
ਇਹ ਸਾਰੇ ਟੀਵੀ ਏਆਈ ਪਿਕਚਰ ਇਨਹੈਂਸਮੈਂਟਸ, ਹਾਈ ਬ੍ਰਾਈਟਨੈਸ ਅਤੇ ਹਾਈ ਕੰਟ੍ਰਾਸਟ ਦੇ ਨਾਲ ਆਉਂਦੀ ਹੈ।
ਨਵੀਂ ਦਿੱਲੀ: ਸੈਮਸੰਗ ਨੇ ਮਾਈਕ੍ਰੋ ਐਲਈਡੀ ਡਿਸਪਲੇ ਦਾ ਵਾਲ ਦੀ ਲੰਬੀ ਰੇਜ਼ ਪੇਸ਼ ਕੀਤੀ ਹੈ। ਵਾਲ ਸੀਰੀਜ਼ ਤਹਿਤ ਕੰਪਨੀ ਨੇ ਤਿੰਨ ਸਕ੍ਰੀਨ ਸਾਈਜ਼ ਅਤੇ ਰੇਸ਼ਿਓ ਸਾਈਜ਼ ਦੇ ਟੀਵੀ ਲਾਂਚ ਕੀਤੇ ਹਨ। ਸੀਰੀਜ਼ ਦਾ ਪਹਿਲਾ ਟੀਵੀ 146 ਇੰਚ ਦਾ ਹੈ ਜੋ ਕਿ 4k ਹਾਈ ਡਿਫਿਨਿਸ਼ਨ ਵਾਲਾ ਹੋਵੇਗਾ।
LEDਉੱਥੇ ਹੀ ਦੂਜਾ ਟੀਵੀ 6K ਹਾਈ ਡਿਫਿਨਿਸ਼ਨ ਵਾਲਾ 219 ਇੰਚ ਦਾ ਹੋਵੇਗਾ। ਉੱਥੇ ਹੀ ਤੀਜਾ ਟੀਵੀ 292 ਇੰਚ ਦਾ 8k ਹਾਈ ਡਿਫਿਨਿਸ਼ਨ ਵਾਲਾ ਹੋਵੇਗਾ। ਵਾਲ ਸੀਰੀਜ਼ ਦੇ ਟੀਵੀ 0.8 ਪਿਕਸਲ ਪਿਚ ਟੇਕਨੋਲਾਜੀ ਦੇ ਨਾਲ ਆਉਂਦੇ ਹਨ। ਡਿਸਪਲੇ ਡੈਪਥ 30 ਐਮਐਮ ਤੋਂ ਘਟ ਹੈ।
LEDਇਹ ਸਾਰੇ ਟੀਵੀ ਏਆਈ ਪਿਕਚਰ ਇਨਹੈਂਸਮੈਂਟਸ, ਹਾਈ ਬ੍ਰਾਈਟਨੈਸ ਅਤੇ ਹਾਈ ਕੰਟ੍ਰਾਸਟ ਦੇ ਨਾਲ ਆਉਂਦੀ ਹੈ। ਵਾਲ ਮਾਈਕ੍ਰੋਐਲਈਡੀ ਡਿਸਪਲੇ AI ਅਪਸਕੇਲਿੰਗ ਕਵਾਂਟਮ ਐਚਡੀਆਰ ਟੈਕਨਾਲਾਜੀ ਨਾਲ ਆਉਂਦੀ ਹੈ ਜਿਸ ਦਾ ਬ੍ਰਾਈਟਨੈਸ 2000 ਨਿਟਸ ਅਤੇ 129Hz ਵੀਡੀਉ ਰੇਟ ਹੈ।
LEDਵਾਲ ਸੀਰੀਜ਼ ਦੇ ਟੀਵੀ ਦੀ ਕੀਮਤ 3.5 ਕਰੋੜ ਰੁਪਏ ਤੋਂ ਲੈ ਕੇ 12 ਕਰੋੜ ਰੁਪਏ ਹੈ। ਇਸ ਦੀ ਵਿਕਰੀ 5 ਦਸੰਬਰ ਤੋਂ ਸ਼ੁਰੂ ਹੋ ਗਈ ਹੈ। ਸੈਮਸੰਗ ਦੇ ਕੰਜ਼ਿਊਮਰ ਇਲੈਕਟ੍ਰਾਨਿਕਸ ਮੁਤਾਬਕ ਸਾਲ 2020 ਲਈ 25 ਤੋਂ 30 ਯੂਨਿਟ ਵਿਕਰੀ ਦਾ ਉਦੇਸ਼ ਤੈਅ ਕੀਤਾ ਹੈ। ਅਗਲੇ ਸਾਲ 2021 ਵਿਚ ਇਹ ਉਦੇਸ਼ 100 ਯੂਨਿਟ ਦਾ ਹੈ।
LEDਇਸ ਤਰ੍ਹਾਂ ਕੰਪਨੀ ਨੇ ਸਾਲ 2022 ਤਕ ਕੁੱਲ 200 ਯੂਨਿਟ ਵਿਕਰੀ ਦਾ ਉਦੇਸ਼ ਨਿਰਧਾਰਿਤ ਕੀਤਾ ਹੈ। ਪੁਨੀਤ ਨੇ ਦਸਿਆ ਕਿ ਦੇਸ਼ ਵਿਚ ਕਰੀਬ 140 ਬਿਲੇਨੀਅਰ ਹਨ ਜਦਕਿ 950 ਮਲਟੀ ਬਿਲੇਨੀਅਰ ਹਨ। ਅਜਿਹੇ ਵਿਚ ਮਿਲੇਨੀਅਲ ਦੇ ਬਿਲੇਨੀਅਰ ਦਾ ਟਾਰਗੇਟ ਕਰੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।