
ਜਾਣੋ ਕੀ ਹੈ ਪੂਰਾ ਮਾਮਲਾ
ਨਵੀਂ ਦਿੱਲੀ: ਕਰਜ਼ੇ ਵਿਚ ਡੁੱਬੇ ਅਨਿਲ ਅੰਬਾਨੀ ਦੇ ਰਿਲਾਇੰਸ ਗਰੁੱਪ ਦੀ ਕੰਪਨੀ ਰਿਲਾਇੰਸ ਇਨਫਰਾ ਤੋਂ ਉਸ ਦੇ ਮੁੰਡਿਆਂ ਨੇ ਅਸਤੀਫਾ ਦੇ ਦਿੱਤਾ ਹੈ। ਪਿਛਲੇ ਸਾਲ ਅਕਤੂਬਰ ਵਿਚ ਹੀ ਅਨਿਲ ਅੰਬਾਨੀ ਦੇ ਲੜਕੇ ਅਨਮੋਲ ਅੰਬਾਨੀ ਅਤੇ ਜੈ ਅੰਸ਼ੁਲ ਅੰਬਾਨੀ ਨੂੰ ਬੋਰਡ ਆਫ ਡਾਇਰੈਕਟਰਸ ਦੇ ਤੌਰ ‘ਤੇ ਸ਼ਾਮਲ ਕੀਤਾ ਗਿਆ ਸੀ।
Photo
ਸਿਰਫ 6 ਮਹੀਨਿਆਂ ਦੇ ਅੰਦਰ ਹੀ ਦੋਵਾਂ ਨੇ ਅਪਣਿਆਂ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਕੰਪਨੀ ਵੱਲੋਂ 31 ਜਨਵਰੀ ਨੂੰ ਬੰਬੇ ਸਟਾਕ ਐਕਸਚੇਂਜ ਨੂੰ ਲਿਖੀ ਚਿੱਠੀ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਦੋਵਾਂ ਦੇ ਅਸਤੀਫੇ ਦੀ ਖ਼ਬਰ ਤੋਂ ਬਾਅਦ ਹੀ ਕੰਪਨੀ ਦੇ ਸ਼ੇਅਰਾਂ ਵਿਚ ਹੋਰ ਗਿਰਾਵਟ ਆਈ ਹੈ। ਕੰਪਨੀ ਦੇ ਸ਼ੇਅਰਾਂ ਵਿਚ ਸੋਮਵਾਰ ਨੂੰ 5 ਫੀਸਦੀ ਗਿਰਾਵਟ ਆਈ ਹੈ।
Photo
ਕੰਪਨੀ ਵੱਲੋਂ ਅਸਤੀਫੇ ਦੇ ਕਾਰਨਾਂ ਜਾਂ ਫਿਰ ਦੋਵੇਂ ਭਰਾਵਾਂ ਦੀ ਭਵਿੱਖ ਵਿਚ ਭੂਮਿਕਾ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਰਿਲਾਇੰਸ ਇਨਫਰਾ ਨਾਲ ਜੁੜਨ ਤੋਂ ਪਹਿਲਾਂ ਵੀ ਅਨਿਲ ਅੰਬਾਨੀ ਦੇ ਬੇਟੇ ਅੰਸ਼ੁਲ ਗਰੁੱਪ ਦੀ ਫਾਇਨੈਂਸ਼ੀਅਲ ਸਰਵਿਸ ਕੰਪਨੀ ਰਿਲਾਇੰਸ ਕੈਪੀਟਲ ਵਿਚ ਕਾਰਜਕਾਰੀ ਡਾਇਰੈਕਟਰ ਦੇ ਤੌਰ ‘ਤੇ ਕੰਮ ਦੇਖ ਰਹੇ ਸੀ।
Photo
ਅਗਸਤ 2016 ਵਿਚ ਹੀ ਗਰੁੱਪ ਦਾ ਹਿੱਸਾ ਬਣਨ ਵਾਲੇ ਛੋਟੇ ਲੜਕੇ ਅਨਮੋਲ ਨੂੰ ਰਿਲਾਇੰਸ ਇਨਫਰਾ ਪ੍ਰਾਜੈਕਟਾਂ ਨੂੰ ਦੇਖਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਦੱਸ ਦਈਏ ਕਿ ਰਿਲਾਇੰਸ ਇਨਫਰਾ ਪਹਿਲਾਂ ਤੋਂ ਹੀ 6000 ਕਰੋੜ ਰੁਪਏ ਦੇ ਕਰਜ਼ੇ ਦੇ ਸੰਕਟ ਨਾਲ ਜੂਝ ਰਹੀ ਹੈ।
Photo
ਅਜਿਹੇ ਵਿਚ ਅਨਿਲ ਅੰਬਾਨੀ ਦੇ ਦੋਵੇਂ ਲੜਕਿਆਂ ਦੇ ਅਚਾਨਕ ਅਸਤੀਫੇ ਦੀਆਂ ਖਬਰਾਂ ਨਾਲ ਨਿਵੇਸ਼ਕਾਂ ਦਾ ਭਰੋਸਾ ਹੋਰ ਘੱਟ ਹੋਣ ਦਾ ਸ਼ੱਕ ਹੈ। ਬੀਤੇ 4 ਮਹੀਨਿਆਂ ਵਿਚ ਰਿਲਾਇੰਸ ਇਨਫਰਾ ਦੇ ਸ਼ੇਅਰਾਂ ਵਿਚ 28 ਫੀਸਦੀ ਦੀ ਕਮੀ ਆਈ ਹੈ। ਇਹੀ ਨਹੀਂ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਕੰਪਨੀ ਦੇ ਸ਼ੇਅਰਾਂ ਵਿਚ 91 ਫੀਸਦੀ ਦੀ ਗਿਰਾਵਟ ਆਈ ਹੈ।