ਕੋਵਿਡ-19 ਮਹਾਂਮਾਰੀ ਤੋਂ ਬਾਅਦ ਵੀ ਇਹਨਾਂ ਖੇਤਰਾਂ ਵਿਚ ਹੋ ਸਕਦਾ ਹੈ ਭਾਰੀ ਵਿਕਾਸ
Published : Aug 8, 2020, 3:30 pm IST
Updated : Aug 8, 2020, 3:30 pm IST
SHARE ARTICLE
Shop
Shop

ਕੋਵਿਡ-19 ਦਾ ਨਾ ਸਿਰਫ ਲੋਕਾਂ ਦੀ ਸਿਹਤ ‘ਤੇ ਪ੍ਰਭਾਵ ਪਿਆ ਹੈ ਬਲਕਿ ਇਸ ਮਹਾਂਮਾਰੀ ਨਾਲ ਹੋਇਆ ਆਰਥਕ ਨੁਕਸਾਨ ਇਸ ਬਿਮਾਰੀ ਨਾਲੋਂ ਕਿਤੇ ਜ਼ਿਆਦਾ ਭਿਆਨਕ ਹੈ।

ਨਵੀਂ ਦਿੱਲੀ: ਕੋਵਿਡ-19 ਮਹਾਂਮਾਰੀ ਦਾ ਨਾ ਸਿਰਫ਼ ਵੱਡੇ ਪੱਧਰ ‘ਤੇ ਲੋਕਾਂ ਦੀ ਸਿਹਤ ‘ਤੇ ਪ੍ਰਭਾਵ ਪਿਆ ਹੈ ਬਲਕਿ ਇਸ ਮਹਾਂਮਾਰੀ ਨਾਲ ਹੋਇਆ ਆਰਥਕ ਨੁਕਸਾਨ ਇਸ ਬਿਮਾਰੀ ਨਾਲੋਂ ਕਿਤੇ ਜ਼ਿਆਦਾ ਭਿਆਨਕ ਹੈ। ਮਹਾਂਮਾਰੀ ਦੌਰਾਨ ਲੋਕਾਂ ਦੇ ਕਾਰੋਬਾਰ  ਪ੍ਰਭਾਵਿਤ ਹੋ ਰਹੇ ਹਨ, ਜਿਸ ਦਾ ਅਸਰ ਕਾਫੀ ਹੱਦ ਤੱਕ ਦੇਸ਼ ਦੀ ਅਰਥਵਿਵਸਥਾ ‘ਤੇ ਪੈ ਰਿਹਾ ਹੈ। 

Economy  growthEconomy 

ਸਰਕਾਰ ਦਾ ਧਿਆਨ ਸਿਹਤ ਸੇਵਾਵਾਂ ਦੇ ਬੁਨਿਆਦੀ ਢਾਂਚੇ ਅਤੇ ਸਿਹਤ ਸਹੂਲਤਾਂ ਆਦਿ ਜ਼ਰੂਰੀ ਚੀਜ਼ਾਂ ਦੀ ਮੰਗ ਨੂੰ ਪੂਰਾ ਕਰਨ 'ਤੇ ਕੇਂਦਰਤ ਹੈ ਜਦਕਿ ਗ਼ੈਰ ਜ਼ਰੂਰੀ ਚੀਜ਼ਾਂ ਵਿਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਵਾਇਰਸ ਤੋਂ ਬਚਣ ਲਈ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਕਈ ਸੈਕਟਰ ਨੁਕਸਾਨ ਦਾ ਸਾਹਮਣਾ ਕਰ ਰਹੇ ਹਨ। ਹਾਲਾਂਕਿ ਆਰਥਵਿਵਸਥਾ ਨੂੰ ਲੀਹ ‘ਤੇ ਲਿਆਉਣ ਲਈ ਸਮਾਂ ਲੱਗੇਗਾ ਪਰ ਕਈ ਖੇਤਰਾਂ ਨੇ ਇਸ ਮੁਸ਼ਕਿਲ ਸਮੇਂ ਦਾ ਫਾਇਦਾ ਚੁੱਕਦਿਆਂ ਨਵਾਂ ਰਾਹ ਬਣਾਇਆ ਹੈ।

Internet Service Internet Economy

ਡਿਜੀਟਲ ਅਤੇ ਇੰਟਰਨੈੱਟ ਅਰਥਵਿਵਸਥਾ (Digital & Internet Economy)

ਮਹਾਂਮਾਰੀ ਦੌਰਾਨ ਲੋਕਾਂ ਨੇ ਕੰਮ ਪ੍ਰਤੀ ਵਚਨਬੱਧਤਾ, ਸਿੱਖਿਆ ਅਤੇ ਮਨੋਰੰਜਨ ਲਈ ਡਿਜੀਟਲ ਮਾਧਿਅਮ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਦਫ਼ਤਰ ਦੀਆਂ ਮੀਟਿੰਗਾਂ ਆਦਿ ਲਈ ਆਨਲਾਈਨ ਪਲੇਟਫਾਰਮ ਦੀ ਵਰਤੋਂ ਵਧੇਰੇ ਦੇਖੀ ਜਾ ਰਹੀ ਹੈ। ਮੀਟਿੰਗ ਅਤੇ ਵੀਡੀਓ ਕਾਲਿੰਗ ਐਪਲੀਕੇਸ਼ਨਜ ਨੇ ਪੇਸ਼ੇਵਰਾਂ ਲਈ ਨਵਾਂ ਰਾਹ ਖੋਲ੍ਹਿਆ ਹੈ, ਜਿਸ ਨਾਲ ਕਰਮਚਾਰੀਆਂ ਲਈ ਘਰ ਤੋਂ ਕੰਮ ਕਰਨਾ ਅਸਾਨ ਹੋ ਗਿਆ ਹੈ। ਇਸ ਨਾਲ ਸਕੂਲਾਂ ਅਤੇ ਯੂਨੀਵਰਸਿਟੀਆਂ ਨੂੰ ਆਨਲਾਈਨ ਸਿੱਖਿਆ ਅਤੇ ਮੁਲਾਂਕਣ ਸ਼ੁਰੂ ਕਰਨ ਵਿਚ ਵੀ ਸਹਾਇਤਾ ਮਿਲੀ ਹੈ।  

Online Education Online Education

ਤਾਲਾਬੰਦੀ ਨੇ ਦੁਨੀਆਂ ਭਰ ਵਿਚ ਪ੍ਰੋਗਰਾਮਾਂ ਨੂੰ ਸੀਮਤ ਕਰ ਦਿੱਤਾ ਹੈ, ਜਿਸ ਵਿਚ ਖੇਡ ਪ੍ਰੋਗਰਾਮ, ਸੰਗੀਤ ਸਮਾਰੋਹ, ਤਿਉਹਾਰਾਂ ਵਾਲੀਆਂ ਥਾਵਾਂ, ਥੀਏਟਰਾਂ ਆਦਿ ‘ਤੇ ਭਾਰੀ ਇਕੱਠ ਹੋਣ ‘ਤੇ ਰੋਕ ਲਗਾਈ ਗਈ ਹੈ। ਇਸ ਕਾਰਨ ਡਿਜੀਟਲ ਸਮਗਰੀ ਲਈ ਆਨਲਾਈਨ ਪਲੇਟਫਾਰਮ ਨੇ ਬਹੁਤ ਵਿਕਾਸ ਕੀਤਾ ਹੈ, ਹੁਣ ਫਿਲਮਾਂ ਅਤੇ ਸ਼ੋਅ ਆਨਲਾਈਨ ਦੇਖੇ ਜਾ ਰਹੇ ਹਨ। ਇਸ ਕਾਰਨ ਡਿਜ਼ੀਟਲ ਸੈਕਟਰ ਨੂੰ ਕਾਫੀ ਫਾਇਦਾ ਹੋ ਰਿਹਾ ਹੈ, ਜੋ ਕਿ ਪਹਿਲਾਂ ਕਦੇ ਨਹੀਂ ਹੋਇਆ।

Work From Home Work From Home

ਐਫਐਮਸੀਜੀ ਅਤੇ ਪ੍ਰਚੂਨ (FMCG  & Retail)

ਮੁਸ਼ਕਿਲ ਦੌਰ ਵਿਚ ਵੀ ਇਸ ਖੇਤਰ ਵਿਚ ਕਾਫੀ ਵਿਕਾਸ ਦੇਖਿਆ ਗਿਆ। ਮੁਕੰਮਲ ਲੌਕਡਾਊਨ ਵਿਚ ਗਾਹਕਾਂ ਲਈ ਚੰਗਾ ਭੋਜਨ ਅਤੇ ਪ੍ਰਤੀਰੋਧਕ ਸਮਰੱਥਾ ਵਧਾਉਣ ਵਾਲੇ ਉਤਪਾਦਾਂ ਦੀ ਵਿਕਰੀ ਵਿਚ ਕਾਫੀ ਵਾਧਾ ਦੇਖਿਆ ਗਿਆ। ਇਸ ਦੇ ਚਲਦਿਆਂ ਕਈ ਕੰਪਨੀਆਂ ਨੇ ਅਪਣਾ ਘੇਰਾ ਵਿਸ਼ਾਲ ਕੀਤਾ ਹੈ। ਮਹਾਂਮਾਰੀ ਕਾਰਨ ਲੋਕ ਘਰੋਂ ਬਾਹਰ ਜਾਣ ਦੀ ਬਜਾਏ ਆਨਲਾਈਨ ਚੀਜ਼ਾਂ ਮੰਗਵਾ ਰਹੇ ਹਨ। ਕੰਪਨੀਆਂ ਅਪਣੀਆਂ ਸੇਵਾਵਾਂ ਵਧਾਉਣ ਲਈ ਨਵੇਂ ਉਤਪਾਦ ਲਾਂਚ ਕਰ ਰਹੀਆਂ ਹਨ, ਇਸ ਦੇ ਨਾਲ ਹੀ ਕੰਪਨੀਆਂ ਵੱਲੋਂ ਗਾਹਕਾਂ ਦੇ ਘਰਾਂ ਤੱਕ ਸਮਾਨ ਪਹੁੰਚਾਇਆ ਜਾ ਰਿਹਾ ਹੈ, ਜਿਸ ਕਾਰਨ ਇਸ ਖੇਤਰ ਵਿਚ ਵਿਕਾਸ ਦੇਖਿਆ ਗਿਆ ਹੈ।

Online ShoppingOnline Shopping

ਮਸ਼ਹੂਰ ਬ੍ਰਾਂਡ ਜਿਵੇਂ ਡਾਬਰ, ਪਤੰਜਲੀ, ਜੰਡੂ ਅਤੇ ਹੋਰ ਜੈਵਿਕ ਬ੍ਰਾਂਡਾਂ ਨੇ ਹੋਰ ਵਧੇਰੇ ਉਤਪਾਦ ਲਾਂਚ ਕੀਤੇ ਗਏ। ਲੌਕਡਾਊਨ ਅਤੇ ਸਮਾਜਕ ਦੂਰੀ ਦੇ ਨਿਯਮਾਂ ਨੇ ਗਾਹਕਾਂ ਦੇ ਸੁਭਾਅ ਨੂੰ ਬਦਲ ਦਿੱਤਾ ਹੈ, ਹੁਣ ਲੋਕ ਬਾਹਰ ਖਾਣ ਦੀ ਬਜਾਏ ਘਰ ਵਿਚ ਖਾਣਾ ਪਸੰਦ ਕਰ ਰਹੇ ਹਨ ਜਾਂ ਘਰ ਪਹੁੰਚ ਰਹੀਆਂ ਵਸਤਾਂ ਨੂੰ ਪਹਿਲ ਦੇ ਰਹੇ ਹਨ। ਘਾਤਕ ਵਾਇਰਸ ਦੇ ਚਲਦਿਆਂ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਵਾਲੇ ਉਤਪਾਦਾਂ ਦੀ ਮੰਗ ਵਿਚ ਵਾਧਾ ਹੋਇਆ ਹੈ। ਇਹਨਾਂ ਹਲਾਤਾਂ ਦੇ ਚਲਦਿਆਂ ਕੰਪਨੀਆਂ ਨੂੰ ਨਵੇਂ ਉਤਪਾਦ ਲਾਂਚ ਕਰਨ ਦਾ ਮੌਕਾ ਮਿਲ ਰਿਹਾ ਹੈ।

Corona Virus Corona Virus

ਵਿਸ਼ੇਸ਼ ਰਸਾਇਣ (Specialty Chemicals)

ਸਫ਼ਾਈ ਅਤੇ ਸੈਨੀਟਾਈਜ਼ੇਸ਼ਨ ਦੀ ਵਧ ਰਹੀ ਮੰਗ ਨੇ ਹੈਂਡ ਸੈਨੀਟਾਈਜ਼ਰ, ਕੀਟਾਣੂਨਾਸ਼ਕ ਅਤੇ ਸਫਾਈ ਰਸਾਇਣਾਂ ਦੀ ਵਿਕਰੀ ਵਿਚ ਵਾਧਾ ਕੀਤਾ ਹੈ। ਭਾਰਤ ਦੀਆਂ ਵੱਡੀਆਂ ਐਫਐਮਸੀਜੀ ਕੰਪਨੀਆਂ ਨੇ ਘਰਾਂ ਦੀ ਸਫਾਈ, ਕੀਟਾਣੂਨਾਸ਼ਕ ਅਤੇ ਨਿੱਜੀ ਸਫਾਈ ਉਤਪਾਦਾਂ ਦੀ ਭਾਰੀ ਵਿਕਰੀ ਕੀਤੀ ਹੈ। ਇਸ ਦੇ ਨਾਲ ਹੀ ਮਹਾਂਮਾਰੀ ਕਾਰਨ ਕੀਟਾਣੂਨਾਸ਼ਕ ਅਤੇ ਦਵਾਈਆਂ ਦੀ ਵਧਦੀ ਮੰਗ ਨੇ ਇਹਨਾਂ ਦੇ ਨਿਰਮਾਣ ਲਈ ਲੋੜੀਂਦੇ ਰਸਾਇਣਾਂ ਦਾ ਨਿਰਮਾਣ ਕਰਨ ਵਾਲੀਆਂ ਸੰਸਥਾਵਾਂ ਨੂੰ ਵੀ ਇਕ ਨਵਾਂ ਮੌਕਾ ਦਿੱਤਾ ਹੈ। 

SanitizerSanitizer

ਸਿਹਤ ਸੰਭਾਲ ਖੇਤਰ (Healthcare Sector)

ਲੌਕਡਾਊਨ ਦੇ ਚਲਦਿਆਂ ਸਿਹਤ ਖੇਤਰ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਪਰ ਇਸ ਮਹਾਂਮਾਰੀ ਤੋਂ ਬਾਅਦ ਇਸ ਖੇਤਰ ਵਿਚ ਭਾਰੀ ਨਿਵੇਸ਼ ਹੋਵੇਗਾ। ਹੁਣ ਦੁਨੀਆਂ ਨੂੰ ਪਤਾ ਚੱਲ ਗਿਆ ਹੈ ਕਿ ਮਹਾਂਮਾਰੀ ਦਾ ਖਤਰਾ ਕਿਸੇ ਵੀ ਸਮੇਂ ਆ ਸਕਦਾ ਹੈ, ਇਸ ਲਈ ਭਵਿੱਖ ਵਿਚ ਇਸ ਖੇਤਰ ਵਿਚ ਨਿਵੇਸ਼ ਜ਼ਿਆਦਾ ਹੋਵੇਗਾ। ਵਾਇਰਸ ਦੇ ਪ੍ਰਸਾਰ ਨੇ ਲੋਕਾਂ ਨੂੰ ਇਸ ਘਾਤਕ ਬਿਮਾਰੀ ਤੋਂ ਬਚਣ ਲਈ ਸਾਵਧਾਨੀ ਵਰਤਣ ਦੀ ਚੇਤਾਵਨੀ ਦਿੱਤੀ ਹੈ। ਇਸ ਕਾਰਨ ਪੀਪੀਈ ਕਿੱਟਾਂ, ਮਾਸਕ ਅਤੇ ਦਸਤਾਨਿਆਂ ਆਦਿ ਉਤਪਾਦਾਂ ਦੀ ਮੰਗ ਕਾਫੀ ਵਧੀ ਹੈ।

Corona virus Corona virus

ਉਪਰੋਕਤ ਖੇਤਰਾਂ ਵਿਚ ਇਸ ਮਹਾਂਮਾਰੀ ਕਾਰਨ ਵਿਕਾਸ ਦੇਖਣ ਦੀ ਉਮੀਦ ਹੈ। ਕੁਝ ਖੇਤਰ ਇਸ ਮੁਸ਼ਕਲ ਸਮੇਂ ਨੂੰ ਮੌਕੇ ਵਿਚ ਬਦਲ ਰਹੇ ਹਨ। ਇਹ ਬ੍ਰਾਂਡ ਇਸ ਮੌਕੇ ਦਾ ਭਰਪੂਰ ਲਾਭ ਲੈ ਰਹੇ ਹਨ ਅਤੇ ਮੁਨਾਫ਼ਾ ਕਮਾ ਰਹੇ ਹਨ, ਜਿਸ ਨਾਲ ਇਹਨਾਂ ਦਾ ਭਵਿੱਖ ਸੁਰੱਖਿਅਤ ਰਹਿ ਸਕਦਾ ਹੈ। ਕਾਰੋਬਾਰ ਅਤੇ ਅਰਥਵਿਵਸਥਾ ਨੂੰ ਲੀਹ ‘ਤੇ ਲਿਆਉਣ ਲਈ ਕੰਪਨੀਆਂ ਮਹਾਂਮਾਰੀ ਦੀ ਸਥਿਤੀ ਨੂੰ ਇਕ ਮੌਕੇ ਦੇ ਰੂਪ ਵਿਚ ਲੈ ਕੇ ਅੱਗੇ ਵਧੀਆਂ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement