ਹੁਣ ਪੈਟਰੋਲ ਦੀ ਨਹੀਂ ਲੋੜ! ਸੁਪਰਬਾਈਕ ਦੀ 320 ਕਿਲੋਮੀਟਰ ਮਾਈਲੇਜ਼
Published : Apr 7, 2019, 4:51 pm IST
Updated : Apr 7, 2019, 5:51 pm IST
SHARE ARTICLE
Electronic SuperBike
Electronic SuperBike

ਬਾਈਕ ਦਾ ਵਜ਼ਨ 206 ਕਿੱਲੋ ਹੋਵੇਗਾ

ਚੰਡੀਗੜ੍ਹ: Lightning ਆਪਣੀ ਇਲੈਕਟ੍ਰੋਨਿਕ ਸੁਪਰਬਾਈਕ ਬਣਾਉਣ ਲਈ ਜਾਣੀ ਜਾਂਦੀ ਹੈ। 2009 ਤੋਂ ਕੰਪਨੀ ਸਿਰਫ਼ LS-218 ਮਾਡਲ ਬਣਾ ਰਹੀ ਹੈ। ਹੁਣ Lightning ਜਲਦ ਹੀ ਆਪਣੇ Strike ਨੂੰ ਲਾਂਚ ਕਰਨ ਵਾਲੀ ਹੈ। ਇਹ ਮਾਡਲ LS-218 ਤੋਂ ਪ੍ਰੇਰਿਤ ਹੈ। ਹਾਲਾਂਕਿ ਇਸ ਦੀ ਕੀਮਤ ਸਬੰਧੀ ਕੰਪਨੀ ਨੇ ਗਾਹਕਾਂ ਦਾ ਖ਼ਾਸ ਧਿਆਨ ਰੱਖਿਆ ਹੈ। ਇਸ ਬਾਈਕ ਦਾ ਵਜ਼ਨ 206 ਕਿੱਲੋ ਹੋਵੇਗਾ।

ਪਾਵਰ ਲਈ Lightning Strike ਵਿਚ ਲਿਕਵਿਡ ਕੂਲਡ AC ਇੰਡਕਸ਼ਨ ਮੋਟਰ ਦਿੱਤਾ ਗਿਆ ਹੈ। ਇਸ ਦਾ ਇੰਜਣ 88 bhp ਦੀ ਵੱਧ ਤੋਂ ਵੱਧ ਪਾਵਰ ਤੇ 244 Nm ਦਾ ਟਾਰਕ ਜਨਰੇਟ ਕਰਦਾ ਹੈ। Strike ਵਿਚ 10 kWh ਦੀ ਬੈਟਰੀ ਦਿੱਤੀ ਜਾ ਸਕਦੀ ਹੈ ਜੋ 3.3 kWh ਆਨ ਬੋਰਡ ਚਾਰਜਰ ਨਾਲ ਆਏਗੀ। ਕੰਪਨੀ ਮੁਤਾਬਕ ਇੱਕ ਵਾਰ ਚਾਰਜ ਕਰਨ ਉੱਤੇ Lightning Strike 110 ਤੋਂ 160 ਕਿਮੀ ਦੀ ਰੇਂਜ ਦਵੇਗੀ।

SuperbikeSuperbike

Lightning Strike ਨੂੰ ਤਿੰਨ ਵਰਜ਼ਨਾਂ ਵਿਚ ਲਾਂਚ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਚ ਸਟੈਂਡਰਡ, ਮਿਡ ਤੇ ਕਾਰਬਨ ਸ਼ਾਮਲ ਹਨ। Lightning Strike Standard ਦੀ ਸ਼ੁਰੂਆਤੀ ਕੀਮਤ 12,998 ਯੂਐਸ ਡਾਲਰ (ਲਗਪਗ 9 ਲੱਖ ਰੁਪਏ) ਹੋਵੇਗੀ। ਪਹਿਲਾਂ ਇਸ ਨੂੰ ਯੂਐਸ ਵਿਚ ਲਾਂਚ ਕੀਤਾ ਜਾਵੇਗਾ। Lightning Strike Mid ਵਿਚ 15 kWh ਦਾ ਬੈਟਰੀ ਪੈਕ ਦਿੱਤਾ ਜਾਵੇਗਾ। ਸਟੈਂਡਰਡ ਵਰਜ਼ਨ ਦੇ ਮੁਕਾਬਲੇ ਇਹ 4.5 ਕਿੱਲੋ ਭਾਰੀ ਹੋਵੇਗਾ।

ਇਸ ਦੀ ਕੀਮਤ 16,998 ਯੂਐਸ ਡਾਲਰ (ਲਗਪਗ 11.76 ਲੱਖ ਰੁਪਏ) ਹੋਵੇਗੀ। ਇਸੇ ਤਰ੍ਹਾਂ Lightning Strike Carbon ਸਭ ਤੋਂ ਟੌਪ ਵਰਜ਼ਨ ਆਏਗਾ। ਇਸ ਵਿਚ 20 kWh ਦਾ ਬੈਟਰੀ ਪੈਕ ਹੋਵੇਗਾ। ਸਿੰਗਲ ਚਾਰਜ 'ਤੇ ਇਹ ਬਾਈਕ 240 ਚੋਂ 320 ਕਿਲੋਮੀਟਰ ਦੀ ਰੇਂਜ ਦਵੇਗੀ। ਇਸ ਦੀ ਕੀਮਤ 19,998 ਯੂਐਸ ਡਾਲਰ (ਲਗਪਗ 14 ਲੱਖ ਰੁਪਏ) ਹੋਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement