ਕੋਰੋਨਾ ਵਾਇਰਸ : ਰਖੜੀ ਮੌਕੇ ਮਠਿਆਈ ਸਨਅਤ ਨੂੰ ਲੱਗ ਸਕਦਾ ਹੈ 5000 ਕਰੋੜ ਦਾ ਰਗੜਾ
Published : Aug 3, 2020, 9:20 am IST
Updated : Aug 3, 2020, 9:20 am IST
SHARE ARTICLE
Sweets
Sweets

ਰਖੜੀ ਦੀ ਕਲਪਨਾ ਮਠਿਆਈਆਂ ਤੋਂ ਬਿਨਾਂ ਨਹੀਂ ਕੀਤੀ ਜਾ ਸਕਦੀ ਪਰ ਇਸ ਵਾਰ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਮਠਿਆਈਆਂ ਦਾ ਕਾਰੋਬਾਰ ਫਿੱਕਾ ਪੈ ਗਿਆ ਹੈ। 

ਇੰਦੌਰ, 2 ਅਗੱਸਤ : ਭਰਾ-ਭੈਣ ਦੇ ਪਵਿੱਤਰ ਰਿਸ਼ਤੇ ਦੇ ਤਿਉਹਾਰ ਰਖੜੀ ਦੀ ਕਲਪਨਾ ਮਠਿਆਈਆਂ ਤੋਂ ਬਿਨਾਂ ਨਹੀਂ ਕੀਤੀ ਜਾ ਸਕਦੀ ਪਰ ਇਸ ਵਾਰ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਮਠਿਆਈਆਂ ਦਾ ਕਾਰੋਬਾਰ ਫਿੱਕਾ ਪੈ ਗਿਆ ਹੈ। ਮਠਿਆਈ ਦੇ ਕਾਰੋਬਾਰੀਆਂ ਦੀ ਕੌਮੀ ਯੂਨੀਅਨ ਦਾ ਕਹਿਣਾ ਹੈ ਕਿ ਗਾਹਕਾਂ ਦੀ ਜੇਬ ’ਤੇ ਮਹਾਂਮਾਰੀ ਦੀ ਮਾਰ ਨਾਲ ਹੀ ਵੱਖ ਵੱਖ ਰਾਜਾਂ ਵਿਚ ਪ੍ਰਸ਼ਾਸਨ ਦੇ ਕਥਿਤ ਮਾੜੇ ਪ੍ਰਬੰਧਾਂ ਕਾਰਨ ਰਖੜੀ ਮੌਕੇ ਮਠਿਆਈਆਂ ਦੀ ਵਿਕਰੀ ਘੱਟ ਕੇ ਅੱਧੀ ਰਹਿ ਜਾਣ ਦਾ ਅਨੁਮਾਨ ਹੈ ਜਿਸ ਕਾਰਨ ਮਠਿਆਈ ਦੇ ਉਦਯੋਗ ਨੂੰ 5000 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ।

ਫ਼ੈਡਰੇਸ਼ਨ ਆਫ਼ ਸਵੀਟਸ ਐਂਡ ਨਮਕੀਨ ਮੈਨੂਫ਼ੈਕਚਰਜ਼ ਦੇ ਨਿਰਦੇਸ਼ਕ ਫ਼ਿਰੋਜ਼ ਐਚ ਨਕਵੀ ਨੇ ਕਿਹਾ, ‘ਪਿਛਲੇ ਸਾਲ ਰਖੜੀ ਮੌਕੇ ਦੇਸ਼ ਭਰ ਵਿਚ ਲਗਭਗ 10 ਹਜ਼ਾਰ ਕਰੋੜ ਰੁਪਏ ਦੀਆਂ ਮਠਿਆਈਆਂ ਵਿਕੀਆਂ ਸਨ ਪਰ ਇਸ ਵਾਰ ਇਹ ਅੰਕੜਾ 5000 ਕਰੋੜ ਰੁਪਏ ਦੇ ਨੇੜੇ-ਤੇੜੇ ਰਹਿ ਸਕਦਾ ਹੈ।’  ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਆਰਥਕ ਸੰਕਟ ਨੇ ਗਾਹਕਾਂ ਦੀ ਦੁਕਾਨਾਂ ’ਤੇ ਆਮਦ ਘਟਾ ਦਿਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਮਾੜੇ ਪ੍ਰਬੰਧਾਂ ਕਾਰਨ ਵੀ ਇਸ ਕਾਰੋਬਾਰ ’ਤੇ ਅਸਰ ਪਿਆ ਹੈ।

PhotoPhoto

ਜੇ ਸਰਕਾਰ ਅੱਜ ਦੁਕਾਨਾਂ ਖੋਲ੍ਹਣ ਦੀ ਪ੍ਰਵਾਨਗੀ ਦਿੰਦੀ ਹੈ ਤਾਂ ਦੂਜੇ ਦਿਨ ਮੁੜ ਤਾਲਾਬੰਦੀ ਦਾ ਐਲਾਨ ਕਰ ਦਿਤਾ ਜਾਂਦਾ ਹੈ ਜਿਸ ਕਾਰਨ  ਤਿਉਹਾਰੀ ਮੰਗ ਮੁਤਾਬਕ ਮਠਿਆਈਆਂ ਦਾ ਸਟਾਕ ਨਹੀਂ ਕੀਤਾ  ਜਾ ਸਕਿਆ। ਨਕਵੀ ਨੇ ਕਿਹਾ, ‘ਰਖੜੀ ਮੌਕੇ ਸਰਕਾਰੀ ਕੁਪ੍ਰਬੰਧ ਕਾਰਨ ਮਠਿਆਈ ਉਦਯੋਗ  ’ਤੇ ਮਹਾਂਮਾਰੀ ਦੀ ਮਾਰ ਵੱਧ ਗਈ ਜਦਕਿ ਦੁਕਾਨਾਂ ਖੋਲ੍ਹਣ ਦੀ ਪ੍ਰਵਾਨਗੀ ਬਾਰੇ ਪ੍ਰਸ਼ਾਸਨ ਦੁਆਰਾ ਸਮੇਂ ਸਿਰ ਫ਼ੈਸਲਾ ਨਾ ਕਰ ਕੇ ਤਕਲੀਫ਼ ਘਟਾਈ ਜਾ ਸਕਦੀ ਸੀ।

ਉਨ੍ਹਾਂ ਦਸਿਆ ਕਿ ਮੋਟੇ ਜਿਹੇ ਅਨੁਮਾਨ ਮੁਤਾਬਕ ਰਖੜੀ ਤੋਂ ਜਨਮ ਅਸ਼ਟਮੀ ਵਿਚਾਲੇ ਹੋਣ ਵਾਲਾ ਮਠਿਆਈ ਕਾਰੋਬਾਰ ਸਾਲ ਭਰ ਵਿਚ ਇਸ ਦੀ ਕੁਲ ਤਿਉਹਾਰੀ ਵਿਕਰੀ ਦਾ ਲਗਭਗ 25 ਫ਼ੀ ਸਦੀ ਹੁੰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਦੇਸ਼ ਭਰ ਵਿਚ ਪ੍ਰਸ਼ਾਸਨ ਅਪਣੀ ਭੁੱਲ ਨੂੰ ਸੁਧਾਰਦਿਆਂ ਸਮੇਂ ਸਿਰ ਯੋਜਨਾ ਦਾ ਐਲਾਨ ਕਰੇ ਕਿ ਆਉਣ ਵਾਲੇ ਤਿਉਹਾਰਾਂ ’ਤੇ ਮਠਿਆਈਆਂ ਦੀਆਂ ਦੁਕਾਨਾਂ ਕਦੋਂ ਖੁਲ੍ਹਣਗੀਆਂ ਤਾਕਿ ਪਹਿਲਾਂ ਤਿਆਰੀ ਕੀਤੀ ਜਾ ਸਕੇ।  ਉਨ੍ਹਾਂ ਕਿਹਾ ਕਿ ਇੰਦੌਰ ਵਿਚ ਸਨਿਚਰਵਾਰ ਰਾਤ ਤਕ ਸਪੱਸ਼ਟ ਨਹੀਂ ਸੀ ਕਿ ਦੁਕਾਨਾਂ ਖੁਲ੍ਹਣਗੀਆਂ ਜਾਂ ਨਹੀਂ। (ਏਜੰਸੀ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement