
ਜਾਣੋ ਕੀ ਕੀ ਹੋਣਗੇ ਫਾਇਦੇ
ਨਵੀਂ ਦਿੱਲੀ: ਆਧਾਰ ਕਾਰਡ ਹਰੇਕ ਭਾਰਤੀ ਨਾਗਰਿਕ ਲਈ ਮਹੱਤਵਪੂਰਨ ਦਸਤਾਵੇਜ਼ ਹੈ। ਆਧਾਰ ਕਾਰਡ ਸਿਰਫ ਇਕ ਦਸਤਾਵੇਜ਼ ਹੀ ਨਹੀਂ ਸਗੋਂ ਇਕ ਪਛਾਣ-ਪੱਤਰ ਵੀ ਹੈ। ਕਿਸੇ ਵੀ ਵਿੱਤੀ ਲੈਣ-ਦੇਣ ਅਤੇ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਆਧਾਰ ਬੇਹੱਦ ਜ਼ਰੂਰੀ ਹੈ। ਆਮ ਜਨਤਾ ਨੂੰ ਜ਼ਿਆਦਾ ਤੋਂ ਜ਼ਿਆਦਾ ਸੇਵਾਵਾਂ ਮੁਹੱਈਆ ਕਰਾਉਣ ਲਈ ਆਧਾਰ ਕਾਰਡ ਜਾਰੀ ਕਰਨ ਵਾਲੀ ਸੰਸਥਾ ਵਿਲੱਖਣ ਪਛਾਣ ਅਥਾਰਟੀ ਆਫ਼ ਇੰਡੀਆ (UIDAI) ਨੇ ਟਵੀਟ ਕਰ ਕੇ ਜਨਤਾ ਨੂੰ ਅਹਿਮ ਜਾਣਕਾਰੀ ਦਿੱਤੀ ਹੈ।
Photo ਹੁਣ ਆਧਾਰ ’ਚ ਬਦਲਾਅ ਕਰਾਉਣ ਲਈ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। UIDAI ਨੇ ਮੋਬਾਇਲ ਆਧਾਰ (mAadhaar) ਦੀ ਨਵੀਂ ਐਪ ਲਾਂਚ ਕਰ ਦਿੱਤੀ ਹੈ। ਇਸ ਨਾਲ ਜਨਤਾ ਨੂੰ ਕਾਫੀ ਆਸਾਨੀ ਹੋਵੇਗੀ ਕਿਉਂਕਿ ਇਸ ਐਪ ’ਚ ਲੋਕਾਂ ਨੂੰ ਕਈ ਆਧਾਰ ਸਬੰਧੀ ਸੇਵਾਵਾਂ ਮਿਲਣਗੀਆਂ।
Photoਇਨ੍ਹਾਂ ਸੇਵਾਵਾਂ ’ਚ ਆਧਾਰ ਡਾਊਨਲੋਡ ਕਰਨਾ, ਉਸ ਦਾ ਸਟੇਟਸ ਚੈੱਕ ਕਰਨਾ, ਆਧਾਰ ਰੀਪ੍ਰਿੰਟ ਲਈ ਆਰਡਰ ਦੇਣਾ ਅਤੇ ਆਧਾਰ ਕੇਂਦਰ ਲੋਕੇਟ (ਪਤੇ ਦੀ ਜਾਣਕੀਰ ਲੈਣਾ) ਕਰਨਾ ਆਦਿ ਸ਼ਾਮਲ ਹੈ। ਐਪ ਰਾਹੀਂ ਤੁਹਾਨੂੰ ਬਾਇਓਮੈਟ੍ਰਿਕ ਲਾਕ ਅਤੇ ਅਨਲਾਕ ਕਰਨ ਦਾ ਆਪਸ਼ਨ ਵੀ ਮਿਲੇਗਾ।
ਨਾਲ ਹੀ UIDAI ਨੇ ਟਵੀਟ ’ਚ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਆਧਾਰ ਦੀ ਪੁਰਾਣੀ ਐਪ ਡਾਊਨਲੋਡ ਕੀਤੀ ਹੋਈ ਹੈ ਉਹ ਇਸ ਨੂੰ ਅਨ-ਇੰਸਟਾਲ ਕਰਨ ਅਤੇ ਨਵੀਂ ਐਪ ਡਾਊਨਲੋਡ ਕਰ ਲੈਣ। ਇਹ ਐਪ ਐਂਡਰਾਇਡ ਦੇ ਗੂਗਲ ਪਲੇਅ ਦੇ ਨਾਲ ਹੀ ਆਈ.ਓ.ਐੱਸ. ਦੇ ਐਪ ਸਟੋਰ ’ਤੇ ਵੀ ਉਪਲੱਬਧ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।