ਐੱਨ.ਐੱਚ.ਏ.ਆਈ. ਨੇ ਦੂਰਸੰਚਾਰ ਵਿਭਾਗ ਅਤੇ ਟਰਾਈ ਤਕ ਕੀਤੀ ਪਹੁੰਚ
ਨਵੀਂ ਦਿੱਲੀ: ਕੌਮੀ ਰਾਜਮਾਰਗ ਅਥਾਰਿਟੀ (ਐੱਨ.ਐੱਚ.ਏ.ਆਈ.) ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਜਰਨੈਲੀ ਸੜਕਾਂ ਉਤੇ ਮੋਬਾਇਲ ਨੈਟਵਰਕ ਕੁਨੈਕਟੀਵਿਟੀ ਨੂੰ ਬਿਹਤਰ ਬਣਾਉਣ ਲਈ ਦੂਰਸੰਚਾਰ ਵਿਭਾਗ ਅਤੇ ਟਰਾਈ ਤੋਂ ਤੁਰਤ ਦਖਲ ਦੀ ਮੰਗ ਕੀਤੀ ਹੈ।
ਐੱਨ.ਐੱਚ.ਏ.ਆਈ. ਨੇ ਇਕ ਬਿਆਨ ਵਿਚ ਕਿਹਾ ਕਿ ਸਰਕਾਰੀ ਏਜੰਸੀ ਵਲੋਂ ਕੀਤੇ ਗਏ ਵਿਆਪਕ ਮੁਲਾਂਕਣ ਦੇ ਹਿੱਸੇ ਵਜੋਂ, ਮੋਬਾਈਲ ਨੈਟਵਰਕ ਕੁਨੈਕਟੀਵਿਟੀ ਦੀ ਅਣਹੋਂਦ ਕਾਰਨ ਕੌਮੀ ਰਾਜਮਾਰਗ ਨੈੱਟਵਰਕ ਵਿਚ ਲਗਭਗ 1,750 ਕਿਲੋਮੀਟਰ ਨੂੰ ਕਵਰ ਕਰਨ ਵਾਲੇ 424 ਸਥਾਨਾਂ ਦੀ ਪਛਾਣ ਗੰਭੀਰ ਰੂਪ ਨਾਲ ਪ੍ਰਭਾਵਤ ਕੀਤੀ ਗਈ ਹੈ।
ਐੱਨ.ਐੱਚ.ਏ.ਆਈ. ਨੇ ਕੌਮੀ ਰਾਜਮਾਰਗਾਂ ਦੇ ਕਈ ਹਿੱਸਿਆਂ ਉਤੇ ਮੋਬਾਇਲ ਨੈਟਵਰਕ ਕਨੈਕਟੀਵਿਟੀ ਦੇ ਨਾਜ਼ੁਕ ਮੁੱਦਿਆਂ ਦੀ ਪਛਾਣ ਕਰਦੇ ਹੋਏ ਦੂਰਸੰਚਾਰ ਵਿਭਾਗ (ਡੀ.ਓ.ਟੀ.) ਅਤੇ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (ਟਰਾਈ) ਦੇ ਦਖਲ ਦੀ ਮੰਗ ਕੀਤੀ ਹੈ ਤਾਂ ਜੋ ਕੌਮੀ ਰਾਜਮਾਰਗਾਂ ਦੇ ਕਈ ਹਿੱਸਿਆਂ ਉਤੇ ਮੋਬਾਈਲ ਨੈਟਵਰਕ ਕੁਨੈਕਟੀਵਿਟੀ ਦੀ ਅਣਹੋਂਦ ਨੂੰ ਹੱਲ ਕਰਨ ਲਈ ਟੈਲੀਕਾਮ ਸਰਵਿਸ ਪ੍ਰੋਵਾਈਡਰਾਂ (ਟੀ.ਐਸ.ਪੀ.ਜ਼) ਨੂੰ ਢੁਕਵੇਂ ਹੁਕਮ ਜਾਰੀ ਕੀਤੇ ਜਾ ਸਕਣ।
