
ਚੌਲਾਂ ਦੇ ਐਮਐਸਪੀ ਵਿਚ 65 ਰੁਪਏ ਪ੍ਰਤੀ ਕੁਇੰਟਲ, ਜਵਾਰ 'ਚ 120 ਰੁਪਏ ਅਤੇ ਰਾਗੀ ਦੇ ਐਮਐਸਪੀ 'ਚ 253 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ
ਨਵੀਂ ਦਿੱਲੀ : ਸਰਕਾਰ ਨੇ ਮੁੱਖ ਖ਼ਰੀਫ਼ ਫ਼ਸਲ ਚੌਲਾਂ ਦਾ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) ਸਾਲ 2019-20 ਲਈ 3.7 ਫ਼ੀ ਸਦੀ ਵਧਾ ਕੇ 1,815 ਰੁਪਏ ਪ੍ਰਤੀ ਕੁਇੰਟਲ ਕਰ ਦਿਤਾ ਹੈ। ਖੇਤੀ ਅਤੇ ਕਿਸਾਨ ਕਲਿਆਣ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ। ਚੌਲਾਂ ਦੇ ਐਮਐਸਪੀ ਵਿਚ 65 ਰੁਪਏ ਪ੍ਰਤੀ ਕੁਇੰਟਲ, ਜਵਾਰ 'ਚ 120 ਰੁਪਏ ਅਤੇ ਰਾਗੀ ਦੇ ਐਮਐਸਪੀ 'ਚ 253 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਹੈ।
Paddy MSP hiked
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਦੀ ਆਰਥਕ ਮਾਮਲਿਆਂ ਦੀ ਸਮਿਤੀ ਦੀ ਬੈਠਕ ਵਿਚ ਇਹ ਫ਼ੈਸਲਾ ਕੀਤਾ ਗਿਆ। ਮੰਤਰੀ ਨੇ ਅੱਗੇ ਕਿਹਾ ਕਿ 2019-20 ਲਈ ਮੂੰਗ ਤੇ ਉੜਦ ਦਾਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਵੀ ਕ੍ਰਮਵਾਰ 75 ਅਤੇ 100 ਰੁਪਏ ਵਧਾਇਆ ਗਿਆ ਹੈ। ਘੱਟੋ ਘੱਟ ਸਮਰਥਨ ਮੁੱਲ ਉਹ ਕੀਮਤ ਹੈ ਜੋ ਕੇਂਦਰ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਭੁਗਤਾਨ ਕਰਨ ਦੀ ਗਾਰੰਟੀ ਦਿੰਦਾ ਹੈ।
Paddy MSP hiked
ਇਸ ਤੋਂ ਇਲਾਵਾ ਮੁੰਗਫ਼ਲੀ ਵਿਚ 200 ਰੁਪਏ ਪ੍ਰਤੀ ਕੁਇੰਟਲ ਅਤੇ ਸੋਇਆਬੀਨ 'ਚ 311 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ। ਨਾਲ ਹੀ ਮੱਧਮ ਕਪਾਹ ਦਾ ਐਮਐਸਪੀ 105 ਰੁਪਏ ਕੁਇੰਟਲ ਅਤੇ ਲੰਬੇ ਕਪਾਹ ਦਾ ਐਮਐਸਪੀ 100 ਰੁਪਏ ਕੁਇੰਟਲ ਵਧਾਇਆ ਗਿਆ ਹੈ।
Paddy MSP hiked
ਇਸ ਵਿਚਾਲੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਮੰਤਰੀ ਮੰਡਲ ਨੇ ਮਜ਼ਦੂਰੀ ਕੋਡ ਨੂੰ ਮਨਜ਼ੂਰੀ ਦੇ ਦਿਤੀ ਹੈ। ਹਾਲਾਂਕਿ ਸੰਸਦ ਸੈਸ਼ਨ ਚਾਲੂ ਹੋਣ ਕਾਰਨ ਉਨ੍ਹਾਂ ਨੇ ਇਸ ਬਾਰਸੇ ਵਿਚ ਹੋਰ ਜਾਣਕਾਰੀ ਨਹੀਂ ਦਿੱਤੀ।