
450 ਰੁਪਏ ਦੇ ਭਾਰੀ ਉਛਾਲ ਨਾਲ ਸੋਨੇ ਦੀ ਕੀਮਤ 64300 ਰੁਪਏ ਪ੍ਰਤੀ 10 ਗ੍ਰਾਮ ’ਤੇ ਪੁੱਜੀ, ਚਾਂਦੀ ਦੀਆਂ ਕੀਮਤਾਂ 80,200 ਪ੍ਰਤੀ ਕਿੱਲੋ ’ਤੇ ਸਥਿਰ
Gold Rates Today : ਕੌਮਾਂਤਰੀ ਬਾਜ਼ਾਰ ’ਚ ਸੋਨੇ ਦੀਆਂ ਕੀਮਤਾਂ ’ਚ ਮਜ਼ਬੂਤੀ ਦੇ ਰੁਝਾਨ ਵਿਚਕਾਰ ਸੋਮਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ’ਚ ਸੋਨਾ 450 ਰੁਪਏ ਦੀ ਤੇਜ਼ੀ ਨਾਲ 64,300 ਰੁਪਏ ਪ੍ਰਤੀ 10 ਗ੍ਰਾਮ ਦੇ ਰੀਕਾਰਡ ਪੱਧਰ ’ਤੇ ਪਹੁੰਚ ਗਿਆ। ਐਚ.ਡੀ.ਐਫ.ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿਤੀ। ਪਿਛਲੇ ਕਾਰੋਬਾਰੀ ਸੈਸ਼ਨ ਦੇ ਅੰਤ ’ਚ ਸੋਨਾ 63,850 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ ਸੀ। ਹਾਲਾਂਕਿ ਚਾਂਦੀ 80,200 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਸਥਿਰ ਰਹੀ।
ਐਚ.ਡੀ.ਐਫ.ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਸੌਮਿਲ ਗਾਂਧੀ ਨੇ ਕਿਹਾ, ‘‘ਸੋਮਵਾਰ ਨੂੰ ਸੋਨੇ ਦੀਆਂ ਕੀਮਤਾਂ ’ਚ ਤੇਜ਼ੀ ਆਈ ਰਹੀਆਂ। ਵਿਦੇਸ਼ਾਂ ’ਚ ਤੇਜ਼ੀ ਦੇ ਰੁਝਾਨ ਤੋਂ ਬਾਅਦ ਸੋਨੇ ਦੀ ਕੀਮਤ 450 ਰੁਪਏ ਦੀ ਤੇਜ਼ੀ ਨਾਲ 64,300 ਰੁਪਏ ਪ੍ਰਤੀ 10 ਗ੍ਰਾਮ ਦੇ ਰੀਕਾਰਡ ਉੱਚੇ ਪੱਧਰ ’ਤੇ ਪਹੁੰਚ ਗਈ।’’
ਆਲਮੀ ਬਾਜ਼ਾਰ ’ਚ ਸੋਨਾ 2,077 ਡਾਲਰ ਪ੍ਰਤੀ ਔਂਸ ’ਤੇ ਕਾਰੋਬਾਰ ਕਰ ਰਿਹਾ ਸੀ, ਜਦਕਿ ਚਾਂਦੀ 25.40 ਡਾਲਰ ਪ੍ਰਤੀ ਔਂਸ ’ਤੇ ਰਹੀ। ਕਾਮੈਕਸ (ਜਿਣਸ ਮਾਰਕੀਟ) ’ਚ ਹਾਜ਼ਿਰ ਸੋਨਾ ਪਿਛਲੇ ਬੰਦ ਤੋਂ 6 ਡਾਲਰ ਦੀ ਤੇਜ਼ੀ ਨਾਲ 2,077 ਡਾਲਰ ਪ੍ਰਤੀ ਔਂਸ ’ਤੇ ਕਾਰੋਬਾਰ ਕਰ ਰਿਹਾ ਸੀ।
ਗਾਂਧੀ ਨੇ ਕਿਹਾ ਕਿ ਮੱਧ ਪੂਰਬ ’ਚ ਭੂ-ਰਾਜਨੀਤਿਕ ਤਣਾਅ ਵਧਣ ਨਾਲ ਸੋਮਵਾਰ ਨੂੰ ਕਾਮੈਕਸ ’ਚ ਸੋਨਾ ਹੁਣ ਤਕ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ। ਕਾਰੋਬਾਰ ਦੇ ਦੌਰਾਨ ਸੋਨਾ 2,146 ਡਾਲਰ ਪ੍ਰਤੀ ਔਂਸ ਦੇ ਉੱਚ ਪੱਧਰ ਨੂੰ ਛੂਹ ਗਿਆ।
(For more news apart from Gold Rates Today, stay tuned to Rozana Spokesman)