
ਭਾਰਤ ਵਿਚ ਬੇਰੁਜ਼ਗਾਰੀ ਦਰ ਫਰਵਰੀ 2019 ਵਿਚ 7.2 ਫੀਸਦੀ ਰਹੀ ਹੈ। ਸੈਂਟਰ ਫਾਰ ਮੋਨੀਟਰਿੰਗ ਇੰਡੀਅਨ ਇਕਾਨਮੀ (CMIE) ਵੱਲੋਂ ਜਾਰੀ ਆਂਕੜਿਆਂ ਦੇ ਮੁਤਾਬਿਕ
ਨਵੀਂ ਦਿੱਲੀ : ਭਾਰਤ ਵਿਚ ਬੇਰੁਜ਼ਗਾਰੀ ਦਰ ਫਰਵਰੀ 2019 ਵਿਚ 7.2 ਫੀਸਦੀ ਰਹੀ ਹੈ। ਸੈਂਟਰ ਫਾਰ ਮੋਨੀਟਰਿੰਗ ਇੰਡੀਅਨ ਇਕਾਨਮੀ (CMIE) ਵੱਲੋਂ ਜਾਰੀ ਆਂਕੜਿਆਂ ਦੇ ਮੁਤਾਬਿਕ ਸਤੰਬਰ 2016 ਤੋਂ ਬਾਅਦ ਇਹ ਸਭ ਤੋਂ ਜ਼ਿਆਦਾ ਬੇਰੋਜ਼ਗਾਰੀ ਦਰ ਹੈ। ਉੱਥੇ ਹੀ ਪਿਛਲੇ ਸਾਲ ਫਰਵਰੀ 2018 ਵਿਚ ਬੇਰੁਜ਼ਗਾਰੀ ਦਰ 5.9 ਫੀਸਦੀ ਸੀ।
ਸੀਐਮਆਈਈ ਨੇ ਇਹ ਆਂਕੜਾ ਮੰਗਲਵਾਰ ਨੂੰ ਜਾਰੀ ਕੀਤਾ। ਬੇਰੁਜ਼ਗਾਰੀ ਦਰ ਵਿਚ ਅਜਿਹਾ ਵਾਧਾ ਉਸ ਸਮੇਂ ਹੋਇਆ ਜਦੋਂ ਰੁਜ਼ਗਾਰ ਖੋਜਣ ਵਾਲਿਆਂ ਦੀ ਗਿਣਤੀ ਘੱਟ ਹੋਈ ਹੈ। ਮੁੰਬਈ ਦੇ ਥਿੰਕ ਟੈਕ ਦੇ ਮੁੱਖੀ ਮਹੇਸ਼ ਵਿਆਸ ਨੇ ਰਇਟਰਸ ਨੂੰ ਦੱਸਿਆ ਕਿ ਪਿਛਲੇ ਸਾਲ ਫਰਵਰੀ ਵਿਚ 40.6 ਕਰੋੜ ਲੋਕ ਕੰਮ ਰਹੇ ਸੀ ਜਦਕਿ ਇਸ ਸਾਲ ਇਹ ਆਂਕੜਾ 40 ਕਰੋੜ ਹੈ।
ਸੀਐਸਆਈਈ ਨੇ ਇਹ ਆਂਕੜੇ ਦੇਸ਼ ਭਰ ਦੇ ਹਜ਼ਾਰਾਂ ਪਰਿਵਾਰਾਂ ‘ਤੇ ਕੀਤੇ ਸਰਵੇਖਣ ਦੇ ਅਧਾਰ ‘ਤੇ ਜਾਰੀ ਕੀਤੇ ਹਨ। ਇਹ ਆਂਕੜੇ ਸਰਕਾਰੀ ਡਾਟੇ ਤੋਂ ਜ਼ਿਆਦਾ ਭਰੋਸੇਯੋਗ ਮੰਨੇ ਜਾ ਰਹੇ ਹਨ। ਇਸ ਸਾਲ ਮਈ ਵਿਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਅਜਿਹੇ ਵਿਚ ਇਹ ਆਂਕੜੇ ਮੋਦੀ ਸਰਕਾਰ ਸਾਹਮਣੇ ਵੱਡੀ ਚੁਣੌਤੀ ਖੜ੍ਹੀ ਕਰ ਸਕਦੇ ਹਨ।