Punjab News: ਡਰੱਗ ਮਾਮਲੇ ਵਿਚ ਬਰਖ਼ਾਸਤ AIG ਰਾਜ ਜੀਤ ਸਿੰਘ ਵਿਦੇਸ਼ ਫਰਾਰ! ਪੰਜਾਬ ਪੁਲਿਸ ਇੰਟੈਲੀਜੈਂਸ ਨੇ ਦਿਤੇ ਸੰਕੇਤ
Published : Feb 6, 2024, 12:01 pm IST
Updated : Feb 6, 2024, 12:01 pm IST
SHARE ARTICLE
Lookout notice issued against dismissed AIG Raj jit Singh
Lookout notice issued against dismissed AIG Raj jit Singh

ਪੰਜਾਬ ਪੁਲਿਸ ਨੇ NIA ਤੋਂ ਵੀ ਮੰਗਿਆ ਸਹਿਯੋਗ

Punjab News: ਪੰਜਾਬ ਪੁਲਿਸ ਨੇ ਨਸ਼ਾ ਤਸਕਰੀ ਮਾਮਲੇ ਵਿਚ ਬਰਖ਼ਾਸਤ ਏਆਈਜੀ ਰਾਜ ਜੀਤ ਸਿੰਘ ਹੁੰਦਲ ਖ਼ਿਲਾਫ਼ ਲੁੱਕਆਊਟ ਨੋਟਿਸ ਜਾਰੀ ਕੀਤਾ ਹੈ। ਪੁਲਿਸ ਇੰਟੈਲੀਜੈਂਸ ਦਾ ਮੰਨਣਾ ਹੈ ਕਿ ਮੁਲਜ਼ਮ ਰਾਜ ਜੀਤ ਸਿੰਘ ਵਿਦੇਸ਼ ਭੱਜ ਗਿਆ ਹੈ ਜਾਂ ਵਿਦੇਸ਼ ਭੱਜਣ ਦੀ ਯੋਜਨਾ ਬਣਾ ਰਿਹਾ ਹੈ। ਅਜਿਹੇ 'ਚ ਹੁਣ ਪੰਜਾਬ ਪੁਲਿਸ ਐਨ.ਆਈ.ਏ. ਦੀ ਮਦਦ ਨਾਲ ਇਸ ਦਾ ਪਤਾ ਲਗਾਏਗੀ।

ਪੁਲਿਸ ਨੇ ਰਾਜ ਜੀਤ ਸਿੰਘ ਦਾ ਲੁੱਕਆਊਟ ਨੋਟਿਸ ਜਾਰੀ ਕਰਕੇ ਸਾਰੀਆਂ ਬੰਦਰਗਾਹਾਂ, ਹਵਾਈ ਅੱਡਿਆਂ ਅਤੇ ਰਾਸ਼ਟਰੀ ਮਾਰਗਾਂ 'ਤੇ ਉਸ ਦੀ ਜਾਣਕਾਰੀ ਸਾਂਝੀ ਕੀਤੀ ਹੈ, ਤਾਂ ਜੋ ਜੇਕਰ ਮੁਲਜ਼ਮ ਅਜੇ ਤਕ ਦੇਸ਼ ਛੱਡ ਕੇ ਨਹੀਂ ਗਿਆ ਤਾਂ ਉਸ ਨੂੰ ਕਾਬੂ ਕੀਤਾ ਜਾ ਸਕੇ।

ਦੂਜੇ ਪਾਸੇ ਸਪੈਸ਼ਲ ਟਾਸਕ ਫੋਰਸ ਨੇ ਵੱਡੀ ਕਾਰਵਾਈ ਕੀਤੀ ਹੈ। ਐਸਟੀਐਫ ਨੇ ਮੁਲਜ਼ਮ ਏਆਈਜੀ ਦੀ ਜਾਇਦਾਦ ਕੁਰਕ ਕਰਨ ਦੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਇਸ ਮਾਮਲੇ ਵਿਚ ਪੰਜਾਬ ਐਸਟੀਐਫ ਨੇ ਕੇਂਦਰੀ ਵਿੱਤ ਮੰਤਰਾਲੇ ਨੂੰ ਪੱਤਰ ਲਿਖ ਕੇ ਮੁਲਜ਼ਮ ਦੀ ਜਾਇਦਾਦ ਕੁਰਕ ਕਰਨ ਲਈ ਨੋਟਿਸ ਜਾਰੀ ਕਰਨ ਦੀ ਮੰਗ ਕੀਤੀ ਸੀ। ਇਸ ’ਤੇ ਕੇਂਦਰੀ ਵਿੱਤ ਮੰਤਰਾਲੇ ਦੀ ਕਮੇਟੀ ਨੇ ਮੁਲਜ਼ਮ ਏਆਈਜੀ ਰਾਜ ਜੀਤ ਸਿੰਘ ਹੁੰਦਲ, ਉਨ੍ਹਾਂ ਦੀ ਪਤਨੀ ਅਤੇ ਧੀ ਨੂੰ 9 ਫਰਵਰੀ ਤਕ ਦਿੱਲੀ ਵਿਚ ਅਥਾਰਟੀ ਅੱਗੇ ਜਵਾਬ ਦਾਖ਼ਲ ਕਰਨ ਦੇ ਹੁਕਮ ਦਿਤੇ ਹਨ।

