ਟਰੰਪ ਨੇ ਚੀਨ ਨੂੰ ਦਿਤੀ  50 ਫੀ ਸਦੀ  ਟੈਰਿਫ ਦੀ ਧਮਕੀ 
Published : Apr 7, 2025, 11:03 pm IST
Updated : Apr 7, 2025, 11:03 pm IST
SHARE ARTICLE
Donald Trump
Donald Trump

ਟਰੰਪ ਨੇ ਚੀਨ ਨਾਲ ਗੱਲਬਾਤ ਖਤਮ ਕਰਨ ਅਤੇ ਹੋਰ ਦੇਸ਼ਾਂ ਨਾਲ ਗੱਲਬਾਤ ਵਲ  ਧਿਆਨ ਕੇਂਦਰਿਤ ਕਰਨ ਦਾ ਵੀ ਐਲਾਨ ਕੀਤਾ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਰੂਥ ਸੋਸ਼ਲ ’ਤੇ  ਇਕ ਗੁੱਸੇ ਭਰੀ ਪੋਸਟ ’ਚ ਚੀਨ ਨੂੰ ਚਿਤਾਵਨੀ ਦਿਤੀ  ਹੈ ਕਿ ਜੇਕਰ ਚੀਨ ਨੇ 8 ਅਪ੍ਰੈਲ, 2025 ਤਕ  ਅਮਰੀਕੀ ਟੈਰਿਫ ਦੇ ਜਵਾਬ ’ਚ ਅਮਰੀਕੀ ਆਯਾਤ ’ਤੇ 34 ਫੀ ਸਦੀ  ਟੈਰਿਫ਼ ਵਾਧੇ ਨੂੰ ਵਾਪਸ ਨਹੀਂ ਲਿਆ ਤਾਂ ਚੀਨ ਵਲੋਂ ਅਮਰੀਕੀ ਨੂੰ ਨਿਰਯਾਤ ’ਤੇ  50 ਫੀ ਸਦੀ  ਵਾਧੂ ਟੈਰਿਫ ਲਗਾਇਆ ਜਾਵੇਗਾ। 

ਟਰੰਪ ਨੇ ਚੀਨ ’ਤੇ  ਰੀਕਾਰਡ ਤੋੜ ਟੈਰਿਫ, ਗੈਰ-ਕਾਨੂੰਨੀ ਸਬਸਿਡੀ ਅਤੇ ਲੰਮੇ  ਸਮੇਂ ਲਈ ਮੁਦਰਾ ’ਚ ਹੇਰਾਫੇਰੀ ਕਰਨ ਦਾ ਦੋਸ਼ ਲਗਾਇਆ ਅਤੇ ਉਨ੍ਹਾਂ ਦੀਆਂ ਕਾਰਵਾਈਆਂ ਨੂੰ ਪਹਿਲਾਂ ਦੀ ਚੇਤਾਵਨੀ ਦੀ ਉਲੰਘਣਾ ਕਰਾਰ ਦਿਤਾ। ਉਨ੍ਹਾਂ ਕਿਹਾ, ‘‘ਜੋ ਵੀ ਦੇਸ਼ ਅਮਰੀਕਾ ਵਿਰੁਧ  ਜਵਾਬੀ ਕਾਰਵਾਈ ਕਰੇਗਾ, ਉਸ ਨੂੰ ਤੁਰਤ  ਨਵੇਂ ਅਤੇ ਕਾਫ਼ੀ ਜ਼ਿਆਦਾ ਟੈਰਿਫ ਨਾਲ ਨਜਿੱਠਿਆ ਜਾਵੇਗਾ।’’

9 ਅਪ੍ਰੈਲ ਤੋਂ ਲਾਗੂ ਹੋਣ ਵਾਲੇ ਨਵੇਂ ਟੈਰਿਫ ਨਾਲ ਚੱਲ ਰਹੇ ਵਪਾਰ ਵਿਵਾਦ ’ਚ ਤੇਜ਼ੀ ਨਾਲ ਵਾਧਾ ਹੋ ਸਕਦਾ ਹੈ। ਟਰੰਪ ਨੇ ਚੀਨ ਨਾਲ ਗੱਲਬਾਤ ਖਤਮ ਕਰਨ ਅਤੇ ਹੋਰ ਦੇਸ਼ਾਂ ਨਾਲ ਗੱਲਬਾਤ ਵਲ  ਧਿਆਨ ਕੇਂਦਰਿਤ ਕਰਨ ਦਾ ਵੀ ਐਲਾਨ ਕੀਤਾ। 

ਇਹ ਅਲਟੀਮੇਟਮ ਅਜਿਹੇ ਸਮੇਂ ਆਇਆ ਹੈ ਜਦੋਂ ਆਲਮੀ ਬਾਜ਼ਾਰ ਵਧਦੇ ਵਪਾਰਕ ਤਣਾਅ ਨਾਲ ਜੂਝ ਰਹੇ ਹਨ ਅਤੇ ਆਰਥਕ  ਗਿਰਾਵਟ ਦਾ ਡਰ ਵਧ ਰਿਹਾ ਹੈ। ਬੀਜਿੰਗ ਨੇ ਅਜੇ ਤਕ  ਅਧਿਕਾਰਤ ਤੌਰ ’ਤੇ  ਟਰੰਪ ਦੀ ਤਾਜ਼ਾ ਧਮਕੀ ਦਾ ਜਵਾਬ ਨਹੀਂ ਦਿਤਾ ਹੈ। 

Tags: donald trump

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement