ਮੰਦੀ ਕਾਰਨ ਪ੍ਰਭਾਵਤ ਹੋਵੇਗਾ IT ਸੈਕਟਰ! ਘਟ ਸਕਦੀਆਂ ਹਨ 40% ਨੌਕਰੀਆਂ
Published : Aug 7, 2023, 4:54 pm IST
Updated : Aug 7, 2023, 4:54 pm IST
SHARE ARTICLE
 Image: For representation purpose only.
Image: For representation purpose only.

ਸਟਾਫਿੰਗ ਫਰਮ ਐਕਸਫੇਨੋ ਮੁਤਾਕਤ ਦਿੱਗਜ ਆਈ.ਟੀ. ਸਰਵਿਸ ਫਰਮਾਂ ਵਲੋਂ ਵਿੱਤ ਸਾਲ 2024 ਦੌਰਾਨ 50,000 ਤੋਂ 1,00,000 ਕਰਮਚਾਰੀਆਂ ਨੂੰ ਨਿਯੁਕਤ ਕੀਤੇ ਜਾਣ ਦੀ ਉਮੀਦ



ਨਵੀਂ ਦਿੱਲੀ: ਆਉਣ ਵਾਲੇ ਕਈ ਮਹੀਨਿਆਂ ਵਿਚ ਆਈ.ਟੀ. ਖੇਤਰ ਵਿਚ ਮੰਦੀ ਦਾ ਅਸਰ ਪੈਣ ਦੀ ਸੰਭਾਵਨਾ ਹੈ। ਭਾਰਤ ਦੀਆਂ ਦਿੱਗਜ ਕੰਪਨੀਆਂ ਦੀ ਪਹਿਲੀ ਤਿਮਾਹੀ ਦੀ ਆਮਦਨ ਨੇ ਭਾਰਤ ਵਿਚ ਆਈ.ਟੀ. ਖੇਤਰ ਵਿਚ ਮੰਦੀ ਦੇ ਸੰਕੇਤ ਦਿਤੇ ਹਨ। ਸਟਾਫਿੰਗ ਫਰਮਾਂ ਮੁਤਾਬਕ ਇਸ ਨਾਲ ਨਿਯੁਕਤੀਆਂ ਵੱਡੇ ਪੱਧਰ ’ਤੇ ਪ੍ਰਭਾਵਤ ਹੋਣਗੀਆਂ। ਸਟਾਫਿੰਗ ਫਰਮ ਐਕਸਫੇਨੋ ਦੇ ਅੰਕੜਿਆਂ ਮੁਤਾਕਤ ਦਿੱਗਜ ਆਈ.ਟੀ. ਸਰਵਿਸ ਫਰਮਾਂ ਵਲੋਂ ਵਿੱਤ ਸਾਲ 2024 ਦੌਰਾਨ 50,000 ਤੋਂ 1,00,000 ਕਰਮਚਾਰੀਆਂ ਨੂੰ ਨਿਯੁਕਤ ਕੀਤੇ ਜਾਣ ਦੀ ਉਮੀਦ ਹੈ। ਇਹ ਪਿਛਲੇ ਸਾਲ ਹੋਈਆਂ 2,50000 ਤੋਂ ਵੱਧ ਭਰਤੀਆਂ ਦੀ ਤੁਲਨਾ ਵਿਚ ਭਾਰੀ ਗਿਰਾਵਟ ਹੈ।

ਖ਼ਬਰ ਇਥੇ ਪੜ੍ਹੋ: ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਦਾ ਇਕ ਗ਼ੈਰ-ਸਿੱਖ ਪ੍ਰਬੰਧਕ ਵਿਰੁੱਧ SGPC ਨੇ ਮਹਾਰਾਸਟਰ ਸਰਕਾਰ ਨੂੰ ਲਿਖਿਆ ਪੱਤਰ

