ਕੀ ਤੁਸੀਂ ਜਾਣਦੇ ਹੋ? ਸੋਨਾ ਖਰੀਦਣ ਤੋਂ ਬਾਅਦ ਵੇਚਣ 'ਤੇ ਲੱਗਦਾ ਹੈ ਭਾਰੀ Tax
Published : May 23, 2020, 3:56 pm IST
Updated : May 23, 2020, 4:47 pm IST
SHARE ARTICLE
Photo
Photo

ਸੋਨੇ ਦੀਆਂ ਕੀਮਤਾਂ ਇਸ ਸਮੇਂ 47 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਦੇ ਕਰੀਬ ਪਹੁੰਚ ਗਈਆਂ ਹਨ।

ਨਵੀਂ ਦਿੱਲੀ: ਸੋਨੇ ਦੀਆਂ ਕੀਮਤਾਂ ਇਸ ਸਮੇਂ 47 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਦੇ ਕਰੀਬ ਪਹੁੰਚ ਗਈਆਂ ਹਨ। ਅਜਿਹੇ ਵਿਚ ਲੋਕ ਨਿਵੇਸ਼ ਲਈ ਸੋਨਾ ਖਰੀਦਣ ਵਿਚ ਜ਼ਿਆਦਾ ਦਿਲਚਸਪੀ ਦਿਖਾ ਰਹੇ ਹਨ। ਪਰ ਬਹੁਤ ਲੋਕਾਂ ਨੂੰ ਇਹ ਨਹੀਂ ਪਤਾ ਹੈ ਕਿ ਸੋਨਾ ਖਰੀਦਣ ਤੋਂ ਬਾਅਦ ਉਸ ਨੂੰ ਦੁਬਾਰਾ ਵੇਚਣ 'ਤੇ ਭਾਰੀ ਟੈਕਸ ਲੱਗਦਾ ਹੈ।

Gold prices jumped 25 percent in q1 but demand fell by 36 percent in indiaPhoto

ਆਮਦਨ ਕਰ ਵਿਭਾਗ ਨੇ ਇਸ ਸਬੰਧੀ ਕਈ ਨਿਯਮ ਬਣਾਏ ਹਨ। ਅਜਿਹੇ ਵਿਚ ਸੋਨਾ ਵੇਚਣ 'ਤੇ ਲੋਕਾਂ ਨੂੰ ਭਾਰੀ ਟੈਕਸ ਦੇਣਾ ਹੁੰਦਾ ਹੈ। ਹਾਲਾਂਕਿ ਇਹ ਨਿਯਮ ਸਿਰਫ ਦੁਕਾਨ ਤੋਂ ਖਰੀਦੇ ਗਏ ਸੋਨੇ 'ਤੇ ਹੀ ਲਾਗੂ ਹੋਵੇਗਾ। ਜੇਕਰ ਕੋਈ ਵਿਅਕਤੀ ਡਿਜ਼ੀਟਲ ਗੋਲਡ ਖਰੀਦਦਾ ਹੈ ਤਾਂ ਉਸ 'ਤੇ ਇਹ ਨਿਯਮ ਲਾਗੂ ਨਹੀਂ ਹੋਵੇਗਾ।

GoldPhoto

ਮੁੰਬਈ ਦੇ ਰਹਿਣ ਵਾਲੇ ਟੈਕਸ ਅਤੇ ਨਿਵੇਸ਼ ਸਲਾਹਕਾਰ ਬਲਵੰਤ ਜੈਨ ਨੇ ਦੱਸਿਆ ਕਿ ਸੋਨੇ ਦੇ ਗਹਿਣਿਆਂ ਨੂੰ ਕੈਪੀਟਲ ਐਸਟ ਦੇ ਤੌਰ 'ਤੇ ਸਮਝਿਆ ਜਾਂਦਾ ਹੈ ਅਤੇ ਵੇਚਣ 'ਤੇ ਹੋਣ ਵਾਲੇ ਲਾਭ ਨੂੰ ਕੈਪੀਟਲ ਗੇਨ ਮੰਨਿਆ ਜਾਂਦਾ ਹੈ। ਉੱਥੇ ਹੀ ਗਹਿਣੇ ਵੇਚਣ ਵਾਲੇ ਸੁਨਿਆਰਾਂ 'ਤੇ ਇਹ ਵਪਾਰਕ ਆਮਦਨੀ ਮੰਨੀ ਜਾਂਦੀ ਹੈ।

gold rate in international coronavirus lockdownPhoto

ਜੋ ਲੋਕ ਖਰੀਦੇ ਗਏ ਸੋਨੇ ਨੂੰ 36 ਮਹੀਨੇ ਰੱਖਣ ਤੋਂ ਬਾਅਦ ਵੇਚਦੇ ਹਨ, ਉਹਨਾਂ ਨੂੰ 20.80 ਫੀਸਦੀ ਟੈਕਸ ਦੇਣਾ ਹੁੰਦਾ ਹੈ। ਉੱਥੇ ਹੀ ਇਸ ਤੋਂ ਘੱਟ ਸਮੇਂ ਵਿਚ ਵੇਚਣ ਵਾਲਿਆਂ 'ਤੇ ਉਹਨਾਂ ਦੀ ਅਸਲ ਆਮਦਨੀ 'ਤੇ ਹੀ ਟੈਕਸ ਲੱਗਦਾ ਹੈ। ਜੇਕਰ ਕਿਸੇ ਵਿਅਕਤੀ ਨੂੰ ਉਸ ਦੇ ਦੋਸਤ ਜਾਂ ਰਿਸ਼ਤੇਦਾਰ ਸੋਨਾ ਤੋਹਫੇ ਵਜੋਂ ਦਿੰਦੇ ਹਨ ਤਾਂ ਉਸ 'ਤੇ ਛੋਟ ਹੁੰਦੀ ਹੈ।

Gold Photo

ਇਸ ਦੇ ਨਾਲ ਹੀ ਵਸੀਅਤ ਵਿਚ ਮਿਲੇ ਸੋਨੇ ਉੱਤੇ ਵੀ ਛੋਟ ਹੈ। ਟੈਕਸ ਅਤੇ ਨਿਵੇਸ਼ ਸਲਾਹਕਾਰ ਜੀਤੇਂਦਰਾ ਸੋਲੰਕੀ ਨੇ ਦੱਸਿਆ ਕਿ ਇਸ ਸੋਨੇ ਨੂੰ ਵੇਚਣ 'ਤੇ ਹੋਣ ਵਾਲਾ ਲਾਭ ਟੈਕਸਯੋਗ ਹੋਵੇਗਾ ਅਤੇ ਲੋਕਾਂ ਨੂੰ ਟੈਕਸ ਦੇਣਾ ਪਵੇਗਾ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM
Advertisement