Ransomware Wreaks Havoc : 53% ਭਾਰਤੀ ਕੰਪਨੀਆਂ ਨੇ ਹੈਕਰਾਂ ਨੂੰ ਦਿਤੀ ਫਿਰੌਤੀ 
Published : Jul 3, 2025, 11:40 am IST
Updated : Jul 3, 2025, 11:40 am IST
SHARE ARTICLE
Ransomware Wreaks Havoc, 53% of Indian Companies have Paid Ransom to Hackers News in Punjabi
Ransomware Wreaks Havoc, 53% of Indian Companies have Paid Ransom to Hackers News in Punjabi

ਡਾਟਾ ਰਿਕਵਰੀ ਲਈ 10 ਲੱਖ ਡਾਲਰ ਤਕ ਕੀਤੇ ਖ਼ਰਚ 

Ransomware Wreaks Havoc, 53% of Indian Companies have Paid Ransom to Hackers News in Punjabi ਯੂਕੇ-ਅਧਾਰਤ ਸਾਈਬਰ ਸੁਰੱਖਿਆ ਫ਼ਰਮ ਸੋਫੋਸ ਨੇ ਬੁਧਵਾਰ ਨੂੰ ਦਾਅਵਾ ਕੀਤਾ ਕਿ 2024 ਵਿਚ ਰੈਨਸਮਵੇਅਰ ਹਮਲਿਆਂ ਦਾ ਸਾਹਮਣਾ ਕਰਨ ਵਾਲੀਆਂ 53 ਫ਼ੀ ਸਦੀ ਭਾਰਤੀ ਕੰਪਨੀਆਂ ਨੇ ਅਪਣਾ ਡੇਟਾ ਵਾਪਸ ਪ੍ਰਾਪਤ ਕਰਨ ਲਈ ਹੈਕਰਾਂ ਨੂੰ ਫਿਰੌਤੀ ਦਿਤੀ। ਰੈਨਸਮਵੇਅਰ ਸਟੇਟਸ ਇਨ ਇੰਡੀਆ-2025 ਰਿਪੋਰਟ ਦੇ ਅਨੁਸਾਰ, ਔਸਤ ਫਿਰੌਤੀ 4,81,636 ਅਮਰੀਕੀ ਡਾਲਰ (ਲਗਭਗ 4 ਕਰੋੜ ਰੁਪਏ) ਦਿਤੀ ਗਈ ਸੀ ਹਾਲਾਂਕਿ, ਇਹ ਪਿਛਲੇ ਸਾਲ ਨਾਲੋਂ 79 ਫ਼ੀ ਸਦੀ ਘੱਟ ਹੈ। ਰੈਨਸਮਵੇਅਰ ਹਮਲਿਆਂ ਤੋਂ ਪ੍ਰਭਾਵਤ 378 ਭਾਰਤੀ ਆਈਟੀ ਅਤੇ ਸਾਈਬਰ ਸੁਰੱਖਿਆ ਫ਼ਰਮਾਂ ਇਸ ਅਧਿਐਨ ਦਾ ਹਿੱਸਾ ਸਨ।

ਹਾਲਾਂਕਿ, ਸਰਵੇਖਣ ਵਿਚ ਕਿਸੇ ਵੀ ਕੰਪਨੀ ਦਾ ਨਾਮ ਨਹੀਂ ਲਿਆ ਗਿਆ ਜੋ ਸਾਈਬਰ ਹਮਲਿਆਂ ਦਾ ਸ਼ਿਕਾਰ ਹੋਈ ਅਤੇ ਜਿਸ ਨੇ ਡੇਟਾ ਰਿਕਵਰੀ ਲਈ ਫਿਰੌਤੀ ਅਦਾ ਕੀਤੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਔਸਤ ਫਿਰੌਤੀ ਦੀ ਮੰਗ 52 ਫ਼ੀ ਸਦੀ ਘਟ ਕੇ 2 ਮਿਲੀਅਨ ਅਮਰੀਕੀ ਡਾਲਰ ਤੋਂ 9,61,289 ਅਮਰੀਕੀ ਡਾਲਰ ਰਹਿ ਗਈ, ਜਦਕਿ ਔਸਤ ਭੁਗਤਾਨ 79 ਫ਼ੀ ਸਦੀ ਹੋਰ ਘੱਟ ਕੇ 4,81,636 ਅਮਰੀਕੀ ਡਾਲਰ ਰਹਿ ਗਿਆ।

ਭਾਵੇਂ ਇਨ੍ਹਾਂ ਕੰਪਨੀਆਂ ਨੇ ਹੈਕਰਾਂ ਨੂੰ ਪਹਿਲਾਂ ਨਾਲੋਂ ਘੱਟ ਫਿਰੌਤੀ ਦਿਤੀ ਪਰ ਇਨ੍ਹਾਂ ਹਮਲਿਆਂ ਕਾਰਨ ਹੋਏ ਨੁਕਸਾਨ ਦੀ ਮੁਰੰਮਤ ਕਰਨ ਅਤੇ ਡਾਟਾ ਰੀਸਟੋਰ ਕਰਨ ਲਈ ਉਨ੍ਹਾਂ ਨੂੰ ਬਹੁਤ ਸਾਰਾ ਪੈਸਾ ਖ਼ਰਚ ਕਰਨਾ ਪਿਆ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਔਸਤਨ, ਭਾਰਤੀ ਕੰਪਨੀਆਂ ਫਿਰੌਤੀ ਦੀ ਰਕਮ ਤੋਂ ਇਲਾਵਾ, ਰਿਕਵਰੀ ਲਾਗਤਾਂ 'ਤੇ ਲਗਭਗ 10 ਲੱਖ ਅਮਰੀਕੀ ਡਾਲਰ ਖ਼ਰਚ ਕਰਦੀਆਂ ਹਨ।

ਰਿਪੋਰਟ ਦੇ ਅਨੁਸਾਰ, ਰੈਨਸਮਵੇਅਰ ਹਮਲਿਆਂ ਦੇ ਆਮ ਤਕਨੀਕੀ ਕਾਰਨਾਂ ਵਿਚ ਅੰਦਰੂਨੀ ਕਮਜ਼ੋਰੀਆਂ (29 ਫ਼ੀ ਸਦੀ), ਮਾੜੇ ਪ੍ਰਮਾਣ ਪੱਤਰ (22 ਫ਼ੀ ਸਦੀ), ਤੇ ਖਤਰਨਾਕ ਈਮੇਲਾਂ (21 ਫ਼ੀ ਸਦੀ) ਸ਼ਾਮਲ ਹਨ। ਇਸ ਤੋਂ ਇਲਾਵਾ, ਸਰਵੇਖਣ ਵਿਚ 40 ਫ਼ੀ ਸਦੀ ਉੱਤਰਦਾਤਾਵਾਂ ਨੇ ਮੰਨਿਆ ਕਿ ਉਹ ਹੁਨਰਮੰਦ ਕਰਮਚਾਰੀਆਂ ਦੀ ਘਾਟ, ਮਾੜੀ ਗੁਣਵੱਤਾ ਵਾਲੀ ਸੁਰੱਖਿਆ ਅਤੇ ਨਾਕਾਫ਼ੀ ਸਾਈਬਰ ਸੁਰੱਖਿਆ ਉਤਪਾਦਾਂ ਵਰਗੀਆਂ ਕਾਰਜਸ਼ੀਲ ਚੁਣੌਤੀਆਂ ਕਾਰਨ ਹੈਕਰ ਹਮਲਿਆਂ ਦਾ ਸਾਹਮਣਾ ਕਰਨ ਵਿਚ ਅਸਮਰੱਥ ਹਨ।

ਰੈਂਸਮਵੇਅਰ ਇਕ ਕਿਸਮ ਦਾ ਖਤਰਨਾਕ ਸਾਫ਼ਟਵੇਅਰ (ਮਾਲਵੇਅਰ) ਹੈ। ਇਹ ਕੰਪਿਊਟਰ ਸਿਸਟਮਾਂ ਜਾਂ ਫਾਈਲਾਂ ਤਕ ਪਹੁੰਚ ਨੂੰ ਰੋਕਦਾ ਹੈ ਅਤੇ ਡੇਟਾ ਨੂੰ ਅਪਣੇ ਚੁੰਗਲ ਤੋਂ ਛੱਡਣ ਲਈ ਫਿਰੌਤੀ ਦੀ ਮੰਗ ਕਰਦਾ ਹੈ।

(For more news apart from Ransomware Wreaks Havoc, 53% of Indian Companies have Paid Ransom to Hackers News in Punjabi stay tuned to Rozana Spokesman.)

SHARE ARTICLE

ਏਜੰਸੀ

Advertisement

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM
Advertisement