
ਦਿੱਲੀ ਦੀ ਆਜ਼ਾਦਪੁਰ ਮੰਡੀ ਵਿਚ ਪਿਆਜ਼ ਦਾ ਥੋਕ ਭਾਅ 82.50 ਰੁਪਏ ਪ੍ਰਤੀ ਕਿਲੋ ਸੀ।
ਨਵੀਂ ਦਿੱਲੀ: ਦੇਸ਼ ਦੇ ਮੁੱਖ ਪਿਆਜ਼ ਉਤਪਾਦਕ ਪ੍ਰਦੇਸ਼ਾਂ ਤੋਂ ਨਵੀਂ ਫ਼ਸਲ ਦੀ ਆਮਦ ਕਾਰਨ ਅਗਲੇ ਹਫ਼ਤੇ ਤੋਂ ਪਿਆਜ਼ ਦੀਆਂ ਵਧਦੀਆਂ ਕੀਮਤਾਂ ਤੇ ਲਗਾਮ ਲਗ ਸਕਦੀ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਸ਼ੁੱਕਰਵਾਰ ਨੂੰ ਪਿਆਜ਼ ਦੀ ਆਮਦ ਵਿਚ ਵਾਧਾ ਹੋਣ ਕਰ ਕੇ ਥੋਕ ਭਾਅ ਵਿਚ ਥੋੜੀ ਗਿਰਾਵਟ ਦਰਜ ਕੀਤੀ ਗਈ ਹੈ। ਦਿੱਲੀ ਦੀ ਆਜ਼ਾਦਪੁਰ ਮੰਡੀ ਵਿਚ ਪਿਆਜ਼ ਦਾ ਥੋਕ ਭਾਅ 82.50 ਰੁਪਏ ਪ੍ਰਤੀ ਕਿਲੋ ਸੀ।
Moneyਜਦਕਿ ਇਕ ਦਿਨ ਪਹਿਲਾਂ ਥੋਕ ਭਾਅ 85 ਰੁਪਏ ਕਿਲੋ ਦਰਜ ਕੀਤਾ ਗਿਆ ਸੀ। ਇਕ ਰਿਪੋਰਟ ਮੁਤਾਬਕ ਦਿੱਲੀ-ਐਨਸੀਆਰ ਵਿਚ ਹੁਣ ਵੀ ਖੁਦਰਾ ਪਿਆਜ਼ 80-120 ਰੁਪਏ ਕਿਲੋ ਵਿਕ ਰਿਹਾ ਹੈ। ਹਾਲਾਂਕਿ ਉਪਭੋਗਤਾ ਮਾਮਲੇ ਵਿਭਾਗ ਦੀ ਵੈਬਸਾਈਟ ਅਨੁਸਾਰ ਦਿੱਲੀ ਵਿਚ ਖੁਦਰਾ ਪਿਆਜ਼ ਦਾ ਭਾਅ ਸ਼ੁੱਕਰਵਾਰ ਨੂੰ 4 ਰੁਪਏ ਦੇ ਵਾਧੇ ਨਾਲ 98 ਰੁਪਏ ਪ੍ਰਤੀ ਕਿਲੋ ਸੀ। ਮੰਡੀ ਦੇ ਕਾਰੋਬਾਰੀਆਂ ਨੇ ਦਸਿਆ ਕਿ ਅਗਲੇ ਹਫ਼ਤੇ ਤੋਂ ਗੁਜਰਾਤ ਅਤੇ ਮਹਾਰਾਸ਼ਟਰ ਤੋਂ ਪਿਆਜ਼ ਦੀ ਨਵੀਂ ਫ਼ਸਲ ਦੀ ਆਮਦ ਸ਼ੁਰੂ ਹੋਣ ਵਾਲੀ ਹੈ ਜਿਸ ਤੋਂ ਬਾਅਦ ਕੀਮਤਾਂ ਵਿਚ ਗਿਰਾਵਟ ਆ ਸਕਦੀ ਹੈ।
Onionਆਜ਼ਾਦਪੁਰ ਮੰਡੀ ਦੇ ਕਾਰੋਬਾਰੀ ਅਤੇ ਪਿਆਜ਼ ਵਪਾਰੀ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਸ਼ਰਮਾ ਨੇ ਦਸਿਆ ਕਿ ਦੇਸ਼ ਵਿਚ ਪਿਆਜ਼ ਦੀ ਨਵੀਂ ਫ਼ਸਲ ਦੀ ਆਮਦ ਅਗਲੇ ਹਫ਼ਤੇ ਤੋਂ ਵਧੇਗਾ। ਜਿਸ ਨਾਲ ਕੀਮਤਾਂ ਵਿਚ ਵਾਧੇ ਤੇ ਲਗਾਮ ਲੱਗੇਗੀ। ਉਹਨਾਂ ਦਸਿਆ ਕਿ ਦੇਸ਼ ਦੀਆਂ ਮੁੱਖ ਮੰਡੀਆਂ ਵਿਚ ਗੁਜਰਾਤ, ਮਹਾਰਾਸ਼ਟਰ, ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਤੋਂ ਪਿਆਜ਼ ਦੀਆਂ ਨਵੀਆਂ ਫ਼ਸਲਾਂ ਦੀ ਆਮਦ ਹੌਲੀ-ਹੌਲੀ ਜ਼ੋਰ ਫੜ ਰਹੀ ਹੈ ਅਤੇ ਦਿੱਲੀ ਵਿਚ ਵੀ ਅਗਲੇ ਹਫ਼ਤੇ ਤੋਂ ਆਮਦ ਵਧਣ ਦੀ ਉਮੀਦ ਹੈ।
Onion Farms ਕੇਂਦਰ ਸਰਕਾਰ ਦੁਆਰਾ ਆਯਾਤ ਪਿਆਜ਼ ਵੀ ਦੇਸ਼ ਵਿਚ ਆਉਣ ਵਾਲਾ ਹੈ। ਪਿਛਲੇ ਹਫ਼ਤੇ ਕੇਂਦਰੀ ਉਪਭੋਗਤਾ ਮਾਮਲੇ ਵਿਚ ਵਿਭਾਗ ਦੁਆਰਾ ਕਿਹਾ ਗਿਆ ਸੀ ਕਿ ਐਮਐਮਟੀਸੀ ਨੇ ਮਿਸਰ ਤੋਂ 6090 ਟਨ ਪਿਆਜ਼ ਮੰਗਣ ਦਾ ਇਕਰਾਰਨਾਮਾ ਕੀਤਾ ਹੈ। ਦਸਿਆ ਜਾ ਰਿਹਾ ਹੈ ਕਿ 6,090 ਟਨ ਪਿਆਜ਼ ਮਿਸਰ ਤੋਂ ਅਗਲੇ ਕੁੱਝ ਦਿਨਾਂ ਵਿਚ ਦੇਸ਼ ਵਿਚ ਆਉਣ ਵਾਲਾ ਹੈ। ਐਮਐਮਟੀਸੀ ਨੇ ਇਸ ਤੋਂ ਇਲਾਵਾ ਤੁਰਕੀ ਤੋਂ 11,000 ਟਨ ਪਿਆਜ਼ ਇਸ ਮਹੀਨੇ ਦੇ ਅਖੀਰ ਵਿਚ ਜਾਂ ਜਨਵਰੀ ਦੇ ਪਹਿਲੇ ਹਫ਼ਤੇ ਵਿਚ ਆਵੇਗਾ।
Onion ਐਮਐਮਟੀਸੀ ਨੇ ਹੁਣ ਤਕ 21,090 ਟਨ ਤੋਂ ਜ਼ਿਆਦਾ ਪਿਆਜ਼ ਆਯਾਤ ਕਰਨ ਦੇ ਠੇਕੇ ਦਿੱਤੇ ਹਨ। ਇਸ ਤੋਂ ਇਲਾਵਾ ਕੰਪਨੀ ਨੂੰ 15,000 ਟਨ ਪਿਆਜ਼ ਆਯਾਤ ਕਰਨ ਲਈ ਤਿੰਨ ਨਵੇਂ ਟੈਂਡਰ ਜਾਰੀ ਕੀਤੇ ਗਏ ਹਨ। ਗੌਰਤਲਬ ਹੈ ਕਿ ਕੇਂਦਰ ਸਰਕਾਰ ਨੇ 1.2 ਲੱਖ ਟਨ ਪਿਆਜ਼ ਦਾ ਆਯਾਤ ਕਰਨ ਦਾ ਫ਼ੈਸਲਾ ਲਿਆ ਹੈ। ਉਪਭੋਗਤਾ ਮਾਮਲੇ ਵਿਭਾਗ ਦੀ ਵੈਬਸਾਈਟ ’ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਨੇ ਇਸ ਸਾਲ ਮੁੱਲ ਸਥਿਰਤਾ ਫੰਡ ਤਹਿਤ 57,372.90 ਟਨ ਪਿਆਜ਼ ਸੀ।
ਪਿਆਜ਼ ਖਰੀਦ ਕਰ ਕੇ ਬਫਰ ਸਟਾਫ ਬਣਾਇਆ ਸੀ ਜਿਸ ਵਿਚੋਂ 26,735 ਟਨ ਪਿਆਜ਼ ਦੀ ਵੱਖ-ਵੱਖ ਰਾਜਾਂ ਵਿਚ ਵੰਡ ਅਤੇ ਵੇਚਣ ਵਾਲੀਆਂ ਏਜੰਸੀਆਂ ਨੂੰ ਕੀਤਾ ਗਿਆ। ਇਸ ਤੋਂ ਇਲਾਵਾ 11,408 ਟਨ ਪਿਆਜ਼ ਅਤੇ ਹੇਠਲੀ ਸ਼੍ਰੇਣੀ ਦਾ ਸੀ ਜਿਸ ਨੂੰ ਸਥਾਨਕ ਬਾਜ਼ਾਰ ਵਿਚ ਵੇਚਿਆ ਗਿਆ। ਬਾਕੀ ਪਿਆਜ਼ ਜਾਂ ਤਾਂ ਖਰਾਬ ਹੋ ਗਿਆ ਜਾਂ ਸੁੱਕ ਗਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।