
ਅਡਾਨੀ ਗਰੁੱਪ ਦਾ ਦੇਸ਼ ਦੇ 6 ਵੱਡੇ ਹਵਾਈ ਅੱਡਿਆਂ ’ਤੇ ਕਬਜਾ
ਨਵੀਂ ਦਿੱਲੀ: ਇੰਡੀਅਨ ਏਅਰਪੋਰਟ ਅਥਾਰਟੀ (ਏ.ਏ.ਆਈ.) ਨੇ ਮੰਗਲੌਰ ਅੰਤਰਰਾਸ਼ਟਰੀ ਹਵਾਈ ਅੱਡਾ ਅਧਿਕਾਰਤ ਤੌਰ 'ਤੇ ਅਡਾਨੀ ਗਰੁੱਪ ਨੂੰ 50 ਸਾਲਾਂ ਲਈ ਲੀਜ਼ ’ਤੇ ਦੇ ਦਿੱਤਾ ਹੈ। 14 ਫਰਵਰੀ, 2020 ਨੂੰ ਲਾਗੂ ਕੀਤੇ ਗਏ ਰਿਆਇਤੀ ਸਮਝੌਤੇ ਤਹਿਤ ਇਹ ਲੀਜ਼ ਕੀਤੀ ਗਈ ਹੈ।
Adani Group takes over Mangalore Airport on lease for 50 years
ਇਸ ਪ੍ਰਾਪਤੀ ਦੇ ਨਾਲ, ਅਡਾਨੀ ਗਰੁੱਪ ਨੇ ਹੁਣ ਦੇਸ਼ ਦੇ ਛੇ ਵੱਡੇ ਹਵਾਈ ਅੱਡਿਆਂ ’ਤੇ ਅਪਣਾ ਅਧਿਕਾਰ ਜਮਾ ਲਿਆ ਹੈ। ਇਨ੍ਹਾਂ ਵਿਚ ਲਖਨਊ, ਅਹਿਮਦਾਬਾਦ, ਤਿਰੂਵਨੰਤਪੁਰਮ, ਜੈਪੁਰ, ਗੁਹਾਟੀ ਅਤੇ ਮੰਗਲੌਰ ਦੇ ਹਵਾਈ ਅੱਡੇ ਸ਼ਾਮਲ ਹਨ।
Adani Group takes over Mangalore Airport on lease for 50 years
ਲਖਨਊ ਏਅਰਪੋਰਟ ਵੀ 50 ਸਾਲਾਂ ਲਈ ਅਡਾਨੀ ਗਰੁੱਪ ਦੇ ਹੱਥਾਂ ਵਿਚ
ਲਖਨਊ ਦੇ ਚੌਧਰੀ ਚਰਣ ਸਿੰਘ ਏਅਰਪੋਰਟ ਲਈ ਅਡਾਨੀ ਗਰੁੱਪ ਦੇ ਨਾਲ ਹੋਏ ਸਮਝੌਤੇ ਮੁਤਾਬਕ ਸ਼ੁਰੂਆਤੀ ਤਿੰਨ ਸਾਲ ਤੱਕ ਅਡਾਨੀ ਸਮੂਹ ਦੇ ਅਧਿਕਾਰੀ ਏਅਰਪੋਰਟ ਪ੍ਰਸ਼ਾਸਨ ਨਾਲ ਕੰਮ ਕਰਨਗੇ। ਸੁਰੱਖਿਆ ਵਿਵਸਦਾ ਦੀ ਕਮਾਨ ਪਹਿਲਾਂ ਦੀ ਤਰ੍ਹਾਂ ਹੀ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਜਵਾਨ ਸੰਭਾਲਣਗੇ।
Gautam Adani
ਫਾਇਰ ਫਾਈਟਿੰਗ ਸਿਸਟਮ ਅਤੇ ਇੰਜੀਨੀਅਰਿੰਗ ਸੇਵਾਵਾਂ ਵੀ ਅਡਾਨੀ ਸਮੂਹ ਦੇ ਅਧਿਕਾਰੀ ਸੰਭਾਲਣਗੇ। ਦੱਸਿਆ ਜਾ ਰਿਹਾ ਹੈ ਕਿ ਏਅਰਪੋਰਟ 'ਤੇ ਕਿਸੇ ਵੀ ਸਹੂਲਤ ਦੀ ਫੀਸ ਹਾਲੇ ਨਹੀਂ ਵਧਾਈ ਜਾਵੇਗੀ। ਜਾਣਕਾਰੀ ਮੁਤਾਬਕ ਲਖਨਊ ਹਵਾਈਅੱਡੇ 'ਤੇ ਦਿੱਲੀ ਦੀ ਤਰਜ਼ 'ਤੇ ਮੁਫ਼ਤ ਪਿਕ ਐਂਡ ਡਰਾਪ ਸੇਵਾ ਵੀ ਮੁਹੱਈਆ ਕਰਵਾਈ ਜਾ ਸਕਦੀ ਹੈ।