
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਸ਼ਨੀਵਾਰ ਨੂੰ ਰਾਹਤ ਮਿਲੀ ਹੈ। ਘਰੇਲੂ ਬਜ਼ਾਰ ਵਿਚ ਪੈਟਰੋਲ ਦੀਆਂ ਕੀਮਤਾਂ ਵਿਚ ਲਗਾਤਾਰ ਤੀਜੇ ਦਿਨ ਗਿਰਾਵਟ ਆਈ ਹੈ।
ਨਵੀਂ ਦਿੱਲੀ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਸ਼ਨੀਵਾਰ ਨੂੰ ਰਾਹਤ ਮਿਲੀ ਹੈ। ਘਰੇਲੂ ਬਜ਼ਾਰ ਵਿਚ ਪੈਟਰੋਲ ਦੀਆਂ ਕੀਮਤਾਂ ਵਿਚ ਲਗਾਤਾਰ ਤੀਜੇ ਦਿਨ ਗਿਰਾਵਟ ਆਈ ਹੈ। ਸ਼ੁੱਕਰਵਾਰ ਨੂੰ 11 ਪੈਸੇ ਪ੍ਰਤੀ ਲੀਟਰ ਸਸਤਾ ਹੋਣ ਤੋਂ ਬਾਅਦ ਸ਼ਨੀਵਾਰ ਨੂੰ ਪੈਟਰੋਲ ਦੀਆਂ ਕੀਮਾਂ ਵਿਚ 7 ਪੈਸੇ ਦੀ ਕਟੌਤੀ ਹੋਈ ਹੈ। ਹਾਲਾਂਕਿ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਚੌਥੇ ਦਿਨ ਕੋਈ ਬਦਲਾਅ ਨਹੀਂ ਹੋਇਆ। ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਸ਼ਨੀਵਾਰ ਨੂੰ ਇਕ ਲੀਟਰ ਪੈਟਰੋਲ ਦੀਆਂ ਕੀਮਤਾਂ 72.62 ਰੁਪਏ ਪ੍ਰਤੀ ਲੀਟਰ ਰਹੀਆਂ। ਉੱਥੇ ਹੀ ਡੀਜ਼ਲ 66.00 ਰੁਪਏ ਦੇ ਪੱਧਰ ‘ਤੇ ਰਿਹਾ।
Petrol Diesel Price
ਸ਼ਨੀਵਾਰ ਨੂੰ ਕੋਲਕਾਤਾ, ਮੁੰਬਈ ਵਿਚ ਪੈਟਰੋਲ ਦੀਆਂ ਕੀਮਤਾਂ 7 ਪੈਸੇ ਅਤੇ ਚੇਨਈ ਵਿਚ 8 ਪੈਸੇ ਪ੍ਰਤੀ ਲੀਟਰ ਘਟ ਗਈਆਂ। ਇਸ ਦੇ ਨਾਲ ਹੀ ਕੋਲਕਾਤਾ, ਮੁੰਬਈ ਅਤੇ ਚੇਨਈ ਦੀਆਂ ਕੀਮਤਾਂ ਲੜੀਵਾਰ 75.30 ਰੁਪਏ, 78.27 ਰੁਪਏ ਅਤੇ 75.45 ਰੁਪਏ ਪ੍ਰਤੀ ਲੀਟਰ ਦੇ ਪੱਧਰ ‘ਤੇ ਪਹੁੰਚ ਗਈਆਂ। ਡੀਜ਼ਲ ਵਿਚ ਕੋਈ ਬਦਲਾਅ ਨਹੀਂ ਹੋਇਆ, ਇਸ ਲਈ ਇਹ ਪੁਰਾਣੇ ਪੱਧਰ ਲੜੀਵਾਰ 68.19 ਰੁਪਏ, 69.17 ਰੁਪਏ ਅਤੇ 69.72 ਰੁਪਏ ਪ੍ਰਤੀ ਲੀਟਰ ‘ਤੇ ਹੀ ਬਣਿਆ ਰਿਹਾ।
Petrol Diesel
ਐਸਐਮਐਸ ਰਾਹੀਂ ਗਾਹਕ ਕਿਸੇ ਖ਼ਾਸ ਰਜਿਸਟਰਡ ਨੰਬਰ ‘ਤੇ ਐਸਐਮਐਸ ਭੇਜ ਕੇ ਕੀਮਤਾਂ ਸਬੰਧੀ ਅਪਡੇਟ ਦੀ ਜਾਂਚ ਕਰ ਸਕਦੇ ਹਨ ਅਤੇ ਉਹਨਾਂ ਨੂੰ ਮੌਜੂਦਾ ਕੀਮਤ ਬਾਰੇ ਮੈਸੇਜ ਰਾਹੀਂ ਸੂਚਿਤ ਕੀਤਾ ਜਾਵੇਗਾ। ਹਾਲਾਂਕਿ ਮੈਸੇਜ ਭੇਜਣ ਤੋਂ ਪਹਿਲਾਂ ਤੁਹਾਨੂੰ ਕਿਸੇ ਵੀ ਪੈਟਰੋਲ ਪੰਪ ਤੋਂ ਡੀਲਰ ਕੋਡ ਲੈਣਾ ਹੋਵੇਗਾ ਜੋ ਕਿ ਮੈਸੇਜ ਭੇਜਣ ਤੋਂ ਪਹਿਲਾਂ ਜਰੂਰੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।