
ਰੇਲਗੱਡੀ ਵਿਚ ਯਾਤਰਾ ਕਰਦੇ ਹੋਏ ਕੀ ਤੁਹਾਨੂੰ ਆਈਡੀ ਪਰੂਫ਼ ਗੁਆਚ ਜਾਣ ਦੀ ਚਿੰਤਾ ਰਹਿੰਦੀ ਹੈ ? ਹੁਣ ਤੁਹਾਨੂੰ ਇਸ ਨੂੰ ਲੈ ਕੇ ਪਰੇਸ਼ਾਨ ਹੋਣ ਦੀ ਬਿਲਕੁੱਲ ਜ਼ਰੂਰਤ ਨਹੀਂ...
ਨਵੀਂ ਦਿੱਲੀ : ਰੇਲਗੱਡੀ ਵਿਚ ਯਾਤਰਾ ਕਰਦੇ ਹੋਏ ਕੀ ਤੁਹਾਨੂੰ ਆਈਡੀ ਪਰੂਫ਼ ਗੁਆਚ ਜਾਣ ਦੀ ਚਿੰਤਾ ਰਹਿੰਦੀ ਹੈ ? ਹੁਣ ਤੁਹਾਨੂੰ ਇਸ ਨੂੰ ਲੈ ਕੇ ਪਰੇਸ਼ਾਨ ਹੋਣ ਦੀ ਬਿਲਕੁੱਲ ਜ਼ਰੂਰਤ ਨਹੀਂ ਹੈ। ਰੇਲਵੇ ਹੁਣ ਤੁਹਾਡੇ ਆਧਾਰ ਅਤੇ ਡ੍ਰਾਈਵਿੰਗ ਲਾਇਸੈਂਸ ਦੀ ਸਾਫ਼ਟ ਕਾਪੀ ਸਵੀਕਾਰ ਕਰੇਗਾ। ਸ਼ਰਤ ਇਹ ਹੈ ਕਿ ਉਨ੍ਹਾਂ ਨੂੰ ਡਿਜਿਲਾਕਰ 'ਚ ਸਟੋਰ ਕੀਤਾ ਗਿਆ ਹੋਵੇ।
Digilocker
ਇਹ ਇਕ ਤਰ੍ਹਾਂ ਦੀ ਡਿਜਿਟਲ ਸਟੋਰੇਜ ਸੇਵਾ ਹੈ। ਇਸ ਨੂੰ ਸਰਕਾਰ ਆਪਰੇਟ ਕਰਦੀ ਹੈ। ਭਾਰਤੀ ਨਾਗਰਿਕ ਇਸ ਡਿਜਿਲਾਕਰ ਵਿਚ ਕਲਾਉਡ ਉਤੇ ਅਪਣੇ ਕੁੱਝ ਅਧਿਕਾਰਿਕ ਦਸਤਾਵੇਜ਼ ਸਟੋਰ ਕਰ ਸਕਦੇ ਹੋ। ਰੇਲਵੇ ਨੇ ਅਪਣੇ ਸਾਰੇ ਜ਼ੋਨਲ ਚੀਫ਼ ਕਮਰਸ਼ਿਅਲ ਮੈਨਜਰਾਂ ਨੂੰ ਇਸ ਬਾਰੇ ਵਿਚ ਸੂਚਤ ਕਰ ਦਿਤਾ ਹੈ। ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਅਜਿਹੀ ਸੇਵਾ ਲਈ ਇਨ੍ਹਾਂ ਦੋਹਾਂ ਪਹਿਚਾਣ ਪੱਤਰਾਂ ਨੂੰ ਯਾਤਰੀ ਦੇ ਮਾਨਤਾ ਪ੍ਰਾਪਤ ਆਈਡੀ ਪ੍ਰੂਫ਼ ਦੇ ਰੂਪ ਵਿਚ ਸਵੀਕਾਰ ਕੀਤਾ ਜਾਵੇਗਾ।
Digilocker
ਆਦੇਸ਼ ਵਿਚ ਕਿਹਾ ਗਿਆ ਹੈ ਕਿ ਜੇਕਰ ਯਾਤਰੀ ਅਪਣੇ ਡਿਜਿਲਾਕਰ ਅਕਾਉਂਟ ਵਿਚ ਲਾਗ-ਇਨ ਕਰ ਕੇ ਇਸ਼ੂਡ ਡਾਕਿਊਮੈਂਟ ਸੈਕਸ਼ਨ ਨਾਲ ਅਧਾਰ ਜਾਂ ਡ੍ਰਾਈਵਿੰਗ ਲਾਇਸੈਂਸ ਦਿਖਾਉਂਦਾ ਹੈ ਤਾਂ ਇਨ੍ਹਾਂ ਨੂੰ ਮਾਨਤਾ ਪ੍ਰਾਪਤ ਆਈਡੀ ਪ੍ਰੂਫ਼ ਦੇ ਰੂਪ ਵਿਚ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ।
Digilocker
ਉਂਝ, ਇਸ ਵਿਚ ਸਾਫ਼ ਕੀਤਾ ਗਿਆ ਹੈ ਕਿ ਯਾਤਰੀ ਤੋਂ ਅਪਣੇ ਆਪ ਅਪਲੋਡ ਕੀਤੇ ਗਏ ਦਸਤਾਵੇਜ਼ ਜੋ ਅਪਲੋਡਿਡ ਡਾਕਿਊਮੈਂਟ ਸੈਕਸ਼ਨ ਵਿਚ ਹਨ, ਉਨ੍ਹਾਂ ਨੂੰ ਮਾਨਤਾ ਪ੍ਰਾਪਤ ਆਈਡੀ ਪ੍ਰੂਫ਼ ਦੇ ਰੂਪ ਵਿਚ ਸਵੀਕਾਰ ਨਹੀਂ ਕੀਤਾ ਜਾਵੇਗਾ।
Digilocker
ਮੋਦੀ ਸਰਕਾਰ ਦੇ ਡਿਜਿਟਲ ਇੰਡੀਆ ਮੁਹਿੰਮ ਦੇ ਹਿੱਸੇ ਦੇ ਤੌਰ ਉਤੇ ਹੁਣੇ ਡਿਜੀਲਾਕਰ ਵਿਚ ਡਿਜਿਟਲ ਡ੍ਰਾਈਵਿੰਗ ਲਾਇਸੈਂਸ ਅਤੇ ਆਧਾਰ ਨੂੰ ਸਟੋਰ ਕੀਤਾ ਜਾ ਸਕਦਾ ਹੈ। ਕਲਾਉਡ ਅਧਾਰਿਤ ਪਲੇਟਫਾਰਮ ਨੇ ਸੀਬੀਐਸਈ ਦੇ ਨਾਲ ਵੀ ਕਰਾਰ ਕੀਤਾ ਸੀ। ਇਸ ਦਾ ਮਕਸਦ ਵਿਦਿਆਰਥੀਆਂ ਨੂੰ ਮਾਰਕਸ਼ੀਟ ਦਾ ਡਿਜਿਟਲ ਵਰਜਨ ਉਪਲਬਧ ਕਰਵਾਉਣਾ ਹੈ। ਸਬਸਕ੍ਰਾਈਬਰ ਡਿਜਿਲਾਕਰ ਨਾਲ ਅਪਣੇ ਪੈਨ ਨੂੰ ਵੀ ਜੋੜ ਸਕਦੇ ਹਨ।