
ਇਨ੍ਹੀਂ ਦਿਨੀਂ ਇਕ ਮੈਸੇਜ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਰੇਲਵੇ ਵਿਚ 1 ਜੁਲਾਈ ਤੋਂ ਕਈ ਬਦਲਾਅ ਹੋਣ ਵਾਲੇ...
ਨਵੀਂ ਦਿੱਲੀ : ਇਨ੍ਹੀਂ ਦਿਨੀਂ ਇਕ ਮੈਸੇਜ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਰੇਲਵੇ ਵਿਚ 1 ਜੁਲਾਈ ਤੋਂ ਕਈ ਬਦਲਾਅ ਹੋਣ ਵਾਲੇ ਹਨ। ਇਸ ਦਾ ਨਵਾਂ ਟਾਈਮ ਟੇਬਲ ਵੀ ਇਸ ਦਿਨ ਤੋਂ ਲਾਗੂ ਹੋਵੇਗਾ। ਇਸ ਮਾਮਲੇ ਦੀ ਜਦੋਂ ਪੜਤਾਲ ਕੀਤੀ ਤਾਂ ਇਹ ਮੈਸੇਜ ਪੂਰੀ ਤਰ੍ਹਾਂ ਤੋਂ ਫ਼ਰਜੀ ਪਾਇਆ ਗਿਆ। ਜਾਣਕਾਰਾਂ ਦਾ ਕਹਿਣਾ ਹੈ ਕਿ ਹਰ ਵਾਰ ਫੈਸਟਿਵਲ ਜਾਂ ਬਜਟ ਤੋਂ ਬਾਅਦ ਇਸ ਤਰ੍ਹਾਂ ਦਾ ਮੈਸੇਜ ਵਾਇਰਲ ਕਰ ਦਿਤਾ ਜਾਂਦਾ ਹੈ।
Indian Railways
ਮੈਸੇਜ ਵਿਚ ਦੱਸਿਆ ਗਿਆ ਹੈ ਕਿ 1 ਜੁਲਾਈ ਤੋਂ ਰੇਲਵੇ ਅਪਣੇ 10 ਨਿਯਮਾਂ ਵਿਚ ਬਦਲਾਅ ਕਰ ਰਿਹਾ ਹੈ। ਇਸ ਵਿਚ ਵੇਟਿੰਗ ਲਿਸਟ ਦੇ ਝੰਜਟ ਤੋਂ ਮੁਕਤੀ, ਸਹੂਲਤ ਰੇਲਗੱਡੀ ਵਿਚ ਕੰਫ਼ਰਮ ਟਿਕਟ ਦੀ ਸਹੂਲਤ, ਤੱਤਕਾਲ ਟਿਕਟ ਰੱਦ ਹੋਣ 'ਤੇ 50 ਫ਼ੀ ਸਦੀ ਰਿਫ਼ੰਡ ਦਾ ਦਾਅਵਾ ਕੀਤਾ ਗਿਆ ਹੈ। ਮੈਸੇਜ ਦੇ ਅਨੁਸਾਰ ਸਵੇਰੇ 10 ਤੋਂ 11 ਵਜੇ ਤੱਕ ਏਸੀ ਸ਼੍ਰੇਣੀ, 11 ਤੋਂ 12 ਵਜੇ ਤੱਕ ਸਲੀਪਰ ਸ਼੍ਰੇਣੀ ਦੀ ਬੁਕਿੰਗ ਹੋਵੇਗੀ। ਰਾਜਧਾਨੀ ਅਤੇ ਸ਼ਤਾਬਦੀ ਰੇਲਗੱਡੀ ਵਿਚ ਪੇਪਰਲੈਸ ਟਿਕਟ ਬੁਕਿੰਗ ਹੋਵੇਗੀ।
Indian Railways
ਖੇਤਰੀ ਭਾਸ਼ਾਵਾਂ ਵਿਚ ਵੀ ਟਿਕਟ ਬੁਕਿੰਗ ਹੋ ਸਕੇਗੀ। ਸ਼ਤਾਬਦੀ ਅਤੇ ਰਾਜਧਾਨੀ ਰੇਲਗੱਡੀਆਂ ਵਿਚ ਕੋਚ ਵਧਣਗੇ। ਭੀੜ ਵਧਣ 'ਤੇ ਵਿਕਲਪਿਕ ਰੇਲਗੱਡੀਆਂ ਚਲਗੀਆਂ, ਸਹੂਲਤ ਰੇਲਗੱਡੀ ਅਤੇ ਮਹੱਤਵਪੂਰਣ ਰੇਲਗੱਡੀਆਂ ਦੀ ਡੁਪਲਿਕੇਟ ਰੇਲਗੱਡੀ ਸ਼ੁਰੂ ਕੀਤਿ ਜਾਵੇਗੀ। ਸਹੂਲਤ ਰੇਲਗੱਡੀ ਵਿਚ ਬੁਕਿੰਗ ਕੈਂਸਲ ਕਰਵਾਉਣ 'ਤੇ 50 ਫ਼ੀ ਸਦੀ ਰਿਫ਼ੰਡ, ਸੈਕਿੰਡ ਏਸੀ ਸ਼੍ਰੇਣੀ ਵਿਚ ਬੁਕਿੰਗ ਕੈਂਸਲ ਕਰਵਾਉਣ 'ਤੇ 100 ਰੁਪਏ ਅਤੇ ਤੀਜੇ ਏਸੀ ਵਿਚ 90 ਰੁਪਏ ਅਤੇ ਸਲੀਪਰ ਵਿਚ 60 ਰੁਪਏ ਪ੍ਰਤੀ ਯਾਤਰੀ ਕਟਣਗੇ।