ਜੇਕਰ ਸਬੰਧਤ ਧਿਰ ਵੱਲੋਂ ਜਵਾਬ ਦਾਖ਼ਲ ਨਾ ਕੀਤਾ ਗਿਆ ਤਾਂ ਭਗੌੜੇ ਏਆਈਜੀ ਰਾਜ ਜੀਤ ਸਿੰਘ ਦੀ ਜਾਇਦਾਦ ਕੁਰਕ ਕਰਨ ਦੀ ਕਾਰਵਾਈ ਕੀਤੀ ਜਾਵੇਗੀ। ਦੱਸ ਦੇਈਏ ਕਿ ਮੁਲਜ਼ਮ ਏਆਈਜੀ ਦੀ ਪਤਨੀ ਦੀ ਮੋਹਾਟੀ ਸਥਿਤ ਜਾਇਦਾਦ ਨੂੰ ਕੁਰਕ ਕਰਨ ਲਈ ਐਨਡੀਪੀਐਸ ਐਕਟ ਦੀ ਧਾਰਾ 64ਐਫ ਤਹਿਤ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ, ਜਿਸ ਦੀ ਕੀਮਤ ਕਰੀਬ 4 ਕਰੋੜ ਰੁਪਏ ਦੱਸੀ ਜਾਂਦੀ ਹੈ। 9 ਫਰਵਰੀ ਨੂੰ ਸਹੀ ਜਵਾਬ ਜਾਂ ਜਵਾਬ ਦਾਖਲ ਨਾ ਕਰਨ ਅਤੇ ਹੋਰ ਪਹਿਲੂਆਂ ਦੀ ਜਾਂਚ ਕਰਨ ਤੋਂ ਬਾਅਦ ਇਹ ਕਦਮ ਚੁੱਕਿਆ ਜਾਵੇਗਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪੰਜਾਬ ਭਰ ਵਿਚ ਰਾਜ ਜੀਤ ਸਿੰਘ ਦੀਆਂ 9 ਜਾਇਦਾਦਾਂ

ਐਸਟੀਐਫ ਅਧਿਕਾਰੀਆਂ ਮੁਤਾਬਕ ਪੰਜਾਬ ਭਰ ਵਿਚ ਫਰਾਰ ਏਆਈਜੀ ਦੀਆਂ 9 ਜਾਇਦਾਦਾਂ ਦੀ ਪਛਾਣ ਕੀਤੀ ਗਈ ਹੈ। ਐਸਟੀਐਫ ਅਨੁਸਾਰ ਏਆਈਜੀ ਨੇ ਸਾਲ 2013 ਵਿਚ ਮੁੱਲਾਂਪੁਰ, ਨਿਊ ਚੰਡੀਗੜ੍ਹ ਦੇ ਪਿੰਡ ਮਾਜਰੀ ਵਿਚ 7 ​​ਕਨਾਲ 40 ਮਰਲੇ ਜ਼ਮੀਨ 40 ਲੱਖ ਰੁਪਏ ਵਿਚ ਖਰੀਦੀ ਸੀ। ਇਸੇ ਤਰ੍ਹਾਂ 2013 ਵਿਚ ਹੀ ਈਕੋ ਸਿਟੀ, ਨਿਊ ਚੰਡੀਗੜ੍ਹ ਵਿਚ 500 ਵਰਗ ਗਜ਼ ਦਾ ਪਲਾਟ ਖਰੀਦਿਆ ਗਿਆ। 500 ਵਰਗ ਗਜ਼ ਦਾ ਪਲਾਟ 20 ਲੱਖ ਰੁਪਏ ਵਿਚ, 2016 ਵਿਚ ਮੁਹਾਲੀ ਸੈਕਟਰ-69 ਵਿਚ ਡੇਢ ਕਰੋੜ ਰੁਪਏ ਦਾ 500 ਵਰਗ ਗਜ਼ ਦਾ ਮਕਾਨ ਅਤੇ ਮੁਹਾਲੀ ਸੈਕਟਰ 82 ਵਿਚ 733.33 ਵਰਗ ਗਜ਼ ਦਾ ਪਲਾਟ, 55 ਲੱਖ ਰੁਪਏ ਵਿਚ ਖਰੀਦਿਆ ਗਿਆ ਸੀ। ਇਸ ਤੋਂ ਇਲਾਵਾ 2020 ਵਿਚ ਲੁਧਿਆਣਾ ਦੇ ਤਿੰਨ ਸ਼ਾਪਿੰਗ ਕੰਪਲੈਕਸਾਂ ਵਿਚ ਕੁੱਝ ਸ਼ੇਅਰ ਮੁਲਜ਼ਮਾਂ ਦੇ ਨਾਂਅ ਹਨ।

ਇਸ ਤੋਂ ਇਲਾਵਾ ਫਰਾਰ ਏਆਈਜੀ ਅਤੇ ਉਸ ਦੀ ਪਤਨੀ ਦੇ ਬੈਂਕ ਖਾਤਿਆਂ ਵਿਚ ਬੀਤੇ 10 ਸਾਲਾਂ ਵਿਚ 13 ਕਰੋੜ ਰੁਪਏ ਦਾ ਲੈਣ-ਦੇਣ ਸਾਹਮਣੇ ਆਇਆ ਹੈ। ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਆਮਦਨ ਦੇ ਸਰੋਤਾਂ ਮੁਤਾਬਕ ਏਆਈਜੀ ਦੇ ਬੈਂਕ ਖਾਤਿਆਂ ਵਿਚ ਹੋਇਆ ਲੈਣ-ਦੇਣ ਜ਼ਿਆਦਾ ਹੈ। ਇਸ ਤੋਂ ਇਲਾਵਾ ਕਈ ਭੁਗਤਾਨ ਦੇ ਸਰੋਤ ਅਤੇ ਅਣਜਾਣ ਖਾਤਿਆਂ ਵਿਚ ਵੀ ਲੈਣ-ਦੇਣ ਹੋਇਆ ਹੈ।

(For more Punjabi news apart from Punjab News Lookout notice issued against dismissed AIG Raj jit Singh, stay tuned to Rozana Spokesman)

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement