
ਪਿਛਲੇ 2 ਹਫ਼ਤਿਆਂ ਦੌਰਾਨ ਉਛਾਲ ਦੇ ਦਿਸੇ ਰੁਝਾਨ 'ਤੇ ਅੱਗੇ ਵਧਦੇ ਹੋਏ ਚਾਂਦੀ...
ਨਵੀਂ ਦਿੱਲੀ: ਪਿਛਲੇ 2 ਹਫ਼ਤਿਆਂ ਦੌਰਾਨ ਉਛਾਲ ਦੇ ਦਿਸੇ ਰੁਝਾਨ 'ਤੇ ਅੱਗੇ ਵਧਦੇ ਹੋਏ ਚਾਂਦੀ ਆਖਰਕਾਰ ਬੁੱਧਵਾਰ ਨੂੰ 50, 000 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਮਨੋਵਿਗਿਆਨਕ ਅੰਕੜਾ ਪਾਰ ਕਰਨ ਵਿਚ ਕਾਮਯਾਬ ਹੋ ਗਈ। ਦਿਨ ਦੇ ਕਾਰੋਬਾਰ ਦੇ ਆਖਰ ਵਿਚ ਚਾਂਦੀ ਦਾ ਭਾਅ 2, 070 ਰੁਪਏ ਦੇ ਉਛਾਲ ਤੋਂ ਬਾਅਦ 50, 125 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪੁੱਜ ਗਿਆ। ਸੋਨੇ ਵਿਚ ਵੀ ਬੜ੍ਹਤ ਦਾ ਰੁਖ ਲਗਾਤਾਰ ਦੂਜੇ ਕਾਰੋਬਾਰ ਸੈਸ਼ਨ ਵਿਚ ਬਰਕਰਾਰ ਰਿਹਾ।
Gold price likely to touch rs 40000 by diwaly
ਬੁੱਧਵਾਰ ਨੂੰ ਕਾਰੋਬਾਰ ਦੇ ਆਖਰ ਵਿਚ ਸੋਨੇ ਦਾ ਭਾਅ 122 ਰੁਪਏ ਚੜ੍ਹ ਕੇ 39, 248 ਰੁਪਏ ਪ੍ਰਤੀ 10 ਗ੍ਰਾਮ 'ਤੇ ਜਾ ਪੁੱਜਿਆ। ਜਾਣਕਾਰਾਂ ਦਾ ਕਹਿਣਾ ਸੀ ਕਿ ਵਿਦੇਸ਼ੀ ਬਾਜ਼ਾਰਾਂ ਵਿਚ ਸੋਨੇ-ਚਾਂਦੀ ਦੇ ਪ੍ਰਤੀ ਨਿਵੇਸ਼ਕਾਂ ਦੀ ਬੇਰੁਖੀ ਦੇ ਬਾਵਜੂਦ ਘਰੇਲੂ ਬਾਜ਼ਾਰ ਵਿਚ ਇਨ੍ਹਾਂ ਧਾਤੂਆਂ 'ਤੇ ਨਿਵੇਸ਼ਕ ਮੇਹਰਬਾਨ ਰਹੇ। ਚਾਂਦੀ ਨੂੰ ਸੰਸਥਾਗਤ ਖ਼ਰੀਦਦਾਰਾਂ ਅਤੇ ਸਿੱਕਾ ਨਿਰਮਾਤਾਵਾਂ ਨੇ ਹੱਥੋ-ਹੱਥ ਲਿਆ।
Gold
ਨਿਊਯਾਰਕ ਵਿਚ ਸੋਨਾ ਗਿਰਾਵਟ ਦੇ ਨਾਲ 1,537 ਡਾਲਰ, ਜਦਕਿ ਚਾਂਦੀ ਮਾਮੂਲੀ ਮਜ਼ਬੂਤ ਦੇ ਨਾਲ 19, 27 ਡਾਲਰ ਪ੍ਰਤੀ ਔਂਸ (28.35 ਗ੍ਰਾਮ) 'ਤੇ ਕਾਰੋਬਾਰ ਕਰ ਰਹੇ ਸਨ। ਨਵੀਂ ਦਿੱਲੀ ਵਿਚ 99.9 ਫ਼ੀਸਦੀ ਖਰਾ ਸੋਨਾ 39,248 ਰੁਪਏ, ਜਦਕਿ 99.5 ਫ਼ੀਸਦੀ ਖ਼ਰਾ ਸੋਨਾ 39,078 ਰੁਪਏ ਪ੍ਰਤੀ 10 ਗ੍ਰਾਮ 'ਤੇ ਜਾ ਪੁੱਜਿਆ।