ਮੰਗ ਵਿਚ ਗਿਰਾਵਟ ਕਾਰਨ ਸੋਨਾ 80 ਰੁਪਏ, ਚਾਂਦੀ 335 ਰੁਪਏ ਕਮਜ਼ੋਰ
Published : Jul 21, 2019, 1:19 pm IST
Updated : Jul 21, 2019, 1:22 pm IST
SHARE ARTICLE
Gold price down by rs 80 and silver price rs 335 low
Gold price down by rs 80 and silver price rs 335 low

ਹਫ਼ਤੇ ਦੇ ਅਖੀਰ ਵਿਚ ਭਾਅ ਘਟਿਆ

ਨਵੀਂ ਦਿੱਲੀ: ਵਿਸ਼ਵ ਪੱਧਰ 'ਤੇ ਹਫ਼ਤੇ ਦੇ ਅਖੀਰ ਵਿਚ ਪੀਲੀਆਂ ਧਾਤਾਂ ਦੇ ਕਮਜ਼ੋਰ ਰਹਿਣ ਅਤੇ ਸਥਾਨਕ ਗਹਿਣਿਆਂ ਦੀ ਮੰਗ ਵਿਚ ਗਿਰਾਵਟ ਨਾਲ ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨਾ ਸ਼ਨੀਵਾਰ ਨੂੰ 80 ਰੁਪਏ ਤੋਂ ਟੁੱਟ ਕੇ 35,870 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਚਾਂਦੀ ਵੀ 335 ਰੁਪਏ ਤੋਂ ਘਟ ਕੇ 41,700 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ ਵਿਕੀ।

CoinsCoins

ਲੰਡਨ ਅਤੇ ਨਿਊਯਾਰਕ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਉੱਥੇ ਸੋਨੇ ਵਿਚ ਇਕ ਫ਼ੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਰਹੀ। ਹਾਲਾਂਕਿ ਕੁਝ ਦੇਰ ਲਈ ਸੋਨਾ 1450 ਡਾਲਰ ਪ੍ਰਤੀ ਔਂਸ ਦਾ ਅੰਕੜਾਂ ਪਾਰ ਕਰਨ ਵਿਚ ਵੀ ਸਫ਼ਲ ਰਹੀ ਜੋ ਛੇ ਸਾਲ ਦਾ ਇਸ ਦਾ ਸਿਖਰਲਾ ਪੱਧਰ ਹੈ। ਪਰ ਬਾਅਦ ਵਿਚ ਮੁਨਾਫ਼ਾ ਵਸੂਲੀ ਅਤੇ ਮਜ਼ਬੂਤੀ ਡਾਲਰ ਦੇ ਦਬਾਅ ਵਿਚ ਸੋਨਾ ਇਕ ਫ਼ੀਸਦੀ ਟੁੱਟ ਗਿਆ।

SilvarSilver

ਹਫਤੇ ਦੇ ਅਖੀਰ ਵਿਚ ਅਮਰੀਕੀ ਸੋਨਾ ਵੀ ਅਗਸਤ ਵਿਚ 1.60 ਡਾਲਰ ਘਟ ਕੇ 1,425 ਡਾਲਰ ਪ੍ਰਤੀ ਔਂਸ ਰਿਹਾ। ਚਾਂਦੀ 0.18 ਡਾਲਰ ਘਟ ਕੇ 16.18 ਡਾਲਰ ਪ੍ਰਤੀ ਔਂਸੀ ਹੋ ਗਈ। ਸਿੱਕੇ ਦੀ ਖਰੀਦਦਾਰੀ ਅਤੇ ਵਿਕਰੀ ਲੜੀਵਾਰ 84 ਹਜ਼ਾਰ ਅਤੇ 85 ਹਜ਼ਾਰ ਰੁਪਏ ਪ੍ਰਤੀ ਸੈਕੜਾਂ 'ਤੇ ਸਥਿਰ ਰਹੀ।

Location: India, Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement