
ਇਹ ਵਿਚਾਰ ਨੋਬਲ ਪੁਰਸਕਾਰ ਨਾਲ ਸਨਮਾਨਿਤ ਅਤੇ ਬੰਗਲਾਦੇਸ਼ ਦੇ ਗ੍ਰਾਮੀਣ ਬੈਂਕ ਦੇ ਸੰਸਥਾਪਕ ਮੁਹੰਮਦ ਯੂਨਸ ਦੇ ਨਾਲ ਇਕ ਚਰਚਾ ਦੌਰਾਨ ਆਇਆ ਹੈ।
ਮੁੰਬਈ: ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਰਕਾਰ ਔਰਤਾਂ ਅਤੇ ਛੋਟੇ ਕਾਰੋਬਾਰੀਆਂ ਨੂੰ ਜਲਦ ਤੋਂ ਜਲਦ 10 ਲੱਖ ਰੁਪਏ ਤੱਕ ਦਾ ਕਰਜ਼ਾ ਦੇਣ ਲਈ ਜਮ੍ਹਾਂ ਰਕਮ ਸਵਿਕਾਰ ਕਰਨ ਵਾਲੀ ਇਕ ਸੋਸ਼ਲ ਮਾਈਕਰੋਫਾਈਨੈਂਸ ਸੰਸਥਾ ਗਠਨ ਕਰਨ ਦੀ ਯੋਜਨਾ ਬਣਾ ਰਹੀ ਹੈ। ਉਹਨਾਂ ਕਿਹਾ ਕਿ ਇਹ ਵਿਚਾਰ ਨੋਬਲ ਪੁਰਸਕਾਰ ਨਾਲ ਸਨਮਾਨਿਤ ਅਤੇ ਬੰਗਲਾਦੇਸ਼ ਦੇ ਗ੍ਰਾਮੀਣ ਬੈਂਕ ਦੇ ਸੰਸਥਾਪਕ ਮੁਹੰਮਦ ਯੂਨਸ ਦੇ ਨਾਲ ਇਕ ਚਰਚਾ ਦੌਰਾਨ ਆਇਆ ਹੈ।
Small Business
ਐਮਐਸਐਮਈ ਅਤੇ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨੇ ਕਿਹਾ ਕਿ ਇਸ ਦੀ ਪੁਸ਼ਟੀ ਵਿੱਤ ਮੰਤਰਾਲੇ ਅਤੇ ਉੱਚ ਅਧਿਕਾਰੀਆਂ ਨਾਲ ਚਰਚਾ ਤੋਂ ਬਾਅਦ ਕੀਤੀ ਜਾਵੇਗੀ। ਭਾਰਤ ਵਿਚ ਪਹਿਲਾਂ ਹੀ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਛੋਟੇ ਕਰਜ਼ੇ ਦੇਣ ਵਾਲੇ ਸੰਗਠਨ ਹਨ ਅਤੇ ਇਹਨਾਂ ਵਿਚ ਕੁਝ ਛੋਟੇ ਵਿੱਤ ਬੈਂਕ ਦੇ ਰੂਪ ਵਿਚ ਕੰਮ ਵੀ ਕਰ ਰਹੇ ਹਨ, ਜਿਸ ਨਾਲ ਉਨ੍ਹਾਂ ਨੂੰ ਜਮ੍ਹਾਂ ਰਕਮ ਤਕ ਪਹੁੰਚ ਮਿਲਦੀ ਹੈ।
Loan
ਜ਼ਿਕਰਯੋਗ ਹੈ ਕਿ ਨੀਤੀ ਨਿਰਮਾਤਾਵਾਂ ਵੱਲੋਂ ਜਮ੍ਹਾਂ ਰਕਮ ਲੈਣ ਦੀ ਇਜਾਜ਼ਤ ਬੇਹੱਦ ਸਾਵਧਾਨੀ ਨਾਲ ਦਿੱਤੀ ਜਾਂਦੀ ਹੈ। ਫਿੱਕੀ ਐਫਐਲਓ ਨਾਲ ਗੱਲਬਾਤ ਦੌਰਾਨ ਗਡਕਰੀ ਨੇ ਕਿਹਾ ਕਿ ਸਰਕਾਰ ਅਜਿਹੀ ਵਿਵਸਥਾ ਬਾਰੇ ਵੀ ਵਿਚਾਰ ਕਰ ਰਹੀ ਹੈ, ਜਿੱਥੇ ਤਿੰਨ ਦਿਨਾਂ ਵਿਚ ਮਹਿਲਾ ਉੱਦਮੀਆਂ ਨੂੰ 10 ਲੱਖ ਰੁਪਏ ਤੱਕ ਦਾ ਕਰਜ਼ਾ ਦਿੱਤਾ ਜਾ ਸਕਦਾ ਹੈ।
Nitin Gadkari
ਇਸ ਵਿਵਸਥਾ ਬਾਰੇ ਸਮਝਾਉਂਦੇ ਹੋਏ ਉਹਨਾਂ ਕਿਹਾ ਕਿ ਵਿੱਤੀ ਇਕਾਈਆਂ ਅਪਣੀ ਰਜਿਸਟ੍ਰੇਸ਼ਨ ਕਰਵਾ ਸਕਦੀਆਂ ਹਨ। ਇਸ ਦੇ ਨਾਲ ਆਰਬੀਆਈ ਤੋਂ ਲਾਇਸੈਂਸ ਮਿਲੇਗਾ, ਤੁਸੀਂ ਜਮ੍ਹਾਂ ਰਕਮ ਸਵਿਕਾਰ ਕਰ ਸਕਦੇ ਹੋਏ ਅਤੇ ਛੋਟੇ ਲੋਕਾਂ ਨੂੰ ਕਰਜ਼ਾ ਦੇ ਸਕਦੇ ਹੋ।