
ਕਾਂਗਰਸ ਨੇ ਪਿਛਲੇ ਚਾਰ ਸਾਲਾਂ 'ਚ ਬੈਂਕਾਂ ਨਾਲ 72 ਹਜ਼ਾਰ ਕਰੋਡ਼ ਰੁਪਏ ਤੋਂ ਜ਼ਿਆਦਾ ਦੀ ਧੋਖਾਧੜੀ ਹੋਣ ਦਾ ਦਾਅਵਾ ਕੀਤਾ ਅਤੇ ਇਲਜ਼ਾਮ ਲਗਾਇਆ ਕਿ ਨਰਿੰਦਰ ਮੋਦੀ ਸਰਕਾਰ...
ਨਵੀਂ ਦਿੱਲੀ, 3 ਮਈ : ਕਾਂਗਰਸ ਨੇ ਪਿਛਲੇ ਚਾਰ ਸਾਲਾਂ 'ਚ ਬੈਂਕਾਂ ਨਾਲ 72 ਹਜ਼ਾਰ ਕਰੋਡ਼ ਰੁਪਏ ਤੋਂ ਜ਼ਿਆਦਾ ਦੀ ਧੋਖਾਧੜੀ ਹੋਣ ਦਾ ਦਾਅਵਾ ਕੀਤਾ ਅਤੇ ਇਲਜ਼ਾਮ ਲਗਾਇਆ ਕਿ ਨਰਿੰਦਰ ਮੋਦੀ ਸਰਕਾਰ 'ਚ ਹੁਣ ਜਨਤਾ ਦਾ ਪੈਸਾ ਬੈਂਕਾਂ 'ਚ ਸੁਰੱਖਿਅਤ ਨਹੀਂ ਰਿਹਾ।
Banks
ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕਰ ਕਿਹਾ ਕਿ ਪ੍ਰਿਅ ਮੋਦੀ ਜੀ, ਤੁਹਾਡੀ ਨਿਗਰਾਨੀ 'ਚ ਹੁਣ ਜਨਤਾ ਦਾ ਪੈਸਾ ਬੈਂਕਾਂ ਵਿਚ ਸੁਰੱਖਿਅਤ ਨਹੀਂ ਰਿਹਾ। ਉਨ੍ਹਾਂ ਨੇ ਇਕ ਮੀਡੀਆ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਬੈਂਕਾਂ ਦਾ ਐਨਪੀਏ 8,40,958 ਕਰੋਡ਼ ਰੁਪਏ ਹੋ ਗਿਆ ਹੈ।
randeep surjewala
ਨੀਰਵ ਮੋਦੀ, ਚੋਕਸੀ ਅਤੇ ਮਾਲਿਆ ਵਰਗੇ ਲੋਕਾਂ ਨੇ ਪੈਸਾ ਲੁਟਿਆ ਅਤੇ ਭੱਜ ਗਏ। ਚਾਰ ਸਾਲਾਂ 'ਚ ਬੈਂਕਾਂ ਨਾਲ 72,256 ਕਰੋਡ਼ ਰੁਪਏ ਦੀ ਧੋਖਾਧੜੀ ਕੀਤੀ ਗਈ ਹੈ। ਸੁਰਜੇਵਾਲਾ ਨੇ ਦਾਅਵਾ ਕੀਤਾ ਕਿ ਬੈਂਕ ਤੋਂ ਲਈ ਕਰਜ਼ ਦੀ ਅਦਾਇਗੀ ਨਾ ਕਰਨ ਵਾਲਿਆਂ ਦੇ 2,42,000 ਕਰੋਡ਼ ਰੁਪਏ ਦੇ ਕਰਜ਼ੇ ਮਾਫ਼ ਕਰ ਦਿਤੇ ਗਏ ਹਨ।