165 ਰੁਪਏ ਕਿਲੋ ਪਹੁੰਚਿਆ ਪਿਆਜ਼, ਮੰਤਰੀ ਬੋਲੇ 20 ਜਨਵਰੀ ਤੋਂ ਬਾਅਦ ਮਿਲੇਗੀ ਰਾਹਤ
Published : Dec 7, 2019, 10:28 am IST
Updated : Dec 7, 2019, 10:37 am IST
SHARE ARTICLE
Onion
Onion

ਮਹਿੰਗਾਈ ਦੀ ਮਾਰ ਦੇ ਚਲਦੇ ਪਿਆਜ਼ ਹਾਲੇ ਆਮ ਲੋਕਾਂ ਨੂੰ ਹੋਰ ਰੁਆਵੇਗਾ।

ਨਵੀਂ ਦਿੱਲੀ: ਮਹਿੰਗਾਈ ਦੀ ਮਾਰ ਦੇ ਚਲਦੇ ਪਿਆਜ਼ ਹਾਲੇ ਆਮ ਲੋਕਾਂ ਨੂੰ ਹੋਰ ਰੁਆਵੇਗਾ। ਹਾਲਾਂਕਿ ਸਰਕਾਰ ਪਿਆਜ਼ ਦੀਆਂ ਵਧੀਆਂ ਕੀਮਤਾਂ ਤੋਂ ਰਾਹਤ ਦੇਣ ਲਈ ਪਿਆਜ਼ ਦਾ ਦਰਾਮਦ ਕਰ ਰਹੀ ਹੈ। ਸਰਕਾਰ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੇਸ਼ ਵਿਚ ਪਿਆਜ਼ ਦੀ ਵਧ ਰਹੀ ਮੰਗ ਨੂੰ ਪੂਰਾ ਕਰਨ ਲਈ ਸਰਕਾਰੀ ਵਪਾਰਕ ਕਾਰੋਬਾਰ ਐਮਐਮਟੀਸੀ ਪਿਆਜ਼ ਦਾ ਦਰਾਮਦ ਕਰ ਰਹੀ ਹੈ ਅਤੇ ਇਸ ਦੀ ਪਹਿਲੀ ਖੇਪ ਅਗਲੇ ਸਾਲ 20 ਜਨਵਰੀ ਤੱਕ ਪਹੁੰਚਣ ਦੀ ਉਮੀਦ ਹੈ।

Onion Onion

ਖੁਰਾਕ ਸਪਲਾਈ ਰਾਜ ਮੰਤਰੀ ਦਾਨਵੇ ਰਾਓਸਾਹਿਬ ਦਾਦਾਰਾਓ ਨੇ ਸੈਸ਼ਨ ਵਿਚ ਇਕ ਪ੍ਰਸ਼ਨ ਦੇ ਜਵਾਬ ਵਿਚ ਦੱਸਿਆ ਕਿ ਭਾਰਤ ਵਿਚ ਇਸ ਸਾਲ ਬਾਰਿਸ਼ ਦੀ ਦੇਰ ਤੋਂ ਸ਼ੁਰੂਆਤ ਹੋਣ ਅਤੇ ਦੇਰ ਤੱਕ ਬਾਰਿਸ਼ ਜਾਰੀ ਰਹਿਣ ਦੇ ਕਾਰਨ ਪਿਆਜ਼ ਦੀ ਫਸਲ ‘ਤੇ ਮਾੜਾ ਅਸਰ ਹੋਇਆ ਹੈ। ਇਸੇ ਕਾਰਨ ਦੇਸ਼ ਵਿਚ ਇਸ ਸਮੇਂ ਪਿਆਜ਼ ਦੀ ਕਮੀ ਕਾਰਨ ਵਧੀਆਂ ਕੀਮਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

OnionOnion

ਅੱਜ ਪਿਆਜ਼ ਦੀ ਕੀਮਤ ‘ਤੇ ਚਰਚਾ ਕਰੀਏ ਤਾਂ ਅੱਜ ਪਿਆਜ਼ 165 ਰੁਪਏ ਪ੍ਰਤੀ ਕਿਲੋ ਤੱਕ ਵਿਕ ਰਿਹਾ ਹੈ। ਗੋਆ ਵਿਚ ਜਿੱਥੇ ਪਿਆਜ਼ 165 ਰੁਪਏ ਪ੍ਰਤੀ ਕਿਲੋ ਹੈ, ਉੱਥੇ ਹੀ ਅੰਡੇਮਾਨ ਵਿਚ 160 ਰੁਪਏ ਪ੍ਰਤੀ ਕਿਲੋ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਸਥਿਤੀ ਨਾਲ ਨਜਿੱਠਣ ਲਈ ਸਰਕਾਰ ਨੇ ਬਫਰ ਸਟਾਕ ਦੀ ਵੀ ਵਰਤੋਂ ਕੀਤੀ ਹੈ। ਜ਼ਿਕਰਯੋਗ ਹੈ ਕਿ ਦਿੱਲੀ ਵਿਚ ਵੀਰਵਾਰ ਨੂੰ ਪਿਆਜ਼ ਦੀਆਂ ਕੀਮਤਾਂ 109 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈਆਂ ਹਨ।

oniononion

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement