
ਸਰਕਾਰ 4 ਸਰਕਾਰੀ ਬੈਂਕਾਂ ਦੇ ਮੈਗਾ ਮਰਜ਼ਰ ਦੇ ਪਲਾਨ 'ਤੇ ਕੰਮ ਕਰ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਆਈ.ਡੀ.ਬੀ.ਆਈ., ਓ.ਬੀ.ਸੀ., ਸੈਂਟਰਲ ਬੈਂਕ ਅਤੇ ਬੈਂਕ ...
ਨਵੀਂ ਦਿੱਲੀ, 5 ਜੂਨ: ਸਰਕਾਰ 4 ਸਰਕਾਰੀ ਬੈਂਕਾਂ ਦੇ ਮੈਗਾ ਮਰਜ਼ਰ ਦੇ ਪਲਾਨ 'ਤੇ ਕੰਮ ਕਰ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਆਈ.ਡੀ.ਬੀ.ਆਈ., ਓ.ਬੀ.ਸੀ., ਸੈਂਟਰਲ ਬੈਂਕ ਅਤੇ ਬੈਂਕ ਆਫ਼ ਬੜੌਦਾ ਨੂੰ ਮਿਲਾ ਕੇ ਇਕ ਵੱਡਾ ਬੈਂਕ ਬਣਾਉਣ 'ਤੇ ਵਿਚਾਰ ਹੋ ਰਿਹਾ ਹੈ, ਜੋ ਕਿ ਐਸ.ਬੀ.ਆਈ. ਤੋਂ ਬਾਅਦ ਦੇਸ਼ ਦਾ ਦੂਜਾ ਵੱਡਾ ਬੈਂਕ ਹੋਵੇਗਾ। ਨਵੇਂ ਬੈਂਕ ਦੀ ਐਸੇਟ 16.58 ਲੱਖ ਕਰੋੜ ਰੁਪਏ ਹੋਵੇਗੀ।
ਜ਼ਿਕਰਯੋਗ ਹੈ ਕਿ 2018 'ਚ ਇਨ੍ਹਾਂ ਚਾਰਾਂ ਬੈਂਕਾਂ ਨੂੰ ਕੁਲ ਮਿਲਾ ਕੇ ਕਰੀਬ 22 ਹਜ਼ਾਰ ਕਰੋੜ ਰੁਪਏ ਦਾ ਘਾਟਾ ਪਿਆ ਹੈ। ਇਸ ਮੈਗਾ ਮਰਜ਼ਰ ਨਾਲ ਕਈ ਫ਼ਾਇਦੇ ਹੋਣਗੇ। ਇਸ ਨਾਲ ਖ਼ਸਤਾਹਾਲ ਸਰਕਾਰੀ ਬੈਂਕਾਂ ਦੇ ਹਾਲਾਤ ਸੁਧਰਨਗੇ। ਕਮਜ਼ੋਰ ਬੈਂਕ ਅਪਣੇ ਐਸੇਟ ਵੇਚ ਸਕਣਗੇ, ਵਾਟੇ ਵਾਲੀਆਂ ਬਰਾਂਚਾਂ ਨੂੰ ਬੰਦ ਕਰਨਾ ਆਸਾਨ ਹੋਵੇਗਾ। (ਏਜੰਸੀ)