
3.1 ਕਰੋੜ ਲੋਕ ਭੰਗ ਉਤਪਾਦਾਂ ਦਾ ਸੇਵਨ ਕਰਦੇ ਹਨ
ਨਵੀਂ ਦਿੱਲੀ : ਰਾਜ ਸਭਾ ਵਿਚ ਸਾਰੀਆਂ ਪਾਰਟੀਆਂ ਦੇ ਮੈਂਬਰਾਂ ਵਲੋਂ ਬੱਚਿਆਂ ਵਿਚ ਨਸ਼ੇ ਦੀ ਵਧ ਰਹੀ ਆਦਤ 'ਤੇ ਡੂੰਘੀ ਚਿੰਤਾ ਜਤਾਏ ਜਾਣ ਦੌਰਾਨਸਰਕਾਰ ਨੇ ਇਕ ਸਰਵੇਖਣ ਦੇ ਹਵਾਲੇ ਤੋਂ ਦਸਿਆ ਕਿ ਭਾਰਤ ਵਿਚ 16 ਕਰੋੜ ਲੋਕ ਸ਼ਰਾਬ ਅਤੇ 3.1 ਕਰੋੜ ਲੋਕ ਭੰਗ ਉਤਪਾਦਾਂ ਦਾ ਸੇਵਨ ਕਰਦੇ ਹਨ। ਸਰਕਾਰ ਦੇਸ਼ ਦੇ ਮੁੱਖ 10 ਸ਼ਹਿਰਾਂ ਦੇ ਸਕੂਲ ਅਤੇ ਕਾਲਜਾਂ ਵਿਚ ਵਿਦਿਆਰਥੀਆਂ 'ਚ ਨਸ਼ੇ ਦੀ ਆਦਤ 'ਤੇ ਵੀ ਇਕ ਸਰਵੇਖਣ ਕਰਵਾ ਰਹੀ ਹੈ।
16 crore people in India consume alcohol
ਸਮਾਜਕ ਨਿਆਂ ਅਤੇ ਅਧਿਕਾਰ ਮੰਤਰੀ ਥਾਵਰਚੰਦ ਗਹਿਲੋਤ ਨੇ ਦੇਸ਼ ਦੇ ਵੱਖ ਵੱਖ ਭਾਗਾਂ ਵਿਚ ਸਕੂਲੀ ਵਿਦਿਆਰਥੀਆਂ 'ਚ ਨਸ਼ੇ ਦੀ ਵਧ ਰਹੀ ਆਦਤ ਸਬੰਧੀ ਵੱਖ ਵੱਖ ਪਾਰਅੀਆਂ ਦੇ ਮੈਂਬਰਾਂ ਵਲੋਂ ਮੰਗੇ ਗਏ ਸਪੱਸ਼ਟੀਕਰਨ ਦੇ ਜਵਾਬ ਵਿਚ ਸਦਨ ਨੂੰ ਇਹ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਮੰਤਰਾਲੇ ਨੇ ਸਾਲ 2018 ਵਿਚ ਦੇਸ਼ 'ਚ ਅਪਣੀ ਤਰ੍ਹਾਂ ਦਾ ਇਹ ਪਹਿਲਾ ਸਰਵੇਖਣ ਕਰਵਾਇਆ ਸੀ। ਇਸ ਦੀ ਜ਼ਿੰਮੇਵਾਰੀ ਨੈਸ਼ਨਲ ਡਰੱਗ ਡਿਪੈਂਡੈਂਸ ਸੈਂਟਰ (ਐਨਡੀਡੀਟੀਸੀ), ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼), ਨਵੀਂ ਦਿੱਲੀ ਨੂੰ ਦਿਤੀ ਗਈ ਸੀ।
16 crore people in India consume alcohol
ਉਨ੍ਹਾਂ ਦਸਿਆ ਕਿ ਦੇਸ਼ ਦੇ ਸਾਰੇ 36 ਰਾਜਾਂ ਅਤੇ ਕੇਂਦਰ ਸ਼ਾਸਤ ਇਲਾਕਿਆਂ ਵਿਚ ਕੀਤੇ ਗਏ ਸਰਵੇਖਣ ਵਿਚ 2 ਲੱਖ 111 ਪਰਵਾਰਾਂ ਨਾਲ ਮਿਲ ਕੇ ਨਸ਼ੀਲੇ ਪਦਾਰਥਾ ਦੇ ਵਰਤੋਂ ਅਤੇ ਵਿਧੀ ਬਾਰੇ 4 ਲੱਖ 73 ਹਜ਼ਾਰ 569 ਲੋਕਾਂ ਤੋਂ ਸਵਾਲ ਪੁੱਛੇ ਗਏ। ਇਸ ਤੋਂ ਬਿਨਾਂ ਰਿਸਪਾਂਡੈਂਟ ਡ੍ਰਿਵਨ ਸੈਮਪਲਿੰਗ (ਆਰਡੀਐਸ) ਵੀ ਕੀਤਾ ਗਿਆ ਜਿਸ ਵਿਚ 135 ਜ਼ਿਲ੍ਹਿਆਂ ਵਿਚ ਗ਼ੈਰ -ਕਾਨੂੰਨੀ ਨਸ਼ੀਲੀਆਂ ਦਵਾਈਆਂ 'ਤੇ ਨਿਰਭਰ 72,642 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ।
16 crore people in India consume alcohol
ਗਹਿਲੋਤ ਨੇ ਦਸਿਆ ਕਿ ਇਸ ਸਰਵੇਖਣ ਜ਼ਰੀਏ ਇਹ ਗੱਲ ਸਾਹਮਣੇ ਆਈ ਹੈ ਕਿ 16 ਕਰੋੜ ਵਿਅਕਤੀ ਸ਼ਰਾਬ ਦਾ ਸੇਵਨ ਕਰਦੇ ਹਨ। 3.1 ਕਰੋੜ ਲੋਕ ਭੰਗ ਉਤਪਾਦਾਂ ਦਾ ਸੇਵਨ ਕਰਦੇ ਹਨ। ਨਾਲ ਹੀ 2.26 ਕਰੋੜ ਵਿਅਕਤੀ ਅਫ਼ੀਮ ਦਾ ਸੇਵਨ ਕਰਦੇ ਹਨ। ਉਨ੍ਹਾਂ ਨੇ ਦਸਿਆ ਕਿ ਇਸ ਸਮੇਂ 10 ਤੋਂ 75 ਉਮਰ ਵਰਗ ਦੌਰਾਨ ਲਗਭਗ 1.18 ਕਰੋੜ ਲੋਕ ਅਜਿਹੇ ਉਤਪਾਦਾਂ ਦਾ ਸੇਵਨ ਕਰਦੇ ਹਨ ਜੋ ਡਾਕਟਰਾਂ ਵਲੋਂ ਮਾਨਤਾ ਪ੍ਰਾਪਤ ਨਹੀਂ ਹੁੰਦੇ ਜਦਕਿ 77 ਲੱਖ ਲੋਕ (51 ਲੱਖ ਵਿਅਕਤੀ ਅਤੇ 26 ਲੱਖ ਬੱਚੇ) ਸੁੰਘਣ ਵਾਲੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਦੇ ਹਨ।
16 crore people in India consume alcohol
ਗਹਿਲੋਤ ਨੇ ਕਿਹਾ, ''ਮੈਂ ਇਹ ਵੀ ਦੱਸਣ ਚਾਹਾਂਗਾ ਕਿ ਦੇਸ਼ ਦੇ 10 ਸ਼ਹਿਰਾਂ ਜਿਵੇਂ ਸ੍ਰੀਨਗਰ, ਚੰਡੀਗੜ੍ਹ, ਲਖਨਊ, ਰਾਂਚੀ, ਮੁੰਬਈ, ਬੈਂਗਲੂਰੂ, ਹੈਦਰਾਬਾਦ, ਇੰਫ਼ਾਲ, ਡਿਬਰੂਗੜ੍ਹ ਅਤੇ ਦਿੱਲੀ ਦੇ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ 'ਚ ਨਸ਼ੀਲੇ ਪਦਾਰਥਾਂ ਦੇ ਸੇਵਨ ਸਬੰਧੀ ਸਰਵੇਖਣ ਕੀਤਾ ਜਾ ਰਿਹਾ ਹੈ। ਇਸ 'ਚ ਸਕੂਲਾਂ ਦੇ 6 ਹਜ਼ਾਰ ਅਤੇ ਕਾਲਕਾਂ ਦੇ 2 ਹਜ਼ਾਰ ਬੱਚਿਆਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ।''