ਸਪੈਕਟ੍ਰਮ ਨਿਲਾਮੀ 'ਤੇ ਕੌਮਾਂਤਰੀ ਏਜੰਸੀਆਂ, ਮਾਹਰਾਂ ਨਾਲ ਚਰਚਾ ਕਰ ਰਹੀ ਹੈ ਟ੍ਰਾਈ 
Published : May 6, 2018, 2:25 pm IST
Updated : May 6, 2018, 2:25 pm IST
SHARE ARTICLE
TRAI
TRAI

ਦੂਰਸੰਚਾਰ ਰੈਗੂਲੇਟਰੀ ਟ੍ਰਾਈ ਸਪੈਕਟ੍ਰਮ ਨਿਲਾਮੀ ਨੂੰ ਲੈ ਕੇ ਕਈ ਕੌਮਾਂਤਰੀ ਏਜੰਸੀਆਂ ਅਤੇ ਮਾਹਰਾਂ ਨਾਲ ਚਰਚਾ ਕਰ ਰਿਹਾ ਹੈ ਅਤੇ ਉਸ ਨੂੰ ਉਮੀਦ ਹੈ ਕਿ ਉਹ ਇਸ ਮੁੱਦੇ...

ਨਵੀਂ ਦਿੱਲੀ, 6 ਮਈ : ਦੂਰਸੰਚਾਰ ਰੈਗੂਲੇਟਰੀ ਟ੍ਰਾਈ ਸਪੈਕਟ੍ਰਮ ਨਿਲਾਮੀ ਨੂੰ ਲੈ ਕੇ ਕਈ ਕੌਮਾਂਤਰੀ ਏਜੰਸੀਆਂ ਅਤੇ ਮਾਹਰਾਂ ਨਾਲ ਚਰਚਾ ਕਰ ਰਿਹਾ ਹੈ ਅਤੇ ਉਸ ਨੂੰ ਉਮੀਦ ਹੈ ਕਿ ਉਹ ਇਸ ਮੁੱਦੇ 'ਤੇ ਅਪਣੀ ਸਿਫਾਰਸ਼ਾਂ ਨੂੰ ਜਲਦੀ ਹੀ ਅੰਤਮ ਰੂਪ ਦੇ ਦੇਵੇਗਾ। ਟ੍ਰਾਈ ਦੇ ਚੇਅਰਮੈਨ ਆਰ ਐਸ ਸ਼ਰਮਾ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਨੇ ਕਿਹਾ ਕਿ ਇਸ ਮੁੱਦੇ 'ਤੇ ਪਿਛਲੇ ਹੀ ਹਫ਼ਤੇ ਟ੍ਰਾਈ 'ਚ ਸਮਿਖਿਆ ਬੈਠਕ ਹੋਈ। 

Spectrum auctionSpectrum auction

ਸ਼ਰਮਾ ਨੇ ਮੀਡੀਆ ਨੂੰ ਕਿਹਾ ਕਿ ਬਹੁਤ ਕੰਮ ਕੀਤਾ ਜਾ ਰਿਹਾ ਹੈ। ਅਸੀਂ ਕੌਮਾਂਤਰੀ ਏਜੰਸੀਆਂ ਅਤੇ ਸਲਾਹਕਾਰਾਂ ਦੇ ਨਾਲ - ਨਾਲ ਮਾਹਰਾਂ ਨਾਲ ਵੀ ਚਰਚਾ ਕਰ ਰਹੇ ਹਾਂ। ਅਸੀਂ ਅਪਣੀ ਸਿਫ਼ਾਰਸ਼ਾਂ ਜਲਦੀ ਹੀ ਪੇਸ਼ ਕਰਨਗੇ। ਹਾਲਾਂਕਿ ਉਨ੍ਹਾਂ ਨੇ ਇਸ ਬਾਰੇ ਕੋਈ ਸਮਾਂ ਹੱਦ ਤੈਅ ਕਰਨ ਤੋਂ ਇਨਕਾਰ ਕੀਤਾ। ਸਰਕਾਰ ਦੀ ਅਗਲੀ ਵਿਕਰੀ 'ਚ 3000 ਮੈਗਾਹਰਟਜ਼ ਵਾਲੇ ਸਪੈਕਟ੍ਰਮ ਦੀ ਨਿਲਾਮੀ ਕਰਨ ਦੀ ਯੋਜਨਾ ਹੈ। 

Spectrum auctionSpectrum auction

ਉਨ੍ਹਾਂ ਨੇ ਪ੍ਰਸਤਾਵਿਤ ਨਿਲਾਮੀ ਵਿਚ ਰਿਜ਼ਰਵ ਮੁੱਲ ਅਤੇ ਹੋਰ ਮੁੱਦਿਆਂ ਬਾਰੇ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟ੍ਰਾਈ) ਤੋਂ ਸਲਾਹ ਮੰਗੀ ਹੈ। ਇਸ ਦੇ ਤਹਿਤ 700 ਮੈਗਾਹਟਰਜ਼, 800 ਮੈਗਾਹਟਰਜ਼, 900 ਮੈਗਾਹਟਰਜ਼, 1,800 ਮੈਗਾਹਟਰਜ਼ ਅਤੇ 2,100 ਮੈਗਾਹਟਰਜ਼ ਫ਼ਰੀਕਵੈਂਸੀ ਬੈਂਡ 'ਚ ਨਿਲਾਮੀ ਕੀਤੀ ਜਾਣੀ ਹੈ। ਟ੍ਰਾਈ ਇਸ ਨਾਲ ਹੀ ਪ੍ਰਸਤਾਵਿਤ ਨਿਲਾਮੀ ਦੀ ਸਮਾਂ ਹੱਦ ਬਾਰੇ 'ਚ ਵੀ ਅਪਣੀ ਸਲਾਹ ਦੇ ਸਕਦੇ ਹੋ।

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement