ਨਿਵੇਸ਼ ਪ੍ਰਕਿਰਿਆ ਨਾਕਾਮ ਹੋਣ 'ਤੇ ਏਅਰ ਇੰਡੀਆ ਨੂੰ ਲੱਗ ਸਕਦੈ ਤਾਲਾ : ਸੀਏਪੀਏ
Published : May 6, 2018, 11:39 am IST
Updated : May 6, 2018, 11:39 am IST
SHARE ARTICLE
Air India
Air India

ਯਾਤਰੀ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆ 'ਚ ਪ੍ਰਸਤਾਵਿਤ ਵਿਨਿਵੇਸ਼ ਪ੍ਰੋਗਰਾਮ ਈਓਆਈ ਦੀਆਂ ਸ਼ਰਤਾਂ ਕਾਰਨ ਨਾਕਾਮ ਹੋਣ 'ਤੇ ਇਸ ਦੇ ਬੰਦ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ...

ਨਵੀਂ ਦਿੱਲੀ, 6 ਮਈ : ਯਾਤਰੀ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆ 'ਚ ਪ੍ਰਸਤਾਵਿਤ ਵਿਨਿਵੇਸ਼ ਪ੍ਰੋਗਰਾਮ ਈਓਆਈ ਦੀਆਂ ਸ਼ਰਤਾਂ ਕਾਰਨ ਨਾਕਾਮ ਹੋਣ 'ਤੇ ਇਸ ਦੇ ਬੰਦ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਹਵਾਬਾਜ਼ੀ ਸਲਾਹਕਾਰ ਫ਼ਰਮ ਸੀਏਪੀਏ ਇੰਡੀਆ ਮੁਤਾਬਕ, ਨਿਵੇਸ਼ ਪ੍ਰਕਿਰਿਆ ਦੀ ਸਫ਼ਲਤਾ ਲਈ ਕੇਂਦਰ ਸਰਕਾਰ ਸਾਹਮਣੇ ਮਿਹਨਤ ਅਤੇ ਕਰਜ਼ ਦੀਆਂ ਸਥਿਤੀਆਂ 'ਚ ਸੁਧਾਰ ਦੀ ਹਾਲਤ ਨਾਜ਼ੁਕ ਹੈ। 

Air IndiaAir India

ਸੀਏਪੀਏ ਨੇ ਏਅਰ ਇੰਡੀਆ ਦੇ ਪ੍ਰਵੇਸ਼ ਰਸਤਾ 'ਚ ਰੁਕਾਵਟਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਖ਼ਾਸ ਤੌਰ ਤੋਂ ਮਿਹਨਤ ਅਤੇ ਕਰਜ਼ ਨੂੰ ਲੈ ਕੇ ਈਓਆਈ ਦੀ ਸ਼ਰਤਾਂ ਮੁਤਾਬਕ ਸਫ਼ਲ ਬੋਲੀਕਾਰ ਮੁੜ ਨਿਰਮਾਣ 'ਚ ਨਿਵੇਸ਼ ਕਰਨਾ ਹੋਵੇਗਾ ਅਤੇ ਕਈ ਸਾਲਾਂ ਦਾ ਘਾਟਾ ਚੁਕਣਾ ਪਵੇਗਾ। ਸੀਏਪੀਏ ਨੇ ਕਿਹਾ ਕਿ ਜਦੋਂ ਤਕ ਬੋਲੀਕਾਰ ਨੂੰ ਸਫ਼ਲ ਹੋਣ ਦੀ ਸੂਰਤ 'ਚ ਰਾਜਨੀਤਕ ਖ਼ਤਰ‌ਿਆਂ ਨਾਲ ਉਨ੍ਹਾਂ ਦੇ ਬਚਾਅ ਦੀ ਗਰੰਟੀ ਦਾ ਭਰੋਸਾ ਨਹੀਂ ਦਿਤਾ ਜਾਵੇਗਾ ਉਸ ਸਮੇਂ ਤਕ ਕਿਸੇ ਦੇ ਇਸ 'ਚ ਸ਼ਾਮਲ ਨਹੀਂ ਹੋਣ ਦਾ ਇਕ ਮੁੱਖ ਕਾਰਨ ਹੋਵੇਗਾ। 

Air IndiaAir India

ਜ਼ਿਕਰਯੋਗ ਹੈ ਕਿ ਹਾਲ ਹੀ 'ਚ ਸਰਕਾਰ ਨੇ ਏਅਰ ਇੰਡੀਆ ਦੇ ਵਿਨਿਵੇਸ਼ ਲਈ ਈਓਆਈ ਭੇਜਣ ਦੀ ਤਰੀਕ ਵਧਾ ਕੇ 31 ਮਈ ਕਰ ਦਿਤੀ ਹੈ। ਹੁਣ ਈਓਆਈ ਭੇਜਣ ਵਾਲੇ ਪਾਤਰ ਬੋਲੀਕਾਰਾਂ ਨੂੰ 15 ਜੂਨ ਨੂੰ ਸੂਚਨਾ ਦਿਤੀ ਜਾਵੇਗੀ। ਮਾਰਚ 'ਚ ਸਰਕਾਰ ਨੇ ਕਿਹਾ ਸੀ ਕਿ ਈਓਆਈ ਭੇਜਣ ਦੀ ਆਖ਼ਰੀ ਤਰੀਕ 14 ਮਈ ਹੋਵੇਗੀ ਅਤੇ ਈਓਆਈ ਵਾਲੇ ਬੋਲੀਕਾਰ ਦਾ ਨਾਮ 28 ਮਈ ਨੂੰ ਸਾਹਮਣੇ ਆਵੇਗਾ। ਇਕ ਆਧਿਕਾਰਕ ਸੂਚਨਾ 'ਚ ਕਿਹਾ ਗਿਆ ਹੈ ਕਿ ਹੁਣ ਇਸ ਸਮਾਂ ਹੱਦ ਨੂੰ ਵਧਾ ਦਿਤਾ ਗਿਆ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement