
ਈਰਾਨੀ ਬੈਂਕ ਤਿੰਨ ਮਹੀਨੇ ਵਿਚ ਮੁੰਬਈ ਵਿਖੇ ਅਪਣੀ ਸ਼ਾਖਾ ਚਾਲੂ ਕਰ ਦੇਵੇਗਾ।
ਨਵੀਂ ਦਿੱਲੀ : ਭਾਰਤ ਸਰਕਾਰ ਨੇ ਈਰਾਨ ਦੇ ਇਕ ਬੈਂਕ ਨੂੰ ਮੁੰਬਈ ਵਿਖੇ ਅਪਣੀ ਸ਼ਾਖਾ ਸਥਾਪਿਤ ਕਰਨ ਦੀ ਪ੍ਰਵਾਨਗੀ ਦੇ ਦਿਤੀ ਹੈ। ਕੇਂਦਰੀ ਮੰਤਰੀ ਨੀਤਿਨ ਗਡਕਰੀ ਨੇ ਭਾਰਤ ਯਾਤਰਾ 'ਤੇ ਆਏ ਈਰਾਨ ਦੇ ਵਿਦੇਸ਼ ਮੰਤਰੀ ਜਵਾਦ ਜਰੀਫ ਦੇ ਨਾਲ ਮੁਲਾਕਾਤ ਤੋਂ ਬਾਅਦ ਇਹ ਜਾਣਕਾਰੀ ਦਿਤੀ। ਈਰਾਨ ਦਾ ਬੈਂਕ ਪਸਰਗਾਦ ਅਗਲੇ ਤਿੰਨ ਮਹੀਨੇ ਵਿਚ ਇਹ ਸ਼ਾਖਾ ਸ਼ੁਰੂ ਕਰੇਗਾ। ਗਡਕਰੀ ਨੇ ਦੱਸਿਆ ਕਿ ਸਰਕਾਰ ਇਸ ਦੀ ਇਜਾਜ਼ਤ ਪਹਿਲਾਂ ਹੀ ਦੇ ਚੁੱਕੀ ਹੈ।
Union Minister Nitin Gadkari
ਇਹ ਬੰਦਰਗਾਹ ਈਰਾਨ ਵਿਚ ਓਮਾਨ ਦੀ ਖਾੜੀ ਦੇ ਤੱਟ 'ਤੇ ਹੈ। ਈਰਾਨੀ ਬੈਂਕ ਤਿੰਨ ਮਹੀਨੇ ਵਿਚ ਮੁੰਬਈ ਵਿਖੇ ਅਪਣੀ ਸ਼ਾਖਾ ਚਾਲੂ ਕਰ ਦੇਵੇਗਾ। ਇਸ ਤੋਂ ਪਹਿਲਾਂ ਗਡਕਰੀ ਨੇ ਈਰਾਨੀ ਵਿਦੇਸ਼ ਮੰਤਰੀ ਨਾਲ ਬੈਠਕ ਦੌਰਾਨ ਵੱਖ-ਵੱਖ ਮੁੱਦਿਆਂ 'ਤੇ ਵਿਸਤਾਰ ਨਾਲ ਚਰਚਾ ਕੀਤੀ। ਗਡਕਰੀ ਦੇ ਕੋਲ ਜਹਾਜ਼, ਸਡਕ ਆਵਾਜਾਈ ਅਤੇ ਰਾਜਮਾਰਗ ਜਿਹੇ ਵਿਭਾਗਾਂ ਦੀ ਜਿੰਮੇਵਾਰੀ ਹੈ। ਬੈਠਕ ਤੋਂ ਬਾਅਦ ਉਹਨਾਂ ਕਿਹਾ ਕਿ ਸਾਡੀ ਇਹ ਬੈਠਕ ਅਰਥਪੂਰਨ ਰਹੀ ਅਤੇ ਅਸੀਂ ਬੁਹਤ ਸਾਰੇ ਮੁੱਦਿਆਂ ਦਾ ਹੱਲ ਕੱਢਿਆ ਹੈ।
Iranian Foreign Minister Mohammad Javad Zarif
ਭਾਰਤ ਨੇ ਇਸ ਬੰਦਰਗਾਹ ਦੇ ਲਈ 8.5 ਕਰੋੜ ਡਾਲਰ ਦੀ ਮਸ਼ੀਨਾਂ ਦੀ ਖਰੀਦ ਦਾ ਆਰਡਰ ਜਾਰੀ ਕੀਤਾ ਹੈ। ਚਾਬਹਾਰ ਤੇ ਮੱਲ ਆਉਣਾ ਸ਼ੁਰੂ ਹੋ ਗਿਆ ਹੈ। ਗਡਕਰੀ ਨੇ ਦੱਸਿਆ ਕਿ ਬੰਦਰਗਾਰ 'ਤੇ ਪਹਿਲਾ ਜਹਾਜ਼ ਬ੍ਰਾਜੀਲ ਤੋਂ ਮਾਲ ਲੈ ਕੇ ਆਇਆ ਹੈ। ਉਥੇ ਇਸ ਕੰਮਕਾਜ ਲਈ ਵਿੱਤੀ ਪ੍ਰਬੰਧ ਪੂਰਾ ਕੀਤਾ ਜਾ ਚੁੱਕਿਆ ਹੈ।
The Chabahar port
ਉਹਨਾਂ ਕਿਹਾ ਕਿ ਭਾਰਤ ਅਤੇ ਈਰਾਨ ਵਿਚਕਾਰ ਚੀਜ਼ਾਂ ਦੀ ਵਪਾਰ ਵਿਵਸਥਾ ਅਪਨਾਉਣ 'ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਗਡਕਰੀ ਨੇ ਇਹ ਵੀ ਦੱਸਿਆ ਕਿ ਈਰਾਨ ਦੇ ਵਿਦੇਸ਼ ਮੰਤਰੀ ਨੇ ਕਈ ਮਤੇ ਪੇਸ਼ ਕੀਤੇ ਹਨ। ਉਹਨਾਂ ਕਿਹਾ ਕਿ ਈਰਾਨ ਨੂੰ ਸਟੀਲ, ਰੇਲ ਅਤੇ ਰੇਲ ਇੰਜਣਾਂ ਦੀ ਲੋੜ ਹੈ। ਭਾਰਤ ਇਸ ਸਮਾਨ ਦੀ ਸਪਲਾਈ ਦੇ ਸਕਦਾ ਹੈ।