
AI Data Center: ਅਮਰੀਕਾ ’ਚ ਸ਼ੁਰੂ ਕੀਤੇ ਜਾਣਗੇ ਕਈ ਵੱਡੇ ਪ੍ਰਾਜੈਕਟ
AI Data Center: ਮਾਈਕ੍ਰੋਸਾਫ਼ਟ ਵਿੱਤੀ ਸਾਲ 2025 ਵਿਚ ਆਰਟੀਫ਼ਿਸ਼ੀਅਲ ਇੰਟੈਲੀਜੈਂਸ (ਏਆਈ) ਡੇਟਾ ਸੈਂਟਰ ਬਣਾਉਣ ਲਈ 80 ਅਰਬ ਡਾਲਰ ਖ਼ਰਚ ਕਰੇਗਾ। ਮਾਈਕ੍ਰੋਸਾਫ਼ਟ ਨੇ ਸ਼ੁਕਰਵਾਰ ਨੂੰ ਇਕ ਬਲਾਗ ਪੋਸਟ ਵਿਚ ਕਿਹਾ, ‘‘ਏਆਈ ਮਾਡਲਾਂ ਨੂੰ ਸਿਖਲਾਈ ਦੇਣ ਅਤੇ ਦੁਨੀਆਂ ਭਰ ਵਿਚ ਏਆਈ ਅਤੇ ਕਲਾਉਡ-ਅਧਾਰਤ ਐਪਲੀਕੇਸ਼ਨਾਂ ਨੂੰ ਤੈਨਾਤ ਕਰਨ ਲਈ ਤਕਨੀਕੀ ਦਿੱਗਜ ਏਆਈ-ਸਮਰਥਿਤ ਡੇਟਾ ਸੈਂਟਰ ਬਣਾਉਣ ਦੀ ਯੋਜਨਾ ਬਣਾ ਰਹੀ ਹੈ।’’
ਮਾਈਕ੍ਰੋਸਾਫ਼ਟ ਦੇ ਉਪ ਪ੍ਰਧਾਨ ਅਤੇ ਪ੍ਰਧਾਨ ਬ੍ਰੈਡ ਸਮਿਥ ਅਨੁਸਾਰ, ਉਸ 80 ਅਰਬ ਡਾਲਰ ਦੇ ਅਲਾਟਮੈਂਟ ਵਿਚੋਂ ਅੱਧੇ ਤੋਂ ਵੱਧ ਅਮਰੀਕਾ ਵਿਚ ਖ਼ਰਚ ਕੀਤੇ ਜਾਣਗੇ। ਜਿਸ ਦੇ ਮੱਦੇਨਜ਼ਰ ਕਈ ਵੱਡੇ ਪ੍ਰਾਜੈਕਟ ਸ਼ੁਰੂ ਕੀਤੇ ਜਾਣਗੇ। ਕੰਪਨੀ ਦਾ 2025 ਵਿੱਤੀ ਸਾਲ ਜੂਨ ’ਚ ਖ਼ਤਮ ਹੋ ਰਿਹਾ ਹੈ।
ਸਮਿਥ ਨੇ ਲਿਖਿਆ, ‘ਜਿਵੇਂ ਕਿ ਅਸੀਂ ਭਵਿੱਖ ਵੱਲ ਦੇਖਦੇ ਹਾਂ, ਇਹ ਸਪੱਸ਼ਟ ਹੈ ਕਿ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਦੁਨੀਆਂ ਨੂੰ ਬਦਲਣ ਵਾਲੀ ਜੀਪੀਟੀ ਬਣਨ ਲਈ ਤਿਆਰ ਹੈ। ਏਆਈ ਅਰਥਵਿਵਸਥਾ ਦੇ ਹਰ ਖੇਤਰ ਵਿਚ ਨਵੀਨਤਾ ਨੂੰ ਉਤਸ਼ਾਹਤ ਕਰਨ ਅਤੇ ਉਤਪਾਦਕਤਾ ਨੂੰ ਵਧਾਉਣ ਦਾ ਵਾਅਦਾ ਕਰਦਾ ਹੈ।’ ਕਥਿਤ ਤੌਰ ’ਤੇ ਮਾਈਕ੍ਰੋਸਾਫ਼ਟ ਅਤੇ ਓਪਨਏਆਈ ਨੇ ਸਟਾਰਗੇਟ ਨਾਮਕ ਏਆਈ ਸੁਪਰਕੰਪਿਊਟਰ ਬਣਾਉਣ ਲਈ ਗੱਲਬਾਤ ਕੀਤੀ। ਇਸ ਸਹੂਲਤ ਦੇ ਨਿਰਮਾਣ ’ਤੇ 100 ਅਰਬ ਡਾਲਰ ਤੋਂ ਵੱਧ ਦੀ ਲਾਗਤ ਦਾ ਅਨੁਮਾਨ ਲਗਾਇਆ ਗਿਆ।