Punjab News: ਹੁਸ਼ਿਆਰਪੁਰ ਦੇ ਪਰਲ ਕਪੂਰ ਨੇ ਰੌਸ਼ਨ ਕੀਤਾ ਮਾਪਿਆਂ ਦਾ ਨਾਂਅ; 1.1 ਬਿਲੀਅਨ ਡਾਲਰ ਦੀ ਜਾਇਦਾਦ ਨਾਲ ਅਰਬਪਤੀਆਂ ’ਚ ਸ਼ੁਮਾਰ
Published : Feb 6, 2024, 12:35 pm IST
Updated : Feb 6, 2024, 12:35 pm IST
SHARE ARTICLE
Punjab's Pearl Kapur emerges as India's youngest billionaire
Punjab's Pearl Kapur emerges as India's youngest billionaire

ਸਾਈਬਰ ਸੁਰੱਖਿਆ ਲਈ ਕੀਤੀ ਸਟਾਰਟਅੱਪ ਕੰਪਨੀ ਜਾਇਬਰ 365 ਦੀ ਸਥਾਪਨਾ

Punjab News: ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸਬੰਧਤ ਨੌਜਵਾਨ ਪਰਲ ਕਪੂਰ 1.1 ਬਿਲੀਅਨ ਡਾਲਰ ਦੀ ਜਾਇਦਾਦ ਨਾਲ ਅਰਬਪਤੀਆਂ ਵਿਚ ਸ਼ੁਮਾਰ ਹੋ ਗਿਆ ਹੈ। ਇਸ ਨੌਜਵਾਨ ਨੇ ਸਾਈਬਰ ਸੁਰੱਖਿਆ ਲਈ ਸਟਾਰਟਅੱਪ ਕੰਪਨੀ ਜਾਇਬਰ 365 ਦੀ ਸਥਾਪਨਾ ਕੀਤੀ ਸੀ। ਡੀ.ਸੀ. ਰੋਡ ਹੁਸ਼ਿਆਰਪੁਰ ਦੇ ਵਸਨੀਕ ਨੌਜਵਾਨ ਦੀ ਕੰਪਨੀ ਨੂੰ ਦੇਸ਼ ਭਰ ਵਿਚ 109ਵਾਂ ਸਥਾਨ ਹਾਸਲ ਹੋਇਆ ਸੀ।

ਇੰਗਲੈਂਡ ਵਿਚ ਪੜ੍ਹਾਈ ਪੂਰੀ ਕਰਨ ਮਗਰੋਂ ਪਰਲ ਕਪੂਰ ਨੇ ਦੁਨੀਆਂ ਭਰ ਵਿਚ ਵੱਧ ਰਹੇ ਸਾਈਬਰ ਅਪਰਾਧਾਂ ਨੂੰ ਲੈ ਕੇ ਸਾਈਬਰ ਸੁਰੱਖਿਆ ਲਈ ਸਾਫਟਵੇਅਰ ਤਿਆਰ ਕਰਨ ਦਾ ਫ਼ੈਸਲਾ ਕੀਤਾ ਸੀ। ਪਰਲ ਕਪੂਰ ਦੇ ਇਸ ਵਿਚਾਰ ਤੋਂ ਪ੍ਰਭਾਵਤ ਹੋ ਕੇ ਇੰਗਲੈਂਡ ਦੇ ਐੱਸ. ਰਾਮ. ਐਂਡ ਐੱਸ. ਰਾਮ ਗਰੁੱਪ ਵਲੋਂ ਉਸ ਦੀ ਕੰਪਨੀ ਵਿਚ 1.2 ਬਿਲੀਅਨ ਡਾਲਰ ਦੀ ਫੰਡਿੰਗ ਕੀਤੀ ਗਈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਕੰਪਨੀ ਦੇ ਫਾਊਂਡਰ ਅਤੇ ਸੀ.ਈ.ਓ. ਪਰਲ ਕਪੂਰ ਹਨ। ਕੰਪਨੀ ਵਿਚ ਉਸ ਦੀ 90 ਫ਼ੀ ਸਦੀ ਹਿੱਸੇਦਾਰੀ ਹੈ। ਪਰਲ ਕਪੂਰ ਨੇ ਦਸਿਆ ਕਿ ਉਸ ਦੀ ਕੰਪਨੀ ਦਾ ਮੁੱਖ ਦਫ਼ਤਰ ਇੰਗਲੈਂਡ ਵਿਚ ਹੈ। ਬੇਟੇ ਦੀ ਇਸ ਸਫ਼ਲਤਾ ’ਤੇ ਉਸ ਦੇ ਮਾਪੇ ਵੀ ਮਾਣ ਮਹਿਸੂਸ ਕਰ ਰਹੇ ਹਨ।

(For more Punjabi news apart from Punjab's Pearl Kapur emerges as India's youngest billionaire , stay tuned to Rozana Spokesman)

Location: India, Punjab, Hoshiarpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement