
ਵਿਸ਼ਵ ਪੱਧਰ ‘ਤੇ ਨਰਮੀ ਅਤੇ ਮੌਨਸੂਨ ਦੀ ਚਿੰਤਾ ਦੇ ਦੌਰਾਨ ਨਰਿੰਦਰ ਮੋਦੀ ਸਰਕਾਰ 2.0 ਦਾ ਪਹਿਲਾ ਬਜਟ ਅੱਜ ਸ਼ੁਕਰਵਾਰ ਨੂੰ ਪੇਸ਼ ਹੋਵੇਗਾ।
ਦਿੱਲੀ: ਵਿਸ਼ਵ ਪੱਧਰ ‘ਤੇ ਨਰਮੀ ਅਤੇ ਮੌਨਸੂਨ ਦੀ ਚਿੰਤਾ ਦੇ ਦੌਰਾਨ ਨਰਿੰਦਰ ਮੋਦੀ ਸਰਕਾਰ 2.0 ਦਾ ਪਹਿਲਾ ਬਜਟ ਅੱਜ ਸ਼ੁਕਰਵਾਰ ਨੂੰ ਪੇਸ਼ ਹੋਵੇਗਾ। ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ 11 ਵਜੇ ਦੇਸ਼ ਦਾ ਬਜਟ ਪੇਸ਼ ਕਰਨਗੇ। ਇਸ ਦੇ ਨਾਲ ਹੀ ਇਹ ਬਜਟ ਨਿਰਮਲਾ ਸੀਤਾਰਮਨ ਦਾ ਪਹਿਲਾ ਬਜਟ ਹੈ। ਇਸ ਬਜਟ ਵਿਚ ਸਰਕਾਰੀ ਖ਼ਜ਼ਾਨੇ ਦੇ ਘਾਟੇ ਨੂੰ ਕਾਬੂ ਕਰਨ 'ਤੇ ਜ਼ਿਆਦਾ ਜ਼ੋਰ ਰਹੇਗਾ। ਇਹ ਬਜਟ ਵਿਚ ਆਰਥਿਕ ਵਾਧੇ ਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਨੂੰ ਤਰਜੀਹ ਦਿੱਤੀ ਜਾ ਸਕਦੀ ਹੈ। ਇਸ ਵਾਰ ਲੋਕਾਂ ਨੂੰ ਟੈਕਸ ਦੇ ਘੇਰੇ 'ਚ ਲਿਆਉਣ ਲਈ ਬਜਟ 'ਚ ਸਖ਼ਤੀ ਹੋ ਸਕਦੀ ਹੈ।
Modi government
10 ਕਰੋੜ ਤੋਂ ਜ਼ਿਆਦਾ ਕਮਾਉਣ ਵਾਲਿਆਂ 'ਤੇ 40 ਫ਼ੀਸਦੀ ਦੀ ਨਵੀਂ ਦਰ ਨਾਲ ਟੈਕਸ ਲੱਗ ਸਕਦਾ ਹੈ। ਇਸ ਦੌਰਾਨ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਦੀ ਦਿਸ਼ਾ 'ਚ ਪਹਿਲ ਹੋਵੇਗੀ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਮੱਸਿਆਵਾਂ ਨਾਲ ਜੂਝ ਰਹੇ ਕਿਸਾਨਾਂ ਦੀਆਂ ਨਜ਼ਰਾਂ ਵੀ ਬਜਟ 'ਤੇ ਟਿਕੀਆਂ ਰਹਿਣਗੀਆਂ।
Farmers
ਇਸ ਦੇ ਨਾਲ ਹੀ ਆਮ ਬਜਟ ਵਿਚ ਉਮੀਦ ਜਤਾਈ ਜਾ ਰਹੀ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਔਰਤਾਂ ਲਈ ਖ਼ਾਸ ਐਲਾਨ ਕਰ ਸਕਦੇ ਹਨ। ਵਿੱਤ ਮੰਤਰੀ ਨਾ ਸਿਰਫ਼ ਔਰਤਾਂ ਦੇ ਹੱਥ ਵਿਚ ਵਾਧੂ ਟੈਕਸ ਤੋਂ ਰਾਹਤ ਦੇ ਸਕਦੇ ਹਨ ਬਲਕਿ ਸੁਕੰਨਿਆ ਸਮ੍ਰਿਧੀ ਯੋਜਨਾ ਵਿਚ ਵੀ ਵਾਧੂ ਨਿਵੇਸ਼ ਦੀ ਵਿਵਸਥਾ ਕੀਤੀ ਜਾ ਸਕਦੀ ਹੈ।
Nirmla Stiaraman
ਦੇਸ਼ ਦੀ ਪਹਿਲੀ ਪੂਰਣ ਕਾਲ ਔਰਤ ਵਿੱਤ ਮੰਤਰੀ ਹੋਣ ਦੇ ਨਾਤੇ ਨਿਰਮਲਾ ਸੀਤਾਰਮਨ ਤੋਂ ਦੇਸ਼ ਦੀਆਂ ਔਰਤਾਂ ਦੀਆਂ ਉਮੀਦਾਂ ਵਧ ਗਈਆਂ ਹਨ। ਬਜਟ ਤੋਂ ਪਹਿਲਾਂ ਵੀਰਵਾਰ ਨੂੰ ਸਰਕਾਰ ਨੇ ਸੰਸਦ 'ਚ ਆਰਥਕ ਸਰਵੇਖਣ ਪੇਸ਼ ਕੀਤਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਰਥਕ ਸਰਵੇਖਣ ਨੂੰ ਰਾਜ ਸਭਾ ਵਿਚ ਪੇਸ਼ ਕੀਤਾ। ਆਰਥਕ ਸਰਵੇਖਣ 'ਚ ਸਾਲ 2019-20 ਲਈ ਆਰਥਕ ਵਾਧਾ ਦਰ 7 ਫ਼ੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ।