
ਸੁਕੰਨਿਆ ਸਮ੍ਰਿਧੀ ਯੋਜਨਾ ਵਿਚ ਵਧ ਸਕਦੀ ਹੈ ਨਿਵੇਸ਼ ਦੀ ਸੀਮਾ
ਨਵੀਂ ਦਿੱਲੀ: ਆਮ ਬਜਟ ਵਿਚ ਉਮੀਦ ਜਤਾਈ ਜਾ ਰਹੀ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਔਰਤਾਂ ਲਈ ਖ਼ਾਸ ਐਲਾਨ ਕਰ ਸਕਦੇ ਹਨ। ਵਿੱਤ ਮੰਤਰੀ ਨਾ ਸਿਰਫ਼ ਔਰਤਾਂ ਦੇ ਹੱਥ ਵਿਚ ਵਾਧੂ ਟੈਕਸ ਤੋਂ ਰਾਹਤ ਦੇ ਸਕਦੇ ਹਨ ਬਲਕਿ ਸੁਕੰਨਿਆ ਸਮ੍ਰਿਧੀ ਯੋਜਨਾ ਵਿਚ ਵੀ ਵਾਧੂ ਨਿਵੇਸ਼ ਦੀ ਵਿਵਸਥਾ ਕੀਤੀ ਜਾ ਸਕਦੀ ਹੈ। ਦੇਸ਼ ਦੀ ਪਹਿਲੀ ਪੂਰਣ ਕਾਲ ਔਰਤ ਵਿੱਤ ਮੰਤਰੀ ਹੋਣ ਦੇ ਨਾਤੇ ਨਿਰਮਲਾ ਸੀਤਾਰਮਣ ਤੋਂ ਦੇਸ਼ ਦੀਆਂ ਔਰਤਾਂ ਦੀਆਂ ਉਮੀਦਾਂ ਵਧ ਗਈਆਂ ਹਨ।
Nirmala Sitaraman
ਅਜਿਹੇ ਵਿਚ ਦੇਸ਼ ਵਿਚ 5 ਜੁਲਾਈ ਨੂੰ ਪੇਸ਼ ਹੋਣ ਵਾਲੇ ਬਜਟ ਵਿਚ ਉਹਨਾਂ ਦਾ ਫੋਕਸ ਔਰਤਾਂ ਨੂੰ ਆਰਥਿਕ ਤੌਰ 'ਤੇ ਹੋਰ ਮਜਬੂਤ ਕਰਨ ਦੀ ਦਿਸ਼ਾ ਵਿਚ ਹੋ ਸਕਦਾ ਹੈ। ਸੂਤਰਾਂ ਮੁਤਾਬਕ ਬਜਟ ਵਿਚ ਕੰਮ ਕਰਨ ਵਾਲੀਆਂ ਔਰਤਾਂ ਲਈ ਵਿਤ ਮੰਤਰੀ ਸੌਗਾਤ ਲੈ ਕੇ ਆ ਸਕਦੇ ਹਨ। ਵਿੱਤ ਮੰਤਰੀ ਵੱਲੋਂ ਬੱਚਿਆਂ ਦੇ ਖ਼ਰਚ ਤੇ ਟੈਕਸ ਵਿਚ ਵੀ ਛੋਟ ਦਿੱਤੀ ਜਾ ਸਕਦੀ ਹੈ। ਸਰਕਾਰ ਕ੍ਰੇਚ ਯਾਨੀ ਸ਼ਿਸ਼ੂ ਪਾਲਣ ਘਰਾਂ 'ਤੇ ਹੋਣ ਵਾਲੇ ਖਰਚ ਵਿਚ ਟੈਕਸ ਛੋਟ ਦਾ ਐਲਾਨ ਕਰ ਸਕਦੀ ਹੈ।
Budget 2019
ਇਹ ਛੋਟ ਪ੍ਰਤੀ ਮਹੀਨਾ ਸੱਤ ਤੋਂ 10 ਹਜ਼ਾਰ ਰੁਪਏ ਦੇ ਵਿਚਕਾਰ ਰੱਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸਰਕਾਰ ਔਰਤਾਂ ਨੂੰ ਐਜੂਕੇਸ਼ਨ ਲੋਨ 'ਤੇ ਲੱਗਣ ਵਾਲੀਆਂ ਵਿਆਜ ਦਰਾਂ ਵਿਚ ਵੀ ਛੋਟ ਦਾ ਐਲਾਨ ਕਰ ਸਕਦੀ ਹੈ। ਨਾਲ ਹੀ ਔਰਤਾਂ ਦੀ ਜਮ੍ਹਾਂ ਪੂੰਜੀ 'ਤੇ ਮਿਲਣ ਵਾਲੇ ਵਿਆਜ 'ਤੇ ਲੱਗਣ ਵਾਲੇ ਟੈਕਸ 'ਤੇ ਵੀ ਰਾਹਤ ਮਿਲ ਸਕਦੀ ਹੈ। ਦੇਸ਼ ਵਿਚ ਰੁਜ਼ਗਾਰ ਅਤੇ ਕੰਪਨੀਆਂ ਵਿਚ ਉਤਪਾਦਨ ਕਰਨਾ ਦੇਸ਼ ਵਿਚ ਇਕ ਵੱਡੀ ਚੁਣੌਤੀ ਹੈ।
ਅਜਿਹੇ ਵਿਚ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਮੁਦਰਾ ਸਕੀਮ ਦੀ ਤਰਜ਼ 'ਤੇ ਔਰਤਾਂ ਲਈ ਖ਼ਾਸ ਤੌਰ 'ਤੇ ਅਲੱਗ ਯੋਜਨਾ ਦਾ ਐਲਾਨ ਕਰ ਸਕਦੀ ਹੈ। ਨਾਲ ਹੀ ਔਰਤਾਂ ਨੂੰ ਕੰਮ ਦੇਣ ਵਾਲੀਆਂ ਕੰਪਨੀਆਂ ਨੂੰ ਵੀ ਟੈਕਸ ਵਿਚੋਂ ਰਾਹਤ ਦਿੱਤੀ ਜਾ ਸਕਦੀ ਹੈ। ਤਾਂ ਕਿ ਕੰਪਨੀਆਂ ਵਧ ਚੜ੍ਹ ਕੇ ਔਰਤਾਂ ਨੂੰ ਰੁਜ਼ਗਾਰ ਦੇਣ ਦੀ ਦਿਸ਼ਾ ਵੱਲ ਕਦਮ ਉਠਾਉਣ। ਸਰਕਾਰ ਸੁਕੰਨਿਆ ਸਮ੍ਰਿਧੀ ਯੋਜਨਾ ਤਹਿਤ ਮਿਲਣ ਵਾਲੀ ਰਾਹਤ ਨੂੰ ਵੀ ਵਧਾਉਣ ਦਾ ਐਲਾਨ ਕੀਤਾ ਜਾ ਸਕਦਾ ਹੈ।
ਹੁਣ ਇਸ ਵਿਚ 1.5 ਲੱਖ ਰੁਪਏ ਦੀ ਟੈਕਸ ਛੋਟ ਮਿਲਦੀ ਹੈ ਸਰਕਾਰ ਇਸ ਵਿਚ 50 ਹਜ਼ਾਰ ਰੁਪਏ ਟੈਕਸ ਛੋਟ ਦੀ ਵਿਵਸਥਾ ਕਰ ਸਕਦੀ ਹੈ। ਨਾਲ ਹੀ ਸਰਕਾਰ ਬਜ਼ੁਰਗਾਂ ਦੀ ਪੈਨਸ਼ਨ ਅਤੇ ਵਿਧਵਾ ਪੈਨਸ਼ਨ ਦੀ ਧਨ ਰਾਸ਼ੀ ਨੂੰ ਵਧਾਉਣ ਦਾ ਵੀ ਐਲਾਨ ਕਰ ਸਕਦੀ ਹੈ।