ਇਕ ਮਹੱਤਵਪੂਰਨ ਦਸਤਾਵੇਜ਼ ਹੈ। ਆਧਾਰ ਕਾਰਡ ਦੀ ਅਹਿਮੀਅਤ ਪਹਿਲਾਂ ਤੋਂ ਹੀ ਵਧ ਗਈ ਹੈ। ਕਈ ਵਾਰ ਇਸ ਦੇ ਬਿਨਾਂ ਕੰਮ ਰੁਕ ਜਾਂਦਾ ਹੈ। ਆਧਾਰ ਕਾਰਡ ਲਈ ਪਹਿਚਾਣ ਪੱਤਰ ਅਤੇ ਐਡਰੈਸ ਪਰੂਫ ਵਰਗੇ ਦਸਤਾਵੇਜ਼ ਦੀ ਜ਼ਰੂਰਤ ਹੁੰਦੀ ਹੈ।

Aadhar Card Aadhar Cardਪਰ ਹੁਣ ਕਿਸੇ ਦਸਤਾਵੇਜ਼ ਤੋਂ ਬਿਨਾਂ ਵੀ ਆਧਾਰ ਕਾਰਡ ਬਣ ਸਕਦਾ ਹੈ। ਤੁਸੀਂ ਆਧਾਰ ਕੇਂਦਰ ਤੇ ਮੌਜੂਦ ਇੰਟਰੋਡਿਊਸਰ ਦੀ ਮਦਦ ਲੈ ਸਕਦੇ ਹੋ। ਵਿਲੱਖਣ ਪਛਾਣ ਅਥਾਰਟੀ ਆਫ਼ ਇੰਡੀਆ ਨੇ ਬਿਨਾਂ ਦਸਤਾਵੇਜ਼ ਆਧਾਰ ਬਣਵਾਉਣ ਦੀ ਸੁਵਿਧਾ ਦਿੱਤੀ ਹੈ। ਇੰਟਰੋਡਿਊਸਰ ਉਹ ਵਿਅਕਤੀ ਹੁੰਦਾ ਹੈ ਜਿਸ ਨੂੰ ਰਜਿਸਟ੍ਰਾਰ ਦੁਆਰਾ ਉੱਥੇ ਦੇ ਅਜਿਹੇ ਨਿਵਾਸੀਆਂ ਨੂੰ ਤਸਦੀਕ ਕਰਨ ਲਈ ਅਧਿਕਾਰਤ ਕੀਤਾ ਜਾਂਦਾ ਹੈ ਜਿਹਨਾਂ ਕੋਲ PoI ਜਾਂ PoA ਨਹੀਂ ਹੈ।

Aadhar Card Aadhar Card ਇੰਟਰੋਡਿਊਸ ਕੋਲ ਆਧਾਰ ਕਾਰਡ ਹੋਣਾ ਲਾਜ਼ਮੀ ਹੈ ਅਤੇ ਕਿਸੇ ਬਿਨੈਕਾਰ ਨਾਲ ਉਸ ਦਾ ਪੰਜੀਕਰਣ ਸੈਂਟਰ ਤੇ ਮੌਜੂਦ ਰਹਿਣਾ ਲਾਜ਼ਮੀ ਹੈ। ਇੰਟਰੋਡਿਊਸਰ ਲਈ ਬਿਨੈਕਾਰ ਦੀ ਪਹਿਚਾਣ ਅਤੇ ਅਡਰੈਸ ਕਨਫਰਮ ਕਰਨਾ ਜ਼ਰੂਰੀ ਹੈ। ਉਹਨਾਂ ਨੂੰ ਐਨਰੋਲਮੈਂਟ ਫਾਰਮ ਤੇ ਇਸ ਦੇ ਲਈ ਦਸਤਖ਼ਤ ਕਰਨਾ ਪੈਂਦਾ ਹੈ।

Aadhar Card Aadhar CardUDAI ਵੱਲੋਂ ਜਾਰੀ ਸਰਕੁਲਰ ਮੁਤਾਬਕ ਇੰਟਰੋਡਿਊਸਰ ਲਈ ਬਿਨੈਕਾਰ ਦੇ ਨਾਮ ਸਾਰਟੀਫਿਕੇਟ ਜਾਰੀ ਕਰਨਾ ਹੁੰਦਾ ਹੈ। ਇਸ ਦੀ ਵੈਲਡਿਟੀ 3 ਮਹੀਨੇ ਦੀ ਹੁੰਦੀ ਹੈ। ਜੇ ਤੁਹਾਡੇ ਕੋਲ ਪਹਿਚਾਣ ਪੱਤਰ ਹੈ ਅਤੇ ਅਡਰੈਸ ਪਰੂਫ ਨਹੀਂ ਹੈ ਤਾਂ ਵੀ ਆਧਾਰ ਕਾਰਡ ਲਈ ਅਪਲਾਈ ਕਰ ਸਕਦੇ ਹੋ।

Aadhar CardAadhar Cardਇਸ ਦੇ ਲਈ ਨਾਮ ਪਰਵਾਰਕ ਦਸਤਾਵੇਜ਼ ਜਿਵੇਂ ਰਾਸ਼ਨ ਕਾਰਡ ਵਿਚ ਹੋਣਾ ਚਾਹੀਦਾ ਹੈ। ਅਜਿਹੇ ਮਾਮਲੇ ਵਿਚ ਇਹ ਵੀ ਜ਼ਰੂਰੀ ਹੈ ਕਿ ਪਹਿਲਾਂ ਪਰਵਾਰ ਦੇ ਮੁੱਖੀ ਦਾ PoI ਅਤੇ PoA ਦਸਤਾਵੇਜ਼ ਦੇ ਜ਼ਰੀਏ ਆਧਾਰ ਬਣਿਆ ਹੋਵੇ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM
Advertisement