
ਅਨਲੌਕ ਭਾਰਤ ਵਿਚ ਕਾਫੀ ਦਿਨ ਬਾਅਦ ਸਰਾਫਾ ਬਾਜ਼ਾਰ ਖੁੱਲ੍ਹ ਗਏ ਤੇ ਬਜ਼ਾਰਾਂ ਵਿਚ ਰੌਣਕ ਨਜ਼ਰ ਆਉਣ ਲੱਗੀ।
ਨਵੀਂ ਦਿੱਲੀ: ਅਨਲੌਕ ਭਾਰਤ ਵਿਚ ਕਾਫੀ ਦਿਨ ਬਾਅਦ ਸਰਾਫਾ ਬਾਜ਼ਾਰ ਖੁੱਲ੍ਹ ਗਏ ਤੇ ਬਜ਼ਾਰਾਂ ਵਿਚ ਰੌਣਕ ਨਜ਼ਰ ਆਉਣ ਲੱਗੀ। ਵਿਆਹ ਦੇ ਸੀਜ਼ਨ ਵਿਚ ਚੰਗੀ ਖ਼ਬਰ ਇਹ ਹੈ ਕਿ ਅੱਜ 3 ਜੂਨ ਯਾਨੀ ਬੁੱਧਵਾਰ ਨੂੰ ਬੁਲੀਅਨ ਮਾਰਕਿਟ ਵਿਚ ਸੋਨੇ-ਚਾਂਦੀ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
Gold
18 ਕੈਰਟ ਤੋਂ ਲੈ ਕੇ 24 ਕੈਰੇਟ ਤੱਕ ਦਾ ਸੋਨਾ ਸਸਤਾ ਹੋਇਆ ਹੈ। ਉੱਥੇ ਹੀ ਚਾਂਦੀ ਵੀ 1320 ਰੁਪਏ ਪ੍ਰਤੀ ਕਿਲੋਗ੍ਰਾਮ ਨਰਮ ਹੋਈ ਹੈ। ਪਿਛਲੇ ਤਿੰਨ ਦਿਨਾਂ ਵਿਚ ਸੋਨਾ 617 ਰੁਪਏ ਸਸਤਾ ਹੋ ਚੁੱਕਾ ਹੈ। ਇਕ ਜੂਨ ਨੂੰ ਇਹ 47,306 ਰੁਪਏ ਪ੍ਰਤੀ 10 ਗ੍ਰਾਮ ਦੇ ਰੇਟ 'ਤੇ ਵਿਕਿਆ ਸੀ।
Gold
ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੀ ਵੈੱਬਸਾਈਟ (ibjarates.com) ਉਹਨਾਂ ਦੀ ਔਸਤ ਕੀਮਤ ਅਪਡੇਟ ਕਰਦੀ ਹੈ। ibjarates ਮੁਤਾਬਕ 3 ਜੂਨ 2020 ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ ਇਸ ਪ੍ਰਕਾਰ ਰਹੀਆਂ:
ਧਾਤੂ | 3 ਜੂਨ ਦਾ ਰੇਟ (ਰੁਪਏ/10 ਗ੍ਰਾਮ) | 2 ਜੂਨ ਦਾ ਰੇਟ (ਰੁਪਏ/10 ਗ੍ਰਾਮ) | ਰੇਟ ਵਿਚ ਬਦਲਾਅ (ਰੁਪਏ/ 10 ਗ੍ਰਾਮ) |
Gold 999 | 46689 | 47075 | -386 |
Gold 995 | 46502 | 46887 | -385 |
Gold 916 | 42767 | 43121 | -354 |
Gold 750 | 35017 | 35306 | -289 |
Gold 585 | 27313 | 27539 | -226 |
Silver 999 | 48220 ਰੁਪਏ ਪ੍ਰਤੀ ਕਿਲੋਗ੍ਰਾਮ | 49540 ਰੁਪਏ ਪ੍ਰਤੀ ਕਿਲੋਗ੍ਰਾਮ | -1320 ਰੁਪਏ ਪ੍ਰਤੀ ਕਿਲੋਗ੍ਰਾਮ |
Gold
ਅੱਜ ਸਵੇਰੇ 24 ਕੈਰੇਟ ਸੋਨੇ ਦੀ ਕੀਮਤ ਵਿਚ 386 ਰੁਪਏ ਪ੍ਰਤੀ 10 ਗ੍ਰਾਮ ਦੀ ਗਿਰਾਵਟ ਦੇਖੀ ਜਾ ਰਹੀ ਹੈ। ਇਸ ਗਿਰਾਵਟ ਦੇ ਨਾਲ ਹੀ ਸੋਨਾ 46689 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਹੈ। ਉੱਥੇ ਹੀ ਚਾਂਦੀ ਵਿਚ 1320 ਰੁਪਏ ਪ੍ਰਤੀ ਕਿਲੋਗ੍ਰਾਮ ਕਮਜ਼ੋਰੀ ਦਿਖ ਰਹੀ ਹੈ। ਇਸ ਦੇ ਨਾਲ ਚਾਂਦੀ ਹੁਣ 48220 ਰੁਪਏ 'ਤੇ ਆ ਗਈ ਹੈ।