Gold-Silver Price: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਅੱਜ ਫਿਰ ਉਛਾਲ, ਜਾਣੋ ਕਿੰਨੀਆਂ ਵਧੀਆਂ ਕੀਮਤਾਂ
Published : Jan 3, 2025, 3:06 pm IST
Updated : Jan 3, 2025, 3:08 pm IST
SHARE ARTICLE
Gold-Silver Price latest news in punjabi
Gold-Silver Price latest news in punjabi

ਬੀਤੇ ਦਿਨ ਯਾਨੀ ਵੀਰਵਾਰ ਨੂੰ ਸੋਨੇ ਦੀ ਕੀਮਤ 77,079 ਰੁਪਏ ਪ੍ਰਤੀ ਦਸ ਗ੍ਰਾਮ ਸੀ।

 

Gold-Silver Price latest news in punjabi: ਸ਼ੁੱਕਰਵਾਰ (3 ਜਨਵਰੀ) ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵਾਧਾ ਦਰਜ ਕੀਤਾ ਗਿਆ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈਬੀਜੇਏ) ਮੁਤਾਬਕ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 390 ਰੁਪਏ ਵਧ ਕੇ 77,469 ਰੁਪਏ ਹੋ ਗਈ ਹੈ। ਬੀਤੇ ਦਿਨ ਯਾਨੀ ਵੀਰਵਾਰ ਨੂੰ ਸੋਨੇ ਦੀ ਕੀਮਤ 77,079 ਰੁਪਏ ਪ੍ਰਤੀ ਦਸ ਗ੍ਰਾਮ ਸੀ।

ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ਅੱਜ 500 ਰੁਪਏ ਵਧ ਕੇ 87,667 ਰੁਪਏ 'ਤੇ ਪਹੁੰਚ ਗਈ ਹੈ। ਬੀਤੇ ਦਿਨ ਚਾਂਦੀ 87,167 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਪਿਛਲੇ ਸਾਲ 23 ਅਕਤੂਬਰ ਨੂੰ ਚਾਂਦੀ ਨੇ 99,151 ਰੁਪਏ ਅਤੇ 30 ਅਕਤੂਬਰ ਨੂੰ ਸੋਨਾ 79,681 ਰੁਪਏ ਦਾ ਸਰਵਕਾਲੀ ਉੱਚ ਪੱਧਰ ਬਣਾ ਲਿਆ ਸੀ।


ਪਿਛਲੇ ਸਾਲ ਭਾਵ 1 ਜਨਵਰੀ 2024 ਤੋਂ 31 ਦਸੰਬਰ 2024 ਦਰਮਿਆਨ ਸੋਨੇ ਦੀ ਕੀਮਤ 20.22 ਫੀਸਦੀ ਵਧੀ ਸੀ। 1 ਜਨਵਰੀ 2024 ਨੂੰ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 63,352 ਰੁਪਏ ਸੀ, ਜੋ ਇਕ ਸਾਲ ਵਿਚ 12,810 ਰੁਪਏ ਵਧ ਕੇ 76,162 ਰੁਪਏ ਹੋ ਗਈ।

ਇਸ ਦੇ ਨਾਲ ਹੀ 1 ਜਨਵਰੀ ਨੂੰ ਇਕ ਕਿਲੋ ਚਾਂਦੀ 73,395 ਰੁਪਏ 'ਚ ਵਿਕ ਰਹੀ ਸੀ, ਜਿਸ ਦੀ ਕੀਮਤ ਸਾਲ ਦੇ ਆਖ਼ਰੀ ਦਿਨ 12,622 ਰੁਪਏ ਵਧ ਕੇ 86,017 ਰੁਪਏ 'ਤੇ ਪਹੁੰਚ ਗਈ। ਇਕ ਸਾਲ 'ਚ ਚਾਂਦੀ ਦੀ ਕੀਮਤ 17.19 ਫੀਸਦੀ ਵਧੀ ਹੈ।

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement