
ਮਾਨਿਟਰੀ ਪਾਲਿਸੀ ਕਮੇਟੀ ਦੀ ਬੈਠਕ ਤੋਂ ਪਹਿਲਾਂ ਲਗਾਤਾਰ ਤੀਸਰੀ ਵਾਰ ਬੈਕਾਂ ਨੇ ਵਿਆਜ ਦਰਾਂ ਵਿਚ ਵਾਧਾ ਕੀਤਾ
ਮੁੰਬਈ : ਮਾਨਿਟਰੀ ਪਾਲਿਸੀ ਕਮੇਟੀ ( ਐਮਪੀਸੀ ) ਦੀ ਬੈਠਕ ਤੋਂ ਪਹਿਲਾਂ ਲਗਾਤਾਰ ਤੀਸਰੀ ਵਾਰ ਬੈਕਾਂ ਨੇ ਵਿਆਜ ਦਰਾਂ ਵਿਚ ਵਾਧਾ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਐਮਪੀਸੀ ਕਮੇਟੀ ਦੀ ਬੈਠਕ ਵਿਚ ਇਸ ਹਫਤੇ ਵਿਆਜ ਦਰਾਂ ਵਿਚ ਵਾਧੇ ਦਾ ਐਲਾਨ ਹੋਵੇਗਾ। ਐਸਬੀਆਈ, ਆਈਸੀਆਈਸੀਆਈ, ਪੀਐਨਬੀ ਅਤੇ ਐਚਡੀਐਫਸੀ ਨੇ ਉਸਤੋਂ ਪਹਿਲਾਂ ਹੀ ਲੋਨ ਮਹਿੰਗਾ ਕਰ ਦਿਤਾ ਹੈ। ਦੇਸ ਦੇ ਸੱਭ ਤੋਂ ਵੱਡੇ ਬੈਂਕ ਐਸਬੀਆਈ ਨੇ ਮਾਰਜ਼ਿਨ ਕਾਸਟ ਆਫ ਫੰਡ ਬੇਸਡ ਲੈਡਿੰਗ ਰੇਟ ( ਐਮਸੀਐਲਆਰ) ਵਿਚ 0.05 ਫੀਸਦੀ ਦਾ ਵਾਧਾ ਕੀਤਾ।
ICICI
ਉਸ ਵਿਚ ਨਵੀਆਂ ਦਰਾਂ ਸੋਮਵਾਰ ਤੋਂ ਲਾਗੂ ਹੋ ਗਈਆਂ ਹਨ। ਉਥੇ ਹੀ ਨਿਜੀ ਖੇਤਰ ਦੇ ਆਈਸੀਆਈਸੀਆਈ ਬੈਂਕ ਨੇ ਐਸੀਐਲਆਰ ਵਿਚ 0.1 ਫੀਸਦੀ ਦਾ ਵਾਧਾ ਕੀਤਾ ਹੈ। ਸ਼ਨੀਵਾਰ ਨੂੰ ਪੀਐਨਬੀ ਨੇ ਸ਼ਾਰਟ ਟਰਮ ਲੋਨ ਦੇ ਲਈ ਮਾਰਜਨਿਲ ਕਾਸਟ ਆਫ ਫੰਡ ਬੇਸਡ ਲੈਡਿੰਗ ਰੇਟ ਨੂੰ 0.2 ਫੀਸਦੀ ਵਧਾਇਆ ਸੀ। ਦੇਸ਼ ਦੀ ਸੱਭ ਤੋਂ ਵੱਡੀ ਹੋਮ ਲੋਨ ਕੰਪਨੀ ਐਚਡੀਐਡਸੀ ਨੇ ਵੀ ਰਿਟੇਲ ਪ੍ਰਾਈਜ਼ ਲੈਡਿੰਗ ਰੇਟ ( ਆਰਪੀਐਲਆਰ) ਵਿਚ ਤੱਤਕਾਲ ਪ੍ਰਭਾਵ ਤੋਂ 0.10 ਫੀਸਦੀ ਦਾ ਵਾਧਾ ਕੀਤਾ ਹੈ। ਵੱਖ-ਵੱਖ ਸਲੈਬ ਦੇ ਲੋਨ ਲਈ ਨਵੀਆਂ ਦਰਾਂ 8.80 ਤੋਂ 9.05 ਫੀਸਦੀ ਦੇ ਵਿਚ ਹੋਣਗੀਆਂ।
PNB
ਵਿਆਜ ਦਰਾਂ ਦਾ ਪਾਰੰਪਰਿਕ ਤਰੀਕਾ ਇਹ ਹੈ ਕਿ ਰਿਜ਼ਰਵ ਬੈਂਕ ਦੇ ਪਾਲਿਸੀ ਰੇਟਾਂ ਵਿਚ ਬਦਲਾਵ ਕਰਨ ਤੋਂ ਬਾਅਦ ਬੈਂਕ ਵਿਆਜ ਦਰਾਂ ਦੀ ਸਮੀਖਿਆ ਕਰਦੇ ਸਨ। ਹਾਲਾਂਕਿ ਇਧਰ ਲਗਾਤਾਰ ਤੀਸਰੀ ਵਾਰ ਮਾਨਿਟਰੀ ਪਾਲਿਸੀ ਤੋਂ ਪਹਿਲਾਂ ਬੈਕਾਂ ਨੇ ਵਿਆਜ ਦਰਾਂ ਵਿਚ ਵਾਧਾ ਕੀਤਾ ਹੈ। ਰਿਜ਼ਰਵ ਬੈਂਕ ਦੀ ਐਮਪੀਸੀ ਦੀ ਬੈਠਕ ਸ਼ੁਕਰਵਾਰ 05 ਅਕਤੂਬਰ ਨੂੰ ਹੋਣ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਵਿਚ ਵਿਆਜ ਦਰਾਂ ਨੂੰ ਵਧਾਏ ਜਾਣ ਦਾ ਐਲਾਨ ਕੀਤਾ ਜਾ ਸਕਦਾ ਹੈ।
SBI
ਇਸ ਤੋਂ ਪਹਿਲਾਂ ਅਗਸਤ ਦੀ ਪਾਲਿਸੀ ਬੈਠਕ ਵਿਚ ਰਿਜ਼ਰਵ ਬੈਕਾਂ ਨੇ ਰੇਪੋ ਰੇਟ ਵਿਚ 0.25 ਪ੍ਰਤੀਸ਼ਤ ਦਾ ਵਾਧਾ ਕੀਤਾ ਸੀ। ਇਸਦੇ ਨਾਲ ਹੀ ਪਾਲਿਸੀ ਰੇਟ 6.50 ਪ੍ਰਤੀਸ਼ਤ ਹੋ ਗਿਆ ਸੀ। ਰੁਪਏ ਦੀ ਕੀਮਤ ਹੇਠਾਂ ਆਉਣ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਤੇਜ਼ੀ ਨੂੰ ਵੇਖਦੇ ਹੋਏ ਰਿਜ਼ਰਵ ਬੈਂਕ ਵਿਆਜ ਦਰਾਂ ਵਿਚ ਵਾਧਾ ਕਰ ਰਿਹਾ ਹੈ।
HDFC
ਉਸਦਾ ਮੰਨਣਾ ਹੈ ਕਿ ਰੁਪਏ ਦਾ ਮੁੱਲ ਘੱਟ ਹੋਣ ਅਤੇ ਤੇਲ ਦੇ ਆਯਾਤ ਬਿਲ ਵਿਚ ਵਾਧੇ ਨਾਲ ਮਹਿੰਗਾਈ ਤੇ ਦਬਾਅ ਵਧੇਗਾ। ਸਿੰਗਾਪੁਰ ਬੇਸਡ ਡੀਬੀਐਸ ਬੈਂਕ ਦੀ ਇੰਡੀਆ ਇਕਨਾਮਿਸਟ ਰਾਧਿਕਾ ਰਾਵ ਨੇ ਇਕ ਰਿਸਰਚ ਨੋਟ ਵਿਚ ਲਿਖਿਆ ਕਿ ਬਾਜ਼ਾਰ ਵਿਚ ਉਤਾਰ-ਚੜਾਅ ਵਧਿਆ ਹੈ ਤੇ ਰੁਪਇਆ ਤੇਜ਼ੀ ਨਾਲ ਹੇਠਾਂ ਡਿੱਗਿਆ ਹੈ। ਇਸਲਈ ਰਿਜ਼ਰਵ ਬੈਂਕ ਅਗਲੀ ਬੈਠਕ ਵਿਚ ਵਿਆਜ ਦਰਾਂ ਵਿਚ ਵਾਧਾ ਕਰ ਸਕਦਾ ਹੈ। ਅਜਿਹਾ ਵੀ ਲਗ ਰਿਹਾ ਹੈ ਕਿ ਇਸ ਸਾਲ ਦਰਾਂ ਵਿਚ 0.25 ਫੀਸਦੀ ਦਾ ਵਾਧੂ ਵਾਧਾ ਕੀਤਾ ਜਾ ਸਕਦਾ ਹੈ।