ਬੈਂਕ ਖਾਤਿਆਂ ਵਿਚ ਤੁਹਾਡੇ ਪੈਸਿਆਂ ਨੂੰ ਸੇਫ ਕਰਨ ਲਈ RBI ਲਿਆ ਰਿਹੈ ਨਵਾਂ ਨਿਯਮ!
Published : Dec 5, 2019, 4:50 pm IST
Updated : Dec 5, 2019, 4:50 pm IST
SHARE ARTICLE
Rbi to introduce new security measures to make atm more secure
Rbi to introduce new security measures to make atm more secure

ਆਰਬੀਆਈ ਨੇ ਸਮੀਖਿਆ ਬੈਠਕ ਦੌਰਾਨ ਇਹ ਗੱਲ ਕਹੀ ਹੈ

ਨਵੀਂ ਦਿੱਲੀ: ਏਟੀਐਮ ਤੋਂ ਟ੍ਰਾਂਸਜੈਕਸ਼ਨ ਕਰਨਾ ਹੋਰ ਵੀ ਸੁਰੱਖਿਅਤ ਹੋਵੇਗਾ। ਏਟੀਐਮ ਫ੍ਰਾਡ ਦੇ ਵਧਦੇ ਮਾਮਲੇ ਤੇ ਲਗਾਮ ਲਗਾਉਣ ਲਈ ਭਾਰਤੀ ਰਿਜ਼ਰਵ ਬੈਂਕ ਜਲਦ ਨਹੀਂ ਗਾਈਡਲਾਈਨ ਜਾਰੀ ਕਰੇਗੀ। ਆਰਬੀਆਈ ਨੇ ਵੀਰਵਾਰ ਨੂੰ ਕਿਹਾ ਕਿ ਏਟੀਐਮ ਸਰਵਿਸ ਪ੍ਰੋਵਾਈਡਰਸ ਲਈ ਜਲਦ ਨਵੀਂ ਗਾਈਡਲਾਈਨ ਜਾਰੀ ਕੀਤੀ ਜਾਵੇਗੀ।

PhotoPhotoਆਰਬੀਆਈ ਨੇ ਸਮੀਖਿਆ ਬੈਠਕ ਦੌਰਾਨ ਇਹ ਗੱਲ ਕਹੀ ਹੈ। ਆਰਬੀਆਈ ਨੇ ਅਪਣੇ ਬਿਆਨ ਵਿਚ ਕਹਾ ਕਿ ਉਹ ਇਸ ਸਬੰਧ ਵਿਚ 31 ਦਸੰਬਰ ਤਕ ਗਾਈਡ ਲਾਈਨ ਜਾਰੀ ਕਰ ਦੇਵੇਗੀ। ਆਰਬੀਆਈ ਨੇ ਕਿਹਾ ਕਿ ਕਈ ਵਣਜਿਕ ਬੈਂਕ, ਸ਼ਹਿਰੀ ਕੋਆਪਰੇਟਿਵ ਬੈਂਕ ਏਟੀਐਮ ਸਵਿਚ ਐਪਲੀਕੇਸ਼ਨ ਨਾਲ ਜੁੜੀਆਂ ਸੁਵਿਧਾਵਾਂ ਲਈ ਥਰਡ ਪਾਰਟੀ ਐਪਲੀਕੇਸ਼ਨ ਸਰਵਿਸ ਪ੍ਰੋਵਾਇਡਰਸ ਤੇ ਨਿਰਭਰ ਹੁੰਦੇ ਹਨ।

MoneyMoney ਇਹਨਾਂ ਸਰਵਿਸ ਪ੍ਰੋਵਾਈਡਰਸ ਕੋਲ ਪੇਮੈਂਟ ਸਿਸਟਮ ਲੈਂਡਸਕੇਪ ਦੀ ਜਾਣਕਾਰੀ ਹੁੰਦੀ ਹੈ, ਇਸ ਨਾਲ ਸਾਈਬਰ ਹਮਲਿਆਂ ਦੀ ਸੰਭਾਵਨਾ ਵਧ ਜਾਂਦੀ ਹੈ। ਹੁਣ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਕੁਝ ਬੇਸਲਾਈਨ ਸਾਈਬਰ ਸਕਿਊਰਿਟੀ ਕੰਟ੍ਰੋਲਸ ਇਕਾਈਆਂ ਸੰਸਥਾਵਾਂ ਦੁਆਰਾ ਸਰਵਿਸ ਪ੍ਰੋਵਾਈਡਰਸ ਦੇ ਨਾਲ ਉਹਨਾਂ ਦੇ ਕਾਨਟਰੱਕ ਵਿਚ ਲਾਜ਼ਮੀ ਕੀਤੇ ਜਾਣ।

Bank AccountBank Accountਕੇਂਦਰੀ ਬੈਂਕ ਨੇ ਕਿਹਾ ਕਿ ਨਵੀਂ ਗਾਈਡਲਾਈਨ ਵਿਚ ਡਿਪਲਾਇਮੈਂਟ ਪ੍ਰੋਸੈਸ ਨੂੰ ਮਜ਼ਬੂਤ ਕਰਨ ਅਤੇ ਇਕਨਾਮਿਕ ਦੇ ਐਪਲੀਕੇਸ਼ਨ ਸਾਫਟਵੇਅਰ ਵਿਚ ਬਦਲਾਅ ਦੀ ਜ਼ਰੂਰਤ ਹੋਵੇਗੀ। ਇਸ ਤੋਂ ਇਲਾਵਾ ਲਗਾਤਾਰ ਨਿਗਰਾਨੀ, ਸਟੋਰੇਜ ਵਿਚ ਕੰਟਰੋਲ ਲਾਗੂ ਕਰਨਾ, ਸੈਂਸੇਟਿਵ ਡੇਟਾ ਦਾ ਪ੍ਰੋਸੈਸਿੰਗ ਅਤੇ ਟ੍ਰਾਂਸਮਿਸ਼ਨ, ਫਾਰੇਂਸਿੰਗ ਜਾਂਚ ਲਈ ਸਮਰੱਥਾ ਨੂੰ ਵਧਾਉਣ ਦੀ ਜ਼ਰੂਰਤ ਹੈ।

ATM ATM ਆਰਬੀਆਈ ਏਟੀਐਮ ਕਲੋਨਿੰਗ, ਫਿਸ਼ਿੰਗ ਦੀਆਂ ਘਟਨਾਵਾਂ ਵਧਣ ਤੇ ਵਾਰ-ਵਾਰ ਬੈਂਕਾਂ ਤੋਂ ਅਪਣੇ ਏਟੀਐਮ ਨਾਲ ਸਬੰਧ ਵਿਚ ਸੁਰੱਖਿਆ ਉਪਾਵਾਂ ਨੂੰ ਬਿਹਤਰ ਬਣਾਉਣ ਲਈ ਕਹਿ ਚੁੱਕਿਆ ਹੈ। ਆਰਬੀਆਈ ਨੇ ਅਪਣੇ ਬਿਆਨ ਵਿਚ ਕਿਹਾ ਕਿ ਉਹ ਇਸ ਸਬੰਧ ਵਿਚ 31 ਦਸੰਬਰ 2019 ਤਕ ਗਾਈਡਲਾਈਨ ਜਾਰੀ ਕਰ ਦੇਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM

Punjab Vidhan Sabha Session live : ਅਮਨ ਅਰੋੜਾ ਤੇ ਬਾਜਵਾ ਦੀ ਬਹਿਸ ਮਗਰੋਂ CM ਮਾਨ ਹੋ ਗਏ ਖੜ੍ਹੇ

11 Jul 2025 12:15 PM

Abohar Tailor Murder Case Sanjay Verma, photo of Sandeep Jakhar with the accused in the Abohar case

10 Jul 2025 9:04 PM

'ਮੁੱਖ ਮੰਤਰੀ ਸਿਹਤ ਯੋਜਨਾ' ਹੋਵੇਗੀ ਉੱਤਮ ਯੋਜਨਾ?...10 ਲੱਖ ਦੇ ਕੈਸ਼ਲੈੱਸ ਇਲਾਜ ਨਾਲ ਮਿਲੇਗੀ ਰਾਹਤ?....

10 Jul 2025 9:02 PM

'Beadbi ਕਰਨ ਵਾਲਿਆਂ ਲਈ ਮੌਤ ਦੀ ਸਜ਼ਾ' - ਹੰਗਾਮੇਦਾਰ ਹੋਵੇਗਾ Vidhan Sabha ਦਾ ਵਿਸ਼ੇਸ਼ ਇਜਲਾਸ | Spokesman Debate

10 Jul 2025 5:46 PM
Advertisement