ATM ਦੀ ਵਰਤੋਂ ਕਰਨਾ ਹੋਵੇਗਾ ਮਹਿੰਗਾ, ਬੈਂਕਾਂ ਨੇ RBI ਤੋਂ ਮੰਗੀ ਮਨਜ਼ੂਰੀ
Published : Jul 3, 2018, 10:28 am IST
Updated : Jul 3, 2018, 10:28 am IST
SHARE ARTICLE
ATM Transaction
ATM Transaction

ਆਉਣ ਵਾਲੇ ਸਮੇਂ ਵਿਚ ਏਟੀਐਮ ਤੋਂ ਟ੍ਰਾਂਜ਼ੈਕਸ਼ਨ ਮਹਿੰਗਾ ਹੋ ਸਕਦਾ ਹੈ। ਆਰਬੀਆਈ ਨੇ ਸਾਰੇ ਬੈਂਕਾਂ ਨੂੰ ਏਟੀਐਮ ਅਪਗ੍ਰੇਡੇਸ਼ਨ ਦਾ ਨਿਰਦੇਸ਼ ਦਿਤਾ ਹੈ, ਜਿਸ ਦੇ ਨਾਲ ਉਨ੍ਹਾ...

ਨਵੀਂ ਦਿੱਲੀ : ਆਉਣ ਵਾਲੇ ਸਮੇਂ ਵਿਚ ਏਟੀਐਮ ਤੋਂ ਟ੍ਰਾਂਜ਼ੈਕਸ਼ਨ ਮਹਿੰਗਾ ਹੋ ਸਕਦਾ ਹੈ। ਆਰਬੀਆਈ ਨੇ ਸਾਰੇ ਬੈਂਕਾਂ ਨੂੰ ਏਟੀਐਮ ਅਪਗ੍ਰੇਡੇਸ਼ਨ ਦਾ ਨਿਰਦੇਸ਼ ਦਿਤਾ ਹੈ, ਜਿਸ ਦੇ ਨਾਲ ਉਨ੍ਹਾਂ ਉਤੇ ਵਿਤੀ ਬੋਝ ਵਧੇਗਾ। ਬੈਂਕਾਂ ਨੇ ਇਸ ਨੂੰ ਗਾਹਕਾਂ ਉਤੇ ਪਾਉਣ ਲਈ ਆਰਬੀਆਈ ਤੋਂ ਮਨਜ਼ੂਰੀ ਮੰਗੀ ਹੈ। ਉਨ੍ਹਾਂ ਨੇ ਰਿਜ਼ਰਵ ਬੈਂਕ ਤੋਂ ਏਟੀਐਮ ਟ੍ਰਾਂਜ਼ੈਕਸ਼ਨ ਉਤੇ ਚਾਰਜ ਵਧਾਉਣ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ ਹੈ।

ATM TransactionATM Transaction

ਬੈਂਕਿੰਗ ਸੂਤਰਾਂ ਨੇ ਦਸਿਆ ਕਿ ਏਟੀਐਮ ਅਪਗ੍ਰੇਡੇਸ਼ਨ ਦੀ ਲਾਗਤ ਵਸੂਲਣ ਲਈ ਬੈਂਕ ਏਟੀਐਮ ਟ੍ਰਾਂਜ਼ੈਕਸ਼ਨ ਚਾਰਜ ਵਿਚ ਦੋ ਤਰ੍ਹਾਂ ਨਾਲ ਵਾਧਾ ਕਰ ਸਕਦੇ ਹਨ। ਉਹ ਮੁਫ਼ਤ ਟ੍ਰਾਂਜ਼ੈਕਸ਼ਨ ਖ਼ਤਮ ਹੋਣ 'ਤੇ ਲਈ ਜਾਣ ਵਾਲੇ 18 ਰੁਪਏ ਵਾਲੇ ਚਾਰਜ ਵਿਚ ਵਾਧਾ ਕਰ ਸਕਦੇ ਹਨ ਜਾਂ ਏਟੀਐਮ ਤੋਂ ਮੁਫ਼ਤ ਏਟੀਐਮ ਟ੍ਰਾਂਜ਼ੈਕਸ਼ਨਜ਼ ਦੀ ਗਿਣਤੀ ਘੱਟ ਕਰ ਸਕਦੇ ਹੋ। ਕਿਸੇ ਬੈਂਕ ਨੇ ਹੁਣ ਏਟੀਐਮ ਤੋਂ 3 ਅਤੇ ਕਿਸੇ ਬੈਂਕ ਨੇ 5 ਮੁਫ਼ਤ ਏਟੀਐਮ ਟ੍ਰਾਂਜ਼ੈਕਸ਼ਨ ਦੀ ਸਹੂਲਤ ਦੇ ਰੱਖੀ ਹੈ। 

rbirbi

ਏਟੀਐਮ ਤੋਂ ਧੋਖਾਧੜੀ ਅਤੇ ਹੈਕਿੰਗ ਦੀ ਵਧਦੀ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਆਰਬੀਆਈ ਨੇ ਸਾਰੇ ਬੈਂਕਾਂ ਨੂੰ ਏਟੀਐਮ ਨੂੰ ਅਪਗ੍ਰੇਡ ਕਰਨ ਨੂੰ ਕਿਹਾ ਹੈ। ਇਸ ਦੀ ਡੈਡਲਾਈਨ 6 ਪੜਾਵਾਂ ਵਿਚ ਵੰਡੀ ਗਈ ਹੈ। ਪਹਿਲੀ ਡੈਡਲਾਈਨ ਅਗਸਤ 2018 ਹੈ। ਉਥੇ ਹੀ, ਆਖਰੀ ਪੜਾਅ ਜੂਨ 2019 ਨੂੰ ਖ਼ਤਮ ਹੋਵੇਗਾ। ਏਟੀਐਮ ਅਪਗ੍ਰੇਡੇਸ਼ਨ  ਦੇ ਤਹਿਤ ਬੈਂਕਾਂ ਨੂੰ ਬੇਸਿਕ ਇਨਪੁਟ - ਆਉਟਪੁਟ ਸਿਸਟਮ ਯਾਨੀ ਬੀਆਈਓਐਸ ਨੂੰ ਅਪਗ੍ਰੇਡ ਕਰਨਾ ਹੋਵੇਗਾ।  ਬੀਆਈਓਐਸ ਕੰਪਿਊਟਰ ਸਿਸਟਮ ਦਾ ਇਕ ਅਨਿੱਖੜਵਾਂ ਹਿੱਸਾ ਹੈ। ਇਸ ਦੀ ਵਰਤੋਂ ਪੀਸੀ ਨੂੰ ਬੂਟ ਕਰਨ ਦੇ ਦੌਰਾਨ ਹੁੰਦੀ ਹੈ।

ATM TransactionATM Transaction

ਪੀਸੀ ਦੇ ਆਨ ਹੋਣ 'ਤੇ ਸ਼ੁਰੂ ਹੋਣ ਵਾਲਾ ਇਹ ਪਹਿਲਾ ਸਾਫ਼ਟਵੇਅਰ ਹੈ। ਆਪਰੇਟਿੰਗ ਸਿਸਟਮ ਲੋਡ ਕਰਦੇ ਸਮੇਂ ਬੀਆਈਓਐਸ ਕੰਪਿਊਟਰ ਦੇ ਸਾਰੇ ਹਾਰਡਵੇਅਰ ਜਿਵੇਂ ਕਿ ਰੈਮ, ਪ੍ਰੋਸੈਸਰ, ਕੀਬੋਰਡ, ਮਾਊਸ, ਹਾਰਡ ਡਰਾਇਵ ਆਦਿ ਦੀ ਪਹਿਚਾਣ ਕਰਦਾ ਹੈ ਅਤੇ ਇਨ੍ਹਾਂ ਨੂੰ ਕਨਫਿਗਰ ਕਰਦਾ ਹੈ। ਇਸ ਤੋਂ ਬਾਅਦ ਹੀ ਕੰਪਿਊਟਰ ਮੈਮਰੀ ਵਿੱਚ ਆਪਰੇਟਿੰਗ ਸਿਸਟਮ ਲੋਡ ਹੁੰਦਾ ਹੈ। ਆਰਬੀਆਈ ਨੇ ਬੈਂਕਾਂ ਤੋਂ ਯੂਐਸਬੀ ਪੋਰਟ ਨੂੰ ਡਿਸਏਬਲ ਕਰਨ ਨੂੰ ਵੀ ਕਿਹਾ ਹੈ।  ਏਟੀਐਮ ਦੇ ਆਪਰੇਟਿੰਗ ਸਿਸਟਮ ਦਾ ਲੇਟੈਸਟ ਵਰਜਨ ਅਪਲਾਈ ਕਰਨ ਦੇ ਨਾਲ - ਨਾਲ ਨਵੇਂ ਨੋਟਾਂ ਦੇ ਲਿਹਾਜ਼ ਨਾਲ ਕੈਸੇਟਸ ਨੂੰ ਰੀ - ਕਨਫਿਗਰ ਕਰਨਾ ਵੀ ਸ਼ਾਮਿਲ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement