
ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦਾ ਪਰਿਵਾਰ ਲੰਡਨ ਵਿਚ ਆਪਣੇ ਆਲੀਸ਼ਾਨ ਘਰ ਉੱਤੇ ਕਬਜ਼ਾ ਬਰਕਰਾਰ ਰੱਖ ਸਕੇਗਾ
ਲੰਡਨ: ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦਾ ਪਰਿਵਾਰ ਲੰਡਨ ਵਿਚ ਆਪਣੇ ਆਲੀਸ਼ਾਨ ਘਰ ਉੱਤੇ ਕਬਜ਼ਾ ਬਰਕਰਾਰ ਰੱਖ ਸਕੇਗਾ। ਯੂਕੇ ਦੀ ਇਕ ਅਦਾਲਤ ਨੇ ਫੈਸਲਾ ਦਿੱਤਾ ਹੈ ਕਿ ਇਕ ਪਰਿਵਾਰਕ ਟਰੱਸਟ ਕੰਪਨੀ ਵਲੋਂ ਕਰਜ਼ੇ ਦੀ ਰੀਫਾਇਨੈਂਸਿੰਗ ਸ਼ਰਾਬ ਕਾਰੋਬਾਰੀ ਵਿਰੁੱਧ ਵਿਸ਼ਵਵਿਆਪੀ ਜ਼ਬਤ ਦੇ ਆਦੇਸ਼ ਦੀ ਉਲੰਘਣਾ ਦੇ ਬਰਾਬਰ ਨਹੀਂ ਮੰਨੀ ਜਾਵੇਗੀ।
ਮਾਲਿਆ ਪਰਿਵਾਰ ਦੇ ਟਰੱਸਟ ਨਾਲ ਜੁੜੀ ਬ੍ਰਿਟਿਸ਼ ਵਰਜਿਨ ਆਈਲੈਂਡ ਦੀ ਕੰਪਨੀ ਰੋਜ਼ ਕੈਪੀਟਲ ਵੈਂਚਰਸ (ਆਰਸੀਵੀ) ਨੇ ਇਸ ਸਬੰਧ ਵਿਚ ਲੰਡਨ ਹਾਈ ਕੋਰਟ ਵਿਚ ਅਰਜ਼ੀ ਦਾਇਰ ਕੀਤੀ ਸੀ। ਇਸ 'ਤੇ ਬੀਤੇ ਸ਼ੁੱਕਰਵਾਰ ਨੂੰ ਸੁਣਵਾਈ ਹੋਈ। ਟਰੱਸਟ ਕੋਲ ਕੇਂਦਰੀ ਲੰਡਨ ਵਿਚ ਇਕ ਕਾਰਨਵਾਲ ਟੈਰੇਸ ਅਪਾਰਟਮੈਂਟ ਹੈ।
ਜੱਜ ਸਿਮੋਨ ਰੇਨੀ ਕਿਊਸੀ ਨੇ ਫੈਸਲਾ ਦਿੱਤਾ ਕਿ ਰੀਫਾਇਨੈਂਸਿੰਗ ਇਕ ਸਵੀਕਾਰਯੋਗ ਲੈਣ-ਦੇਣ ਹੈ। ਇਸ ਦਾ ਮਤਲਬ ਲੰਡਨ ਵਿਚ ਇਕ ਪ੍ਰਮੁੱਖ ਜਾਇਦਾਦ ਵਿਚ ਨਿਵੇਸ਼ ਕਰਨਾ ਹੈ । ਜੱਜ ਨੇ ਕਿਹਾ ਕਿ ਪ੍ਰਸਤਾਵਿਤ ਲੈਣ-ਦੇਣ ਜਾਇਜ਼ ਹੈ। ਮਾਲਿਆ ਅਤੇ ਉਸ ਦਾ ਪਰਿਵਾਰ ਕਾਰਨਵਾਲ ਟੈਰੇਸ ਅਪਾਰਟਮੈਂਟ 'ਤੇ ਆਪਣਾ ਕਬਜ਼ਾ ਬਚਾਉਣ ਲਈ ਮਾਰਚ 2017 ਤੋਂ ਕਾਨੂੰਨੀ ਲੜਾਈ ਲੜ ਰਿਹਾ ਸੀ।