ਬੰਦ ਹੋਇਆ ਦੁਨੀਆਂ ਦਾ ਸੱਭ ਤੋਂ ਵੱਡਾ ਕਾਰ ਕਾਰਖ਼ਾਨਾ
Published : Feb 8, 2020, 2:42 pm IST
Updated : Feb 8, 2020, 2:42 pm IST
SHARE ARTICLE
File Photo
File Photo

ਕੋਰੋਨਾ ਵਿਸ਼ਾਣੂ ਦੇ ਪ੍ਰਭਾਵ ਤੋਂ ਉਦਯੋਗ ਜਗਤ ਵੀ ਨਹੀਂ ਬੱਚ ਸਕਿਆ। ਦੁਨੀਆਂ ਵਿਚ ਸੱਭ ਤੋਂ ਵੱਧ ਉਤਪਾਦਨ ਸ਼ਕਤੀ ਵਾਲਾ ਕਾਰਖ਼ਾਨਾ ਸ਼ੁਕਰਵਾਰ ਨੂੰ ਅਸਥਾਈ ਤੌਰ 'ਤੇ ਬੰਦ.....

ਸਿਊਲ : ਕੋਰੋਨਾ ਵਿਸ਼ਾਣੂ ਦੇ ਪ੍ਰਭਾਵ ਤੋਂ ਉਦਯੋਗ ਜਗਤ ਵੀ ਨਹੀਂ ਬੱਚ ਸਕਿਆ। ਦੁਨੀਆਂ ਵਿਚ ਸੱਭ ਤੋਂ ਵੱਧ ਉਤਪਾਦਨ ਸ਼ਕਤੀ ਵਾਲਾ ਕਾਰਖ਼ਾਨਾ ਸ਼ੁਕਰਵਾਰ ਨੂੰ ਅਸਥਾਈ ਤੌਰ 'ਤੇ ਬੰਦ ਹੋ ਗਿਆ। ਦਖਣੀ ਕੋਰੀਆਈ ਕੰਪਨੀ ਹੁੰਦਈ ਨੇ ਅਪਣੇ ਵਿਸ਼ਾਲ ਉਲਸਾਨ ਪਲਾਂਟ ਦਾ ਕੰਮ ਬੰਦ ਦਰ ਦਿਤਾ ਹੈ। ਚੀਨ ਵਿਚ ਕੋਰੋਨਾ ਵਿਸ਼ਾਣੂ ਦੇ ਪ੍ਰਭਾਵ ਨਾਲ ਉਦਯੋਗਿਕ ਉਤਪਾਦਨ 'ਤੋ ਅਸਰ ਪੈਣ ਕਾਰਨ ਵਾਹਨਾਂ ਦੇ ਕਲਪੁਰਜ਼ਿਆਂ ਦੀ ਕਮੀ ਹੋਣ ਲੱਗੀ ਹੈ।

File PhotoFile Photo

ਇਸ ਪਲਾਂਟ ਦੀ ਸਮਰਥਾ ਸਾਲਾਨਾ 14 ਲੱਖ ਵਾਹਨ ਬਨਾਉਣ ਦੀ ਹੈ। ਇਹ ਪਲਾਂਟ ਸਮੁੰਦਰ ਕੰਢੇ 'ਤੇ ਸਥਿਤ ਹੈ। ਇਸ ਨਾਲ ਇਹ ਆਸਾਨੀ ਨਾਲ ਕਲਪੁਰਜ਼ਿਆਂ ਦਾ ਆਯਾਤ ਅਤੇ ਤਿਆਰ ਵਾਹਨਾਂ ਦਾ ਨਰਯਾਤ ਕਰ ਸਕਦਾ ਹੈ। ਚੀਨ ਨੇ ਕੋਰੋਨਾ ਵਿਸ਼ਾਣੂ ਦੇ ਪ੍ਰਭਾਵ ਨੂੰ ਹੋਰ ਫ਼ੈਲਣ ਤੋਂ ਰੋਕਣ ਲਈ ਕਾਰਖ਼ਾਨਿਆਂ ਨੂੰ ਬੰਦ ਕਰਨ ਦੇ ਹੁਕਮ ਦਿਤੇ ਹਨ।

File PhotoFile Photo

ਇਸ ਕਾਰਨ ਚੀਨ ਵਿਚ ਤਿਆਰ ਕਲਪੁਰਜ਼ਿਆਂ 'ਤੇ ਨਿਰਭਰ ਉਦਯੋਗਾਂ ਲਈ ਕੰਮ ਜਾਰੀ ਰਖਣਾ ਮੁਸ਼ਕਲ ਹੋਣ ਲਗਿਆ ਹੈ। ਹੰਦਈ ਕੋਲ ਵਾਹਨ ਪਲਾਂਟ ਦੇ ਇਲੈਕਟ੍ਰਿਕ ਉਪਕਰਨਾਂ ਨੂੰ ਆਪਸ ਵਿਚ ਜੋੜਨ ਵਾਲੇ ਸਮਾਨ ਦੀ ਕਮੀ ਹੋ ਗਈ ਹੈ। ਇਸ ਕਾਰਨ ਦਖਣੀ ਕੋਰੀਆ ਵਿਚ ਹੰਦਈ ਸਮੇਤ ਹੋਰ ਕੰਪਨੀਆਂ ਨੇ ਉਤਪਾਦਨ ਫਿਲਹਾਲ ਰੋਕ ਦਿਤਾ ਹੈ।

File PhotoFile Photo

ਸਿਰਫ਼ ਦਖਣੀ ਕੋਰੀਆ ਵਿਚ ਹੀ ਇਸ ਕਾਰਨ ਕਰੀਬ 25 ਹਜ਼ਾਰ ਕਾਮਿਆਂ ਨੂੰ ਜ਼ਬਰੀਂ ਛੁੱਟੀ 'ਤੇ ਭੇਜ ਦਿਤਾ ਗਿਆ ਹੈ। ਉਲਸਾਨ ਪਲਾਂਟ ਵਿਚ ਕੰਮ ਕਰਨ ਵਾਲੇ ਪਾਰਕ ਨੇ ਕਿਹਾ,''ਇਹ ਸ਼ਰਮਿੰਦਗੀ ਦੀ ਗੱਲ ਹੈ ਕਿ ਮੈਂ ਕੰਮ 'ਤੇ ਨਹੀਂ ਜਾ ਸਕਦਾ ਅਤੇ ਤਨਖਾਹ ਵਿਚ ਕਟੌਤੀ ਵੀ ਮੰਨਣੀ ਪਵੇਗੀ। ਇਹ ਬੇਹਦ ਅਸਿਹਜ ਕਰਨ ਵਾਲੀ ਗੱਲ ਹੈ।''

File PhotoFile Photo

ਮਾਹਰਾਂ ਦਾ ਮੰਨਣਾ ਹੈ ਕਿ ਇਹ ਕੋਰੋਨਾ ਵਿਸ਼ਾਣੂ ਕਾਰਨ ਚੀਨ ਤੋਂ ਬਾਹਰ ਕਾਰਖ਼ਾਨਿਆਂ ਦੇ ਬੰਦ ਹੋਣ ਦਾ ਪਹਿਲਾ ਉਦਾਹਰਣ ਹੈ। ਮਾਹਰਾਂ ਅਨੁਸਾਰ ਹੁੰਦਈ 'ਤੇ ਇਸ ਦਾ ਗੰਭੀਰ ਅਸਰ ਹੋਣ ਵਾਲਾ ਹੈ। ਕੰਪਨੀ ਨੂੰ ਪੰਜ ਦਿਨ ਪਲਾਂਟ ਬੰਦ ਰੱਖਣ ਨਾਲ ਅੰਦਾਜ਼ਨ ਘੱਟੋ ਘੱਟ 600 ਅਰਬ ਵਾਨ ਭਾਵ 50 ਕਰੋੜ ਡਾਲਰ ਦਾ ਨੁਕਸਾਨ ਹੋਵੇਗਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement