ਇਸ ਸਰਕਾਰੀ ਬੈਂਕ ਦੀਆਂ 51 ਬ੍ਰਾਂਚਾਂ ਹੋਣਗੀਆਂ ਬੰਦ, ਗਾਹਕਾਂ ਨੂੰ ਹੋ ਸਕਦੀ ਹੈ ਪਰੇਸ਼ਾਨੀ
Published : Oct 4, 2018, 12:48 pm IST
Updated : Oct 4, 2018, 12:48 pm IST
SHARE ARTICLE
Bank of Maharashtra
Bank of Maharashtra

ਬੈਂਕ ਆਫ ਮਹਾਰਾਸ਼ਟਰ (ਬੀਓਐਮ) ਨੇ ਬੈਂਕਿੰਗ ਖੇਤਰ ਵਿਚ ਲਾਗਤ ਕਟੌਤੀ ਦੇ ਉਪਰਾਲਿਆਂ 'ਤੇ ਅਮਲ ਕਰਦੇ ਹੋਏ ਅਪਣੀ 51 ਸ਼ਾਖਾਵਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ...

ਨਵੀਂ ਦਿੱਲੀ : ਬੈਂਕ ਆਫ ਮਹਾਰਾਸ਼ਟਰ (ਬੀਓਐਮ) ਨੇ ਬੈਂਕਿੰਗ ਖੇਤਰ ਵਿਚ ਲਾਗਤ ਕਟੌਤੀ ਦੇ ਉਪਰਾਲਿਆਂ 'ਤੇ ਅਮਲ ਕਰਦੇ ਹੋਏ ਅਪਣੀ 51 ਸ਼ਾਖਾਵਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਪੁਣੇ ਮੁੱਖ ਦਫ਼ਤਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਸਾਰੀ ਸ਼ਾਖਾਵਾਂ ਸ਼ਹਿਰੀ ਖੇਤਰਾਂ ਵਿਚ ਹਨ। ਦਰਅਸਲ ਜਿਨ੍ਹਾਂ ਬ੍ਰਾਂਚ ਨੂੰ ਬੰਦ ਕਰਨ ਲਈ ਨਿਸ਼ਾਨਬੱਧ ਕੀਤਾ ਗਿਆ ਹੈ।  ਉਸ ਨੂੰ ਗੈਰ ਲਾਭ ਐਲਾਨ ਕੀਤਾ ਗਿਆ ਹੈ। ਪਹਿਚਾਣ ਦੱਸਣ ਤੋਂ ਮਨਾ ਕਰਦੇ ਹੋਏ ਬੈਂਕ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹਨਾਂ 51 ਸ਼ਾਖਾਵਾਂ ਨੂੰ ਬੰਦ ਕਰ ਕੇ ਉਨ੍ਹਾਂ ਦਾ ਨੇੜਲੀਆਂ ਸ਼ਾਖਾਵਾਂ ਵਿਚ ਮਿਲਾ ਦਿਤਾ ਗਿਆ ਹੈ।  

Bank of MaharashtraBank of Maharashtra

ਜਨਤਕ ਖੇਤਰ ਦੇ ਕਿਸੇ ਬੈਂਕ ਵਲੋਂ ਮਹਾਰਾਸ਼ਟਰ ਵਿਚ ਚੁੱਕਿਆ ਗਿਆ ਇਹ ਪਹਿਲਾ ਕਦਮ ਹੈ। ਬੀਓਐਮ ਦੀ ਦੇਸ਼ਭਰ ਵਿਚ 1,900 ਸ਼ਾਖਾਵਾਂ ਹਨ। ਬੀਓਐਮ ਨੇ ਸੋਮਵਾਰ ਨੂੰ ਅਪਣੇ ਐਲਾਨ ਵਿਚ ਕਿਹਾ ਕਿ ਬੈਂਕ ਨੇ ਲੋਕਾਂ ਦੀ ਸਹੂਲਤ ਲਈ ਇਹਨਾਂ ਸ਼ਾਖਾਵਾਂ ਸ਼ਾਖਾਵਾਂ ਵਿਚ ਮਿਲਾ ਦਿਤਾ ਗਿਆ ਹੈ। ਇਹਨਾਂ ਸ਼ਾਖਾਵਾਂ ਦੇ ਆਈਐਫਐਸਸੀ ਕੋਡ ਅਤੇ ਐਮਆਈਸੀਆਰ ਕੋਡ ਰੱਦ ਕਰ ਦਿਤੇ ਗਏ ਹਨ ਅਤੇ ਸਾਰੇ ਬਚਤ, ਚਾਲੂ ਅਤੇ ਹੋਰ ਖਾਤੇ ਨੇੜੇ ਦੀਆਂ ਸ਼ਾਖਾਵਾਂ ਵਿਚ ਭੇਜ ਦਿਤੇ ਗਏ ਹਨ।

Bank of MaharashtraBank of Maharashtra

ਬੰਦ ਕੀਤੀਆਂ ਗਈਆਂ ਸ਼ਾਖਾਵਾਂ ਦੇ ਸਾਰੇ ਗਾਹਕਾਂ ਨੂੰ ਉਨ੍ਹਾਂ ਨੂੰ ਪਹਿਲਾਂ ਜਾਰੀ ਕੀਤੇ ਗਏ ਚੈਕਬੁਕ 30 ਨਵੰਬਰ ਤੱਕ ਵਾਪਸ ਜਮ੍ਹਾਂ ਕਰਨ ਅਤੇ ਨਵੀਂਆਂ ਸ਼ਾਖਾਵਾਂ ਦੇ ਆਈਐਫਸੀਐਸ/ਐਮਆਈਸੀਆਰ ਕੋਡ ਦੇ ਨਾਲ ਭੁਗਤਾਨ ਸਮੱਗਰੀ ਪ੍ਰਾਪਤ ਕਰਨ ਦਾ ਨਿਰਦੇਸ਼ ਦਿਤਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement