ਸੋਨੇ 'ਚ ਜੋਰਦਾਰ ਉਛਾਲ, ਚਾਂਦੀ ਵੀ 5972 ਰੁਪਏ ਹੋਈ ਮਹਿੰਗੀ
Published : Aug 6, 2020, 11:14 am IST
Updated : Aug 6, 2020, 11:14 am IST
SHARE ARTICLE
Gold
Gold

ਵਿਦੇਸ਼ੀ ਬਾਜ਼ਾਰਾਂ 'ਚ ਭਾਰੀ ਤੇਜ਼ੀ ਦੇ ਸੰਕੇਤਾਂ ਨਾਲ ਦਿੱਲੀ ਸਰਾਫ਼ਾ ਬਾਜ਼ਾਰ 'ਚ ਬੁਧਵਾਰ ਨੂੰ ਸੋਨੇ ਦੀ ਕੀਮਤ 1,365 ਰੁਪਏ ਵਧ ਕੇ 56,181 ਰੁਪਏ ਪ੍ਰਤੀ ਦਸ ਗ੍ਰਾਮ....

ਨਵੀਂ ਦਿੱਲੀ, 5 ਅਗੱਸਤ : ਵਿਦੇਸ਼ੀ ਬਾਜ਼ਾਰਾਂ 'ਚ ਭਾਰੀ ਤੇਜ਼ੀ ਦੇ ਸੰਕੇਤਾਂ ਨਾਲ ਦਿੱਲੀ ਸਰਾਫ਼ਾ ਬਾਜ਼ਾਰ 'ਚ ਬੁਧਵਾਰ ਨੂੰ ਸੋਨੇ ਦੀ ਕੀਮਤ 1,365 ਰੁਪਏ ਵਧ ਕੇ 56,181 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿਤੀ। ਚਾਂਦੀ 5,972 ਰੁਪਏ ਦੇ ਭਾਰੀ ਉਛਾਲ ਨਾਲ 72,726 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ, ਜੋ ਮੰਗਲਵਾਰ ਨੂੰ 66,754 ਰੁਪਏ 'ਤੇ ਬੰਦ ਹੋਈ ਸੀ। ਮੰਗਲਵਾਰ ਨੂੰ ਸੋਨੇ ਦੀ ਕੀਮਤ 54,816 ਰੁਪਏ ਪ੍ਰਤੀ ਦਸ ਗ੍ਰਾਮ ਸੀ।

GoldGold

ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, ''ਕੌਮਾਂਤਰੀ ਕੀਮਤਾਂ 'ਚ ਭਾਰੀ ਤੇਜ਼ੀ ਆਉਣ ਤੋਂ ਪਿੱਛੋਂ ਦਿੱਲੀ 'ਚ 24 ਕੈਰੇਟ ਸੋਨੇ ਦੀ ਹਾਜ਼ਰ ਕੀਮਤ 'ਚ 1,365 ਰੁਪਏ ਦੀ ਜ਼ੋਰਦਾਰ ਤੇਜ਼ੀ ਆਈ।'' ਕੌਮਾਂਤਰੀ ਬਾਜ਼ਾਰ 'ਚ ਸੋਨਾ ਤੇਜ਼ੀ ਦਰਸਾਉਂਦਾ 2,032 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ, ਜਦੋਂ ਕਿ ਚਾਂਦੀ 26.40 ਡਾਲਰ ਪ੍ਰਤੀ ਔਂਸ ਦੀ ਹੋ ਗਈ।

ਮੋਤੀ ਲਾਲ ਓਸਵਾਲ ਫਾਈਨੈਂਸ਼ਲ ਸਰਵਿਸਿਜ਼ ਦੇ ਕਮੋਡਿਟੀ ਤੇ ਵਿਦੇਸ਼ੀ ਮੁਦਰਾ ਡਿਵੀਜ਼ਨ ਦੇ ਮੁਖੀ ਕਿਸ਼ੋਰ ਨਾਰਨੇ ਨੇ ਕਿਹਾ, “ਸੋਨਾ ਅਤੇ ਚਾਂਦੀ ਇਸ ਸਾਲ ਹੁਣ ਤੱਕ ਦੀ ਸਭ ਤੋਂ ਵੱਧ ਰਿਟਰਨ ਦੇਣ ਵਾਲੀ ਸੰਪਤੀ ਹੈ। ਇਨ੍ਹਾਂ ਇਸ ਸਾਲ ਕ੍ਰਮਵਾਰ 40 ਫ਼ੀ ਸਦੀ ਅਤੇ 50 ਫ਼ੀ ਸਦੀ ਰਿਟਰਨ ਦਿਤਾ ਹੈ।'' ਪਟੇਲ ਨੇ ਕਿਹਾ, ''ਡਾਲਰ ਕਮਜ਼ੋਰ ਹੋਣ ਅਤੇ ਕੋਵਿਡ-19 ਦੇ ਵਧਦੇ ਮਾਮਲਿਆਂ ਕਾਰਨ ਆਰਥਕ ਵਾਧਾ ਦਰ ਨੂੰ ਲੈ ਕੇ ਚਿੰਤਾਵਾਂ ਵਧਣ ਦੇ ਮੱਦੇਨਜ਼ਰ ਸੋਨੇ ਦੀ ਕੀਮਤ ਇਕ ਨਵੀਂ ਉਚਾਈ 'ਤੇ ਪਹੁੰਚ ਗਈ ਹੈ।'' 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement