
ਗੰਨਾ ਕਾਸ਼ਤਕਾਰਾਂ ਨੂੰ ਰਾਹਤ ਦੇਣ ਲਈ ਸਰਕਾਰ ਜਲਦ ਚੀਨੀ ਦਾ ਐਮਐਸਪੀ ਯਾਨੀ ਘੱਟੋ ਘੱਟ ਵੇਚ ਮੁੱਲ ਵਧਾ ਸਕਦੀ ਹੈ।
ਨਵੀਂ ਦਿੱਲੀ: ਗੰਨਾ ਕਾਸ਼ਤਕਾਰਾਂ ਨੂੰ ਰਾਹਤ ਦੇਣ ਲਈ ਸਰਕਾਰ ਜਲਦ ਚੀਨੀ ਦਾ ਐਮਐਸਪੀ ਯਾਨੀ ਘੱਟੋ ਘੱਟ ਵੇਚ ਮੁੱਲ ਵਧਾ ਸਕਦੀ ਹੈ। ਮੀਡੀਆ ਰਿਪੋਰਟ ਅਨੁਸਾਰ ਇਸ ‘ਤੇ ਬਣੀ ਸਕੱਤਰਾਂ ਦੀ ਕਮੇਟੀ ਨੇ ਚੀਨੀ ਦੇ ਐਮਐਸਪੀ ਨੂੰ 2 ਰੁਪਏ ਤੱਕ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਫੈਸਲੇ ਨਾਲ ਖੰਡ ਮਿੱਲਾਂ ਦਾ ਨਕਗੀ ਪ੍ਰਵਾਹ ਵਧ ਜਾਵੇਗਾ ਅਤੇ ਅਸਾਨੀ ਨਾਲ ਕਿਸਾਨਾਂ ਦੇ ਬਕਏ ਦਾ ਭੁਗਤਾਨ ਹੋ ਸਕੇਗਾ।
ਦੱਸ ਦਈਏ ਕਿ ਸਾਲ 2019-20 ਦੌਰਾਨ ਦੇਸ਼ ਭਰ ਵਿਚ ਗੰਨਾ ਉਤਪਾਦਕਾਂ ਦਾ ਚੀਨੀ ਉਤਪਾਦਨ ਖੰਡ ਮਿੱਲਾਂ 'ਤੇ ਬਕਾਇਆ 22 ਹਜ਼ਾਰ ਕਰੋੜ ਰੁਪਏ ਤੋਂ ਪਾਰ ਹੋ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਕੱਤਰਾਂ ਦੇ ਇਕ ਸਮੂਹ ਨੇ ਪਿਛਲੇ ਹਫ਼ਤੇ ਹੋਈ ਬੈਠਕ ਵਿਚ ਕੀਮਤ ਵਧਾਉਣ ‘ਤੇ ਅਪਣੀ ਸਹਿਮਤੀ ਦੇ ਦਿੱਤੀ ਹੈ।
Sugar
ਦੇਸ਼ ਦੇ ਵੱਡੇ ਚੀਨੀ ਉਤਪਾਦਕ ਸੂਬਿਆਂ ਦੇ ਸੁਝਾਅ ਤੋਂ ਬਾਅਦ ਇਸ ਪ੍ਰਸਤਾਵ ‘ਤੇ ਵਿਚਾਰ ਕੀਤਾ ਗਿਆ ਅਤੇ ਇਹ ਇਕ ਸਹੀ ਫੈਸਲਾ ਹੋ ਸਕਦਾ ਹੈ। ਇਸ ਦੇ ਨਾਲ ਹੀ ਫੈਸਲੇ ‘ਤੇ ਨੀਤੀ ਅਯੋਗ ਨੇ ਸਹਿਮਤੀ ਦੇ ਦਿੱਤੀ ਹੈ। ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਦੌਰਾਨ ਅਜਿਹੇ ਫੈਸਲੇ ਲਏ ਜਾਣਗੇ, ਜਿਸ ਨਾਲ ਸਿੱਧੇ ਕਿਸਾਨਾਂ ਨੂੰ ਮਦਦ ਮਿਲ ਸਕੇ।
SugarCane
ਪਿਛਲੀ ਵਾਰ ਸਰਕਾਰ ਨੇ ਫਰਵਰੀ 2019 ਵਿਚ ਚੀਨੀ ਦੇ ਐਮਐਸਪੀ ਵਿਚ ਵਾਧਾ ਕੀਤਾ ਸੀ, ਜਦੋਂ ਇਸ ਨੂੰ 31 ਰੁਪਏ ਪ੍ਰਤੀ ਕਿਲੋਗ੍ਰਾਮ ਤੈਅ ਕੀਤਾ ਗਿਆ ਸੀ। ਚੀਨੀ ਉਤਪਾਦਨ ਸਾਲ ਹਰ ਸਾਲ 1 ਅਕਤੂਬਰ ਤੋਂ ਅਗਲੇ ਸਾਲ 30 ਸਤੰਬਰ ਤੱਕ ਗਿਣਿਆ ਜਾਂਦਾ ਹੈ।
Sugarcane
ਜੇਕਰ ਸਟੇਟ ਐਡਵਾਈਜ਼ਡ ਪ੍ਰਾਈਸ (State Advised Price) ਦੇ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਖੰਡ ਮਿੱਲਾਂ 'ਤੇ ਗੰਨਾ ਉਤਪਾਦਕਾਂ ਦਾ ਬਕਾਇਆ 22 ਹਜ਼ਾਰ 79 ਕਰੋੜ ਹੋ ਗਿਆ ਹੈ। ਜਦਕਿ ਕੇਂਦਰ ਵੱਲ਼ੋਂ ਐਲਾਨੇ ਗਏ Fair & Remunerative Price ਦੇ ਲਿਹਾਜ਼ ਨਾਲ ਇਹ ਬਕਾਇਆ 17 ਹਜ਼ਾਰ 683 ਕਰੋੜ ਰੁਪਏ ਹੁੰਦਾ ਹੈ।