
ਮੋਬਾਇਲ ਬੈਂਕਿੰਗ ਨੇ ਸਾਡੀ ਜ਼ਿੰਦਗੀ ਨੂੰ ਜਿਨ੍ਹਾ ਅਸਾਨ ਬਣਾਇਆ ਹੈ, ਓਨੀਆਂ ਹੀ ਮੁਸ਼ਕਿਲਾਂ ਵੀ ਖੜ੍ਹੀਆਂ ਕੀਤੀਆਂ ਹਨ।
ਨਵੀਂ ਦਿੱਲੀ: ਮੋਬਾਇਲ ਬੈਂਕਿੰਗ ਨੇ ਸਾਡੀ ਜ਼ਿੰਦਗੀ ਨੂੰ ਜਿਨ੍ਹਾ ਅਸਾਨ ਬਣਾਇਆ ਹੈ, ਓਨੀਆਂ ਹੀ ਮੁਸ਼ਕਿਲਾਂ ਵੀ ਖੜ੍ਹੀਆਂ ਕੀਤੀਆਂ ਹਨ। ਮੋਬਾਇਲ ਬੈਂਕਿੰਗ ਦੀ ਧੋਖਾਧੜੀ ਦੇ ਮਾਮਲੇ ਜ਼ਿਆਦਾ ਹੋਣ ਲੱਗੇ ਹਨ। ਅਜਿਹੇ ਵਿਚ ਐਂਡ਼ਰਾਇਡ ਯੂਜ਼ਰਸ ਅਕਸਰ ਧੋਖਾਧੜੀ ਕਰਨ ਵਾਲਿਆਂ ਦੇ ਨਿਸ਼ਾਨੇ ‘ਤੇ ਰਹਿੰਦੇ ਹਨ। ਹਾਲ ਹੀ ਵਿਚ ਇਕ ਅਜਿਹਾ ਵੀ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਧੋਖਾਧੜੀ ਕਰਨ ਵਾਲਿਆਂ ਨੇ ਕਈ ਯੂਜ਼ਰਸ ਦੇ ਬੈਂਕ ਅਕਾਊਂਟ ਖਾਲੀ ਕਰ ਦਿੱਤੇ ਹਨ।
Net Banking
ਹੁਣ ਨਾਰਵੇ ਦੀ ਇਕ ਮੋਬਾਇਲ ਸਕਿਓਰਿਟੀ ਫਰਮ ਨੇ ਐਂਡ੍ਰਾਇਡ ਫੋਨਾਂ ਵਿਚ ਅਜਿਹੀ ਕਮੀ ਪਾਈ, ਜਿਸ ਨਾਲ ਯੂਜ਼ਰਸ ਦੇ ਬੈਂਕ ਅਕਾਊਂਟ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਖੋਜ ਮੁਤਾਬਕ ਸਟ੍ਰੈਂਡਹੋਗ ਨਾਂਅ ਦਾ ਇਹ ਲੂਪਹੋਲ ਮਲਟੀ ਟਾਸਕਿੰਗ ਸਿਸਟਮ ਵਿਚ ਪਾਇਆ ਗਿਆ, ਜਿਸ ਦੇ ਜ਼ਰੀਏ ਹੈਕਰਸ ਐਪਸ ਨਾਲ ਯੂਜ਼ਰਸ ਦਾ ਲਾਗਿਨ ਪਾਸਵਰਡ, ਲੋਕੇਸ਼ਨ, ਮੈਸੇਜ ਅਤੇ ਬਾਕੀ ਪ੍ਰਾਈਵੇਟ ਡਾਟਾ ਚੋਰੀ ਕਰ ਰਹੇ ਹਨ।
Mobile banking
ਹੈਕਰਸ ਇਹਨਾਂ ਐਪਸ ਨੂੰ ਟਾਰਗੇਟ ਫੋਨ ਤੱਕ ਪਹੁੰਚਾਉਂਦੇ ਹਨ। ਐਂਡ੍ਰਾਇਡ ਬਗ ਦਾ ਫਾਇਦਾ ਚੁੱਕ ਕੇ ਫੋਨ ਵਿਚ ਮੌਜੂਦ ਐਪਸ ਨੂੰ ਇੰਫੈਕਟ ਕਰਦੇ ਹਨ। ਇਹ ਐਪਸ ਦੇਖਣ ਵਿਚ ਬਿਲਕੁਲ ਅਸਲੀ ਨਜ਼ਰ ਆਉਂਦੀਆਂ ਹਨ ਅਤੇ ਯੂਜ਼ਰ ਤੋਂ ਸੋਸ਼ਲ ਮੀਡੀਆ ਅਕਾਊਂਟਸ ਅਤੇ ਬੈਂਕ ਅਕਾਊਂਟਸ ਆਦਿ ਦੀ ਡਿਟੇਲਸ ਚੋਰੀ ਕਰ ਲੈਂਦੇ ਹਨ। ਯੂਜ਼ਰ ਨੂੰ ਝਾਂਸਾ ਦੇ ਕੇ ਹੈਕਰਸ ਉਹਨਾਂ ਤੋਂ ਕਈ ਪਰਮੀਸ਼ਨਾਂ ਲੈਂਦੇ ਹਨ, ਜਿਸ ਨਾਲ ਯੂਜ਼ਰ ਦਾ OTP. ਟੂ ਫੈਕਟਰ ਕੋਡ, ਫੋਟੋ ਅਤੇ ਵੀਡੀਓ ਵੀ ਹੈਕਰ ਦੇ ਹੱਥ ਲੱਗ ਜਾਂਦਾ ਹੈ।
Hackers
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।
Online Apps