Indian Railways
ਅਸੀਂ ਜਦੋਂ ਇਸ ਮੈਸੇਜ ਦੀ ਪੜਤਾਲ ਕੀਤੀ ਤਾਂ ਪਤਾ ਚਲਿਆ ਕਿ 2016 ਵਿਚ ਵੀ ਇਸ ਤਰ੍ਹਾਂ ਦੇ ਮੈਸੇਜ ਵਾਇਰਲ ਹੋਏ ਸਨ ਅਤੇ ਉਸ ਤੋਂ ਬਾਅਦ ਕਈ ਵਾਰ ਇਹ ਮੈਸੇਜ ਵਾਇਰਲ ਹੋ ਚੁਕਿਆ ਹੈ। ਦੱਸ ਦਈਏ ਕਿ ਰੇਲਵੇ ਦੇ ਅਨੁਸਾਰ, 1 ਜੁਲਾਈ ਤੋਂ ਰੇਲਵੇ ਕੋਈ ਵੀ ਨਵਾਂ ਨਿਯਮ ਲਾਗੂ ਨਹੀਂ ਕਰ ਰਿਹਾ। ਤੱਤਕਾਲ ਟਿਕਟ ਦੇ ਰਿਫ਼ੰਡ ਸਬੰਧਤ ਨਿਯਮਾਂ ਵਿਚ ਵੀ ਕੋਈ ਬਦਲਾਅ ਨਹੀਂ ਹੋਇਆ ਹੈ। ਮੌਜੂਦਾ ਨਿਯਮ ਮੁਤਾਬਕ, ਕੰਫ਼ਰਮ ਤੱਤਕਾਲ ਟਿਕਟ ਨੂੰ ਕੈਂਸਲ ਕਰਨ 'ਤੇ ਕੋਈ ਰਿਫ਼ੰਡ ਨਹੀਂ ਮਿਲੇਗਾ।
Indian Railways
ਸ਼ਤਾਬਦੀ ਜਾਂ ਰਾਜਧਾਨੀ ਵਰਗੀ ਰੇਲਗੱਡੀਆਂ ਵਿਚ ਸਿਰਫ਼ ਮੋਬਾਇਲ ਟਿਕਟਿੰਗ ਨੂੰ ਮਨਜ਼ੂਰੀ ਦੇਣ ਅਤੇ ਪੇਪਰ ਟਿਕਟ ਬੰਦ ਕਰਨ ਸਬੰਧਤ ਗੱਲ ਵੀ ਅਫ਼ਵਾਹ ਹੈ। ਰੇਲਵੇ ਜੁਲਾਈ 2015 ਤੋਂ ਹੀ ਸਹੂਲਤ ਰੇਲਗੱਡੀਆਂ ਚਲਾ ਰਿਹਾ ਹੈ। ਟਿਕਟ ਕੈਂਸਲ ਕਰਵਾਉਣ 'ਤੇ ਰਿਫ਼ੰਡ ਦੇ ਨਿਯਮਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਏਸੀ ਟਿੱਕਟਾਂ ਦੀ ਤੱਤਕਾਲ ਬੁਕਿੰਗ ਯਾਤਰਾ ਤੋਂ ਇਕ ਦਿਨ ਪਹਿਲਾਂ ਸਵੇਰੇ 10 ਵਜੇ ਤੋਂ ਜਦਕਿ ਸਲੀਪਰ ਕੋਚਾਂ ਦੀ ਬੁਕਿੰਗ ਸਵੇਰੇ 11 ਵਜੇ ਤੋਂ ਹੋ ਰਹੀ ਹੈ।
Indian Railways
ਰੇਲਵੇ ਬਹੁਤ ਪਹਿਲਾਂ ਤੋਂ ਹੈਲਪਲਾਇਨ ਨੰਬਰ - 139 'ਤੇ ਡੈਸਟਿਨੇਸ਼ਨ ਅਲਰਟ ਦੀ ਸਹੂਲਤ ਦੇ ਰਿਹਾ ਹੈ। ਯਾਤਰੀ ਇਸ ਦੀ ਵਰਤੋਂ ਕਰਦੇ ਰਹੇ ਹਨ। ਇਸ ਸਹੂਲਤ ਦੇ ਤਹਿਤ ਤੁਹਾਡਾ ਸਟੇਸ਼ਨ ਆਉਣ ਤੋਂ ਅੱਧਾ ਘੰਟਾ ਪਹਿਲਾਂ ਹੀ ਫੋਨ ਕਰ ਤੁਹਾਨੂੰ ਦੱਸ ਦਿਤਾ ਜਾਂਦਾ ਹੈ। ਕੁੱਝ ਰਾਜਧਾਨੀ ਅਤੇ ਸ਼ਤਾਬਦੀ ਰੇਲਗੱਡੀਆਂ 'ਚ ਇਹ ਮੁਫ਼ਤ ਹੈ। ਰੇਲਵੇ ਨਵਾਂ ਟਾਈਮ ਟੇਬਲ ਇਸ ਸਾਲ 1 ਜੁਲਾਈ ਤੋਂ ਨਹੀਂ ਸਗੋਂ 15 ਅਗਸਤ ਤੋਂ ਲਾਗੂ ਕਰੇਗਾ।