
ਕੋਰੋਨਾ ਵਾਇਰਸ ਕਾਰਨ ਲਾਗੂ ਲੌਕਡਾਊਨ ਦਾ ਕਾਰ ਕੰਪਨੀਆਂ 'ਤੇ ਬੁਰਾ ਪ੍ਰਭਾਵ ਪਿਆ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਲਾਗੂ ਲੌਕਡਾਊਨ ਦਾ ਕਾਰ ਕੰਪਨੀਆਂ 'ਤੇ ਬੁਰਾ ਪ੍ਰਭਾਵ ਪਿਆ ਹੈ। ਇਸ ਦੌਰਾਨ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਲਈ ਮਾੜੀ ਖ਼ਬਰ ਹੈ। ਦਰਅਸਲ ਮਾਰੂਤੀ ਸੁਜ਼ੂਕੀ ਪਹਿਲੀ ਵਾਰ ਅਪਣੀ ਨੰਬਰ 1 ਰੈਂਕਿੰਡ ਤੋਂ ਹੇਠਾਂ ਆ ਗਈ ਹੈ।
Maruti Suzuki
ਦੇਸ਼ ਵਿਚ ਮਾਰੂਤੀ ਦੀ ਸਭ ਤੋਂ ਵੱਡੀ ਮੁਕਾਬਲੇਬਾਜ਼ ਹੁੰਡਈ ਦੀ ਇਕ ਕਾਰ ਨੇ ਨੰਬਰ 1 ਦਾ ਸਥਾਨ ਹਾਸਲ ਕਰ ਲਿਆ ਹੈ। ਹੁੰਡਈ ਦੀ ਇਹ ਕਾਰ ਹੁਣ ਦੇਸ਼ ਵਿਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਗੱਡੀ ਬਣ ਘਈ ਹੈ। ਮਈ ਮਹੀਨੇ ਵਿਚ ਭਾਰਤ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀਆਂ ਕਾਰਾਂ ਦੀ ਲਿਸਟ ਵਿਚ ਇਕ ਦਿਲਚਸਪ ਬਦਲਾਅ ਦੇਖਣ ਨੂੰ ਮਿਲਿਆ।
CRETA
ਇਸ ਵਾਰ ਇਸ ਲਿਸਟ ਵਿਚ ਟਾਪ 'ਤੇ ਮਾਰੂਤੀ ਸੁਜ਼ੂਕੀ ਦੀ ਕਾਰ ਦੀ ਬਜਾਏ ਨਵੀਂ ਲਾਂਚ 2020 ਹੁੰਡਈ ਕਰੇਟਾ ਹੈ। ਕ੍ਰੇਟਾ ਪਹਿਲੀ ਵਾਰ ਭਾਰਤ ਦੀ ਬੈਸਟ ਸੇਲਿੰਗ ਕਾਰ ਬਣੀ ਹੈ। ਅਜਿਹਾ ਕਈ ਸਾਲਾਂ ਤੋਂ ਬਾਅਦ ਹੋਇਆ ਹੈ ਕਿ ਮਾਰੂਤੀ ਦੀ ਕਾਰ ਬੈਸਟ ਸੇਲਿੰਗ ਕਾਰ ਨਹੀਂ ਹੈ।
MPV Ertiga
ਕੋਰੋਨਾ ਸੰਕਰਮਣ ਅਤੇ ਲੌਕਡਾਊਨ ਦੌਰਾਨ ਸੀਮਤ ਗਿਣਤੀ ਵਿਚ ਖੁੱਲੀ ਡੀਲਰਸ਼ਿੱਪ ਦੇ ਜ਼ਰੀਏ ਹੁੰਡਈ ਨੇ ਮਈ 2020 ਵਿਚ 3212 ਨਵੀਂ ਕਰੇਟਾ ਦੀ ਵਿਕਰੀ ਕੀਤੀ। ਟਾਪ ਸੈਲਿੰਗ ਕਾਰ ਲਿਸਟ ਵਿਚ ਦੂਜੇ ਨੰਬਰ 'ਤੇ ਮਾਰੂਤੀ ਸੁਜ਼ੂਕੀ ਦੀ MPV Ertiga ਹੈ। ਮਈ ਵਿਚ ਮਾਰੂਤੀ ਦੀ ਇਹ ਕਾਰ ਕੁੱਲ 2,353 ਯੂਨਿਟ ਵਿਕੀ।