
ਭਾਰਤ ਸਰਕਾਰ ਕੱਚੇ ਤੇਲ ਵੇਚਣ ਲਈ ਈਰਾਨ ਦੁਆਰਾ ਕੀਤੀ ਗਈ ਇਨਸੈਂਟਿਵ ਦੀ ਪੇਸ਼ਕਸ਼ ਨੂੰ ਭੁਨਾਣ ਦੇ ਮੂਡ 'ਚ ਹੈ। ਇਸ ਕ੍ਰਮ 'ਚ ਸਰਕਾਰੀ ਰਿਫ਼ਾਇਨਰੀਆਂ ਨੇ ਵਿੱਤੀ ਸਾਲ..
ਨਵੀਂ ਦਿੱਲੀ: ਭਾਰਤ ਸਰਕਾਰ ਕੱਚੇ ਤੇਲ ਵੇਚਣ ਲਈ ਈਰਾਨ ਦੁਆਰਾ ਕੀਤੀ ਗਈ ਇਨਸੈਂਟਿਵ ਦੀ ਪੇਸ਼ਕਸ਼ ਨੂੰ ਭੁਨਾਣ ਦੇ ਮੂਡ 'ਚ ਹੈ। ਇਸ ਕ੍ਰਮ 'ਚ ਸਰਕਾਰੀ ਰਿਫ਼ਾਇਨਰੀਆਂ ਨੇ ਵਿੱਤੀ ਸਾਲ 2018-19 'ਚ ਈਰਾਨ ਤੋਂ ਤੇਲ ਆਯਾਤ ਦੁਗਣਾ ਕਰਨ ਦੀ ਯੋਜਨਾ ਬਣਾਈ ਹੈ। ਉਥੇ ਹੀ ਈਰਾਨ ਨੇ ਤੀਸਰੇ ਵੱਡੇ ਤੇਲ ਆਯਾਤ ਦੇਸ਼ 'ਚ ਅਪਣੀ ਹਿੱਸੇਦਾਰੀ ਵਧਾਉਣ ਲਈ ਇਹ ਆਫ਼ਰ ਦਿਤਾ ਹੈ।
Narendra Modi
ਈਰਾਨ ਏਸ਼ੀਆ 'ਚ ਅਪਣੇ ਤੇਲ ਗਾਹਕਾਂ ਨੂੰ ਬਣਾਏ ਰੱਖਣ ਲਈ ਸਊਦੀ ਅਰਬ ਵਰਗੇ ਹੋਰ ਅਰਬ ਦੇਸ਼ਾਂ ਦੀ ਤੁਲਣਾ 'ਚ ਆਕਰਸ਼ਕ ਸ਼ਰਤਾਂ ਦੀ ਪੇਸ਼ਕਸ਼ ਕਰ ਰਿਹਾ ਹੈ। ਈਰਾਨ ਨੇ ਹਾਲ ਹੀ 'ਚ ਜ਼ਿਆਦਾ ਖ਼ਰੀਦ 'ਤੇ ਭਾਰਤੀ ਕੰਪਨੀਆਂ ਨੂੰ ਫ਼ਰੇਟ 'ਤੇ ਡਿਸਕਾਊਂਟ ਆਫ਼ਰ ਕੀਤਾ ਸੀ। ਭਾਰਤ ਲਈ ਇਹ ਇਸਲਈ ਵੀ ਅਹਿਮ ਹੈ ਕਿਉਂਕਿ ਉਹ ਚੀਨ ਦੇ ਬਾਅਦ ਈਰਾਨ ਦਾ ਦੂਜਾ ਵੱਡਾ ਗਾਹਕ ਹੈ।
Bharat Petroleum
ਤੇਲ ਆਯਾਤ ਦੁਗਣਾ ਕਰੇਗਾ ਭਾਰਤ
ਖ਼ਬਰਾਂ ਮੁਤਾਬਕ ਇਸ ਡਿਵੈਲਪਮੈਂਟ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਨੇ ਕਿਹਾ ਕਿ ਸਰਕਾਰੀ ਰਿਫ਼ਾਈਨਰਜ਼ ਇੰਡੀਅਨ ਆਇਲ ਕਾਰਪ, ਮੰਗਲੋਰ ਰਿਫ਼ਾਈਨਰੀ ਐਂਡ ਪੈਟਰੋਕੇੈਮਿਕਲਜ਼ ਲਿਮਟਿਡ, ਭਾਰਤ ਪੈਟਰੋਲੀਅਮ ਅਤੇ ਹਿੰਦੁਸਤਾਨ ਪੈਟਰੋਲੀਅਮ ਨੇ ਅਪ੍ਰੈਲ 2018 ਤੋਂ ਸ਼ੁਰੂ ਹੋਏ ਵਿਤੀ ਸਾਲ ਦੇ ਦੌਰਾਨ ਈਰਾਨ ਤੋਂ 3.96 ਲੱਖ ਬੈਰਲ ਪ੍ਰਤੀ ਦਿਨ (ਬੀਪੀਡੀ) ਤੇਲ ਦੇ ਆਯਾਤ ਦੀ ਯੋਜਨਾ ਬਣਾਈ ਹੈ। ਹਾਲਾਂਕਿ ਇਸ ਮਸਲੇ 'ਤੇ ਇੰਡੀਅਨ ਆਇਲ, ਮੰਗਲੋਰ ਰਿਫ਼ਾਈਨਰੀ ਐਂਡ ਪੈਟਰੋਕੈਮਿਕਲਜ਼, ਭਾਰਤ ਪੈਟਰੋਲੀਅਮ ਅਤੇ ਹਿੰਦੁਸਤਾਨ ਪੈਟਰੋਲੀਅਮ ਨੇ ਕੋਈ ਪ੍ਰਤੀਕਿਰਆ ਦੇਣ ਤੋਂ ਇਨਕਾਰ ਕਰ ਦਿਤਾ। ਇਹਨਾਂ ਚਾਰਾਂ ਰਿਫ਼ਾਈਨਿੰਗ ਕੰਪਨੀਆਂ ਨੇ ਪਿਛਲੇ ਵਿਤੀ ਸਾਲ 'ਚ ਈਰਾਨ ਤੋਂ ਲਗਭਗ 2.05 ਲੱਖ ਬੀਪੀਡੀ ਤੇਲ ਦਾ ਆਯਾਤ ਕੀਤਾ ਸੀ।
MRPL
ਅਮਰੀਕੀ ਪ੍ਰਤਿਬੰਧ ਤੋਂ ਪਹਿਲਾਂ ਈਰਾਨ, ਭਾਰਤ ਲਈ ਦੂਜਾ ਵੱਡਾ ਤੇਲ ਸਪਲਾਇਰ ਦੇਸ਼ ਸੀ, ਜਿਸ ਤੋਂ ਬਾਅਦ 2016 - 17 'ਚ ਉਹ ਸਊਦੀ ਅਰਬ ਅਤੇ ਇਰਾਕ ਤੋਂ ਬਾਅਦ ਤੀਸਰੇ ਪਾਏਦਾਨ 'ਤੇ ਆ ਗਿਆ ਸੀ। ਹਾਲਾਂਕਿ ਹੁਣ ਰੋਕ ਹੱਟਣ ਤੋਂ ਬਾਅਦ ਈਰਾਨ ਹੌਲੀ - ਹੌਲੀ ਭਾਰਤ 'ਚ ਅਪਣਾ ਮਾਰਕੀਟ ਸ਼ੇਅਰ ਵਧਾ ਰਿਹਾ ਹੈ।
Hindustan petroleum
ਤੀਜਾ ਵੱਡਾ ਨਿਰਯਾਤਕ ਹੈ ਈਰਾਨ
2017-18 ਦੇ ਸਰਕਾਰੀ ਅੰਕੜੇ ਹੁਣ ਤਕ ਉਪਲਬਧ ਨਹੀਂ ਹੈ, ਹਾਲਾਂਕਿ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅਪ੍ਰੈਲ 2017 ਤੋਂ ਫ਼ਰਵਰੀ, 2018 'ਚ ਈਰਾਨ ਲਈ ਭਾਰਤ ਤੀਜਾ ਵੱਡਾ ਤੇਲ ਨਿਰਯਾਤਕ ਰਿਹਾ। ਉਥੇ ਹੀ ਇਰਾਕ, ਸਾਊਦੀ ਅਰਬ ਨੂੰ ਪਛਾੜ ਕੇ ਭਾਰਤ ਲਈ ਸੱਭ ਤੋਂ ਵੱਡਾ ਸਪਲਾਇਰ ਬਣ ਗਿਆ।