ਭਾਰੀ ਛੋਟ ਦੇ ਬਾਵਜੂਦ ਸਤੰਬਰ ਵਿਚ ਨਹੀਂ ਵਧੀ ਵਾਹਨਾਂ ਦੀ ਵਿਕਰੀ
Published : Oct 4, 2019, 10:30 am IST
Updated : Oct 4, 2019, 10:30 am IST
SHARE ARTICLE
Vehicle sale did not increase in september
Vehicle sale did not increase in september

ਉਨ੍ਹਾਂ ਉਮੀਦ ਜਤਾਈ ਕਿ ਦੁਸਹਿਰੇ ਤੋਂ ਦੀਵਾਲੀ ਤੱਕ ਵਾਹਨਾਂ ਦੀ ਵਿਕਰੀ ਵਿਚ ਵਾਧਾ ਹੋਵੇਗਾ।

ਨਵੀਂ ਦਿੱਲੀ: ਤਿਉਹਾਰਾਂ ਦੇ ਮੌਸਮ ਵਿਚ ਵਾਹਨ ਕੰਪਨੀਆਂ ਦੁਆਰਾ ਦਿੱਤੀ ਭਾਰੀ ਛੋਟ ਨੂੰ ਸ਼ੁਰੂਆਤੀ ਦਿਨਾਂ ਵਿਚ ਇਕ ਝਟਕਾ ਲੱਗਾ ਹੈ। ਸਤੰਬਰ ਵਿਚ ਵਾਹਨਾਂ ਦੀ ਵਿਕਰੀ ਉਮੀਦ ਅਨੁਸਾਰ ਨਹੀਂ ਹੋ ਸਕੀ ਹੈ।

CarsCars

ਫੈਡਰੇਸ਼ਨ ਆਫ ਆਟੋਮੋਬਾਈਲ ਡੀਲਰਜ਼ ਐਸੋਸੀਏਸ਼ਨ ਦੇ ਅਸ਼ੀਸ਼ ਹੰਸਰਾਜ ਕਾਲੇ ਨੇ ਹਿੰਦੁਸਤਾਨ ਨੂੰ ਦੱਸਿਆ ਕਿ ਸਰਕਾਰ ਦੁਆਰਾ ਆਰਥਿਕਤਾ ਨੂੰ ਦਿੱਤੇ ਗਏ ਪ੍ਰੋਤਸਾਹਨ ਪੈਕੇਜ ਕਾਰਨ ਵਾਹਨ ਖਰੀਦਣ ਲਈ ਪੁੱਛਗਿੱਛ ਵਧ ਗਈ ਹੈ ਪਰ ਵਿਕਰੀ ਵਿਚ ਕੋਈ ਖਾਸ ਅੰਤਰ ਨਹੀਂ ਹੋਇਆ ਹੈ। ਉਨ੍ਹਾਂ ਉਮੀਦ ਜਤਾਈ ਕਿ ਦੁਸਹਿਰੇ ਤੋਂ ਦੀਵਾਲੀ ਤੱਕ ਵਾਹਨਾਂ ਦੀ ਵਿਕਰੀ ਵਿਚ ਵਾਧਾ ਹੋਵੇਗਾ। ਕਾਰ ਨਿਰਮਾਤਾ ਅਤੇ ਡੀਲਰ ਵਾਹਨਾਂ 'ਤੇ 5 ਤੋਂ 12 ਫ਼ੀਸਦੀ ਦੀ ਛੋਟ ਦੇ ਰਹੇ ਹਨ।

VahicleVahicle

ਕੁਝ ਮਾਡਲਾਂ ਵਿਚ 15% ਤੱਕ ਦੀ ਛੋਟ ਮਿਲ ਰਹੀ ਹੈ। ਵਾਹਨਾਂ ਦੀ ਵਿਕਰੀ ਦੇ ਰਾਹ ਵਿਚ ਸਭ ਤੋਂ ਵੱਡੀ ਰੁਕਾਵਟ ਕੇਂਦਰ ਸਰਕਾਰ ਤੋਂ ਜੀਐਸਟੀ ਨਾ ਕੱਟਣੀ ਸੀ। ਵਾਹਨ ਕੰਪਨੀਆਂ ਨੇ ਸਰਕਾਰ ਨੂੰ ਕੰਪਨੀਆਂ ਦੇ ਉਤਪਾਦਾਂ ਵਿਚ ਜੀਐਸਟੀ ਘੱਟ ਕਰਨ ਦੀ ਅਪੀਲ ਕੀਤੀ ਸੀ।

ਕੰਪਨੀਆਂ ਨੇ ਇਥੋਂ ਤਕ ਮੰਗ ਕੀਤੀ ਸੀ ਕਿ ਜੇ ਸਰਕਾਰ ਪੂਰੇ ਸੈਕਟਰ ਦੀਆਂ ਦਰਾਂ ਘੱਟ ਨਹੀਂ ਕਰ ਸਕਦੀ ਤਾਂ ਘੱਟੋ ਘੱਟ ਬੀਐਸ 4 ਇੰਜਨ ਵਾਲੇ ਵਾਹਨਾਂ ਵਿਚ ਕਟੌਤੀ ਹੋਣੀ ਚਾਹੀਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM
Advertisement