ਵਿੱਤੀ ਸਾਲ 2023 ਦੀ ਪਹਿਲੀ ਤਿਮਾਹੀ ਵਿਚ, ਭਾਰਤ ਦੇ ਚੋਟੀ ਦੇ ਪੰਜ ਆਈਟੀ ਨਿਰਯਾਤਕ ਟਾਟਾ ਕੰਸਲਟੈਂਸੀ ਸਰਵਿਸਿਜ਼ (TCS), ਇਨਫੋਸਿਸ, ਐਚਸੀਐਲ ਟੈਕ, ਵਿਪਰੋ ਅਤੇ ਟੈਕ ਮਹਿੰਦਰਾ ਨੇ ਔਸਤਨ 21,838 ਕਰਮਚਾਰੀਆਂ ਦੀ ਕਟੌਤੀ ਕੀਤੀ ਹੈ। ਜਦਕਿ ਉਦਯੋਗ ਦੇ ਟੀ.ਸੀ.ਐਸ .ਨੇ ਕਰੀਬ 500 ਕਰਮਚਾਰੀਆਂ ਨੂੰ ਨੌਕਰੀਆਂ ਦੇਣ ਦੇ ਹਾਂ-ਪੱਖੀ ਸੰਕੇਤ ਦਿਤੇ ਹਨ। ਇਥੋਂ ਤਕ ਕਿ ਗਲੋਬਲ ਆਈ.ਟੀ. ਕੰਪਨੀਆਂ ਜਿਵੇਂ ਕਿ Accenture, Capgemini ਅਤੇ Cognizant, ਜਿਨ੍ਹਾਂ ਦਾ ਭਾਰਤ ਵਿਚ ਇਕ ਵੱਡਾ ਕਰਮਚਾਰੀ ਅਧਾਰ ਹੈ, ਵਿਚ ਸੱਭ ਤੋਂ ਤਾਜ਼ਾ ਤਿਮਾਹੀ ਦੌਰਾਨ 5,000 ਤੋਂ ਵੱਧ ਦੀ ਗਿਰਾਵਟ ਦੇਖੀ ਹੈ।

ਖ਼ਬਰ ਇਥੇ ਪੜ੍ਹੋ: ਉੱਤਰ ਪ੍ਰਦੇਸ਼ 'ਚ ਖੰਭੇ 'ਚ ਕਰੰਟ ਨਾਲ ਵਿਦਿਆਰਥਣ ਦੀ ਮੌਤ 

ਅਮਰੀਕਾ, ਯੂਰਪ 'ਤੇ ਵੀ ਪ੍ਰਭਾਵ

ਟੀਮਲੀਜ਼ ਡਿਜੀਟਲ ਦੇ ਸੀ.ਈ.ਓ. ਸੁਨੀਲ ਸੀ ਮੁਤਾਬਕ, ਮੌਜੂਦਾ ਵਿੱਤੀ ਸਾਲ ਵਿਚ ਸੈਕਟਰ ਵਿਚ ਭਰਤੀ ਵਿਚ 40% ਦੀ ਗਿਰਾਵਟ ਦੀ ਉਮੀਦ ਹੈ। ਕੰਪਨੀਆਂ ਮੁੱਖ ਤੌਰ 'ਤੇ ਕਰਮਚਾਰੀ ਉਪਯੋਗਤਾ ਮੈਟ੍ਰਿਕਸ ਨੂੰ ਵਧਾਉਣ 'ਤੇ ਧਿਆਨ ਦੇ ਰਹੀਆਂ ਹਨ। ਅਮਰੀਕਾ ਅਤੇ ਯੂਰਪ ਵਿਚ ਮੈਕਰੋ-ਆਰਥਕ ਮੰਦੀ ਦੇ ਕਾਰਨ, ਆਈ.ਟੀ. ਸੇਵਾਵਾਂ ਦੁਆਰਾ ਭਰਤੀ ਵਿਚ 25-30% ਦੀ ਗਿਰਾਵਟ ਆਈ